ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਤਦੰਰੁਸਤੀ ਆਚਰਨ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਜੁਮੇਵਾਰੀਆਂ ਅਤੇ ਰਾਸ਼ਟਰ ਸਮਾਜ ਘਰ ਪਰਿਵਾਰਾਂ ਪ੍ਰਤੀ ਵਫ਼ਾਦਾਰ ਬਣਾਉਣ ਲਈ ਬੱਚਿਆਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਸਮਰ ਕੈਂਪਾਂ ਰਾਹੀਂ ਬਹੁਤ ਚੰਗੀ ਤਬਦੀਲੀ ਆ ਰਹੀ ਹੈ ਅਤੇ ਛੋਟੇ ਛੋਟੇ ਬੱਚੇ ਵੀ ਜਾਗਰੂਕ ਹੋ ਰਹੇ ਹਨ ਅਤੇ ਉਨ੍ਹਾਂ ਰਾਹੀਂ ਮਾਪਿਆਂ ਬਜ਼ੁਰਗਾਂ ਨੂੰ ਵੀ ਗਿਆਨ ਮਿਲ ਰਹੇ ਹਨ ਇਹ ਵਿਚਾਰ ਪ੍ਰਿੰਸੀਪਲ ਸ੍ਰੀ ਨਰਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪੜੀ ਨੇ ਸਮਰ ਕੈਂਪ ਵਿਖੇ ਪ੍ਰਗਟ ਕੀਤੇ। ਇਸ ਮੌਕੇ ਪੰਜਾਬ ਪੁਲਿਸ ਦੇ ਹੋਣਹਾਰ ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੇਫਿਕ ਸਿੱਖਿਆ ਸੈਲ ਅਤੇ ਉਨ੍ਹਾਂ ਦੇ ਸਾਥੀ ਏ ਐਸ ਆਈ ਨੇ ਬੱਚਿਆਂ ਨੂੰ ਆਵਾਜਾਈ ਨਿਯਮਾਂ ਕਾਨੂੰਨਾਂ, ਸਾਈਬਰ ਕ੍ਰਾਈਮ, ਨਸ਼ਿਆਂ, ਵ੍ਹੀਕਲ ਚਲਾਉਂਦੇ ਹੋਏ ਟਰੇਫਿਕ ਨਿਯਮਾਂ ਕਾਨੂੰਨਾਂ ਦੀ , ਜਾਣਕਾਰੀ ਦਿੱਤੀ ਅਤੇ ਲਾਇਸੰਸ ਪ੍ਰਦੂਸ਼ਣ ਬੀਮਾ ਆਰ ਸੀ ਸਰਟੀਫਿਕੇਟ ਅਤੇ ਹਾਈ ਸਿਕਿਉਰਟੀ ਨੰਬਰ ਪਲੇਟਾਂ ਦੀ ਮਹੱਤਤਾ ਦੱਸੀ ਅਤੇ ਲੜਕੀਆਂ ਲੜਕਿਆਂ ਦੀ ਸੁਰੱਖਿਆ ਬਚਾਉ ਸਨਮਾਨ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਆਫ਼ਓ ਪ੍ਰਬੰਧਨ ਸਿਵਲ ਡਿਫੈਂਸ ਦੇ ਟ੍ਰੇਨਰ ਨੇ ਫ਼ੋਨ ਨੰਬਰ 112/181/101/108 ਦੀ ਮਹੱਤਤਾ ਦੱਸੀ ਅਤੇ ਵਿਦਿਆਰਥੀਆਂ ਨੂੰ ਸੰਕਟ ਸਮੇਂ ਮਦਦ ਲਈ ਬੁਲਾਉਣ ਦੀ ਪ੍ਰੇਕਟਿਕਲ ਕਰਵਾਈ ਉਨ੍ਹਾਂ ਨੇ ਡੁਬਣ ਬੇਹੋਸ਼ ਜ਼ਖ਼ਮੀ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਦਸਿਆ ਕਿ ਪੀੜਤਾ ਦੀ ਮਦਦ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਂਦਾ ਅਤੇ ਭਾਰਤ ਸਰਕਾਰ ਵੱਲੋਂ ਬੱਚਿਆਂ ਨੂੰ ਇੱਕ ਲੱਖ ਰੁਪਏ ਵੀ ਦਿੱਤੇ ਜਾਂਦੇ ਹਨ। ਇਸ ਮੌਕੇ ਅਧਿਆਪਕਾਂ ਨੇ ਵੀ ਪੰਜਾਬ ਸਰਕਾਰ ਸਿਖਿਆ ਮੰਤਰੀ ਅਤੇ ਜ਼ਿਲਾ ਸਿੱਖਿਆ ਅਫਸਰ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਲੋਂ ਪ੍ਰਿੰਸੀਪਲ ਨਰਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ