ਇਜ਼ਰਾਈਲ ਦੀ ਸਰਕਾਰ ਨੇ ਭਾਰਤ ਵਿਚ ਨਵੇਂ ਰਾਜਦੂਤ ਵਜੋਂ ਰੀਯੂਵੇਨ ਅਜ਼ਾਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਅਜ਼ਾਰ ਸ੍ਰੀਲੰਕਾ ਅਤੇ ਭੂਟਾਨ ਵਿੱਚ ਗੈਰ-ਨਿਵਾਸੀ ਰਾਜਦੂਤ ਵਜੋਂ ਵੀ ਕੰਮ ਕਰਨਗੇ। ਉਨ੍ਹਾਂ ਦੇ ਨਾਲ ਹੀ ਇਜ਼ਰਾਈਲ ਸਰਕਾਰ ਨੇ ਵਿਦੇਸ਼ਾਂ ‘ਚ ਦੂਤਾਵਾਸਾਂ ‘ਚ 21 ਨਵੇਂ ਡਿਪਲੋਮੈਟਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਜਲਦ ਹੀ ਆਪਣਾ ਅਹੁਦਾ ਸੰਭਾਲਣਗੇ।