ਇਜ਼ਰਾਈਲ ਦੀ ਸੈਨਾ ਵੱਲੋਂ ਛੇਤੀ ਹੀ ਗਾਜ਼ਾ ਸ਼ਹਿਰ ’ਤੇ ਹਮਲਾ ਕੀਤਾ ਜਾਵੇਗਾ। ਇਹ ਜਾਣਕਾਰੀ ਇਜ਼ਰਾਈਲੀ ਸੈਨਾ ਦੇ ਮੁਖ ਬੁਲਾਰੇ ਨੇ ਦਿੱਤੀ ਹੈ। ਦੇਰ ਰਾਤ ਜਾਰੀ ਕੇਤੇ ਸੁਨੇਹੇ ਵਿੱਚ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਸ਼ਹਿਰ ਵਾਸੀਆਂ ਨੂੰ ਦੱਖਣੀ ਗਾਜ਼ਾ ਪੱਟੀ ਇਲਾਕੇ ਵਿੱਚ ਚਲੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਹਮਾਸ ਅਤਿਵਾਦੀਆਂ ’ਤੇ ਲੋਕਾਂ ਨੂੰ ਢਾਲ ਬਣਾਉਣ ਦੀ ਦੋਸ਼ ਲਾਇਆ।

