ਪਟਿਆਲਾ 3 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)) ਪਟਿਆਲਾ ਜ਼ਿਲ੍ਹੇ ਦੀ ਸਿਰਮੌਰ ਅਤੇ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿਤ ਸਮਿਤੀ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਸਰਪ੍ਰਸਤੀ ਹੇਠ ਪਾਰਕ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਬਾਰਾਦਰੀ ਗਾਰਡਨ ਵਿਖੇ ਲਗਾਇਆ ਗਿਆ l ਇਸ ਮੌਕੇ ਮੁੱਖ ਮਹਿਮਾਨ ਬਲਤੇਜ ਸਿੰਘ ਪੰਨੂੰ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਰਾਹੁਲ ਸੈਣੀ ਸਪੁੱਤਰ ਡਾ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜੀ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਐਸ ਨਾਗਾਰਜੁਨ ਚੇਨਈ ਜਰਨਲ ਸਕੱਤਰ ਆਲ ਇੰਡੀਆ ਬੈਂਕ ਇੰਪਲਾਈਜ ਅਫ਼ਸਰ ਐਸੋਸੀਏਸ਼ਨ ਇੰਡੀਆ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਗੁਰਮੀਤ ਸਿੰਘ ਪ੍ਰਧਾਨ ਆਲ ਇੰਡੀਆ ਬੈਂਕ ਅਫ਼ਸਰ ਐਸੋਸੀਏਸ਼ਨ ਪੰਜਾਬ ਅਤੇ ਉਘੇ ਉਦਯੋਗਪਤੀ ਗਿਆਨ ਚੰਦ ਕਟਾਰੀਆ ਨੇ ਕੀਤਾ, ਇਸ ਮੌਕੇ ਵਿਸ਼ੇਸ਼ ਤੌਰ ਤੇ ਰਾਜੇਸ਼ ਸ਼ਰਮਾ ਪੰਜੋਲਾ ਬਿਊਰੋ ਚੀਫ ਜੱਗ ਬਾਣੀ ਪੰਜਾਬ ਕੇਸਰੀ ਪਟਿਆਲਾ, ਬਲਜਿੰਦਰ ਸ਼ਰਮਾ ਪੰਜੋਲਾ ਕੋਆਰਡੀਨੇਟਰ ਜੱਗ ਬਾਣੀ ਪੰਜਾਬ ਕੇਸਰੀ ਪਟਿਆਲਾ,ਪ੍ਰਵੀਨ ਕੁਮਾਰ ਜਰਨਲ ਸਕੱਤਰ ਏ ਆਈ ਓ ਬੀ ਓ ਹਰਿਆਣਾ, ਚਰਨਜੀਤ ਜੋਸ਼ੀ ਜਰਨਲ ਸਕੱਤਰ ਬੈਕ ਅਫ਼ਸਰ ਐਸੋਸੀਏਸ਼ਨ ਪੰਜਾਬ,ਮੋਹਨ ਪ੍ਰਕਾਸ ਗੁਪਤਾ, ਅਬਦੁਲ ਵਾਹਿਦ, ਵਿਕਾਸ ਪੁਰੀ ਐਮ ਡੀ ਫਾਸਟਵੇ, ਜਸਵੀਰ ਸਿੰਘ ਗਾਂਧੀ ਦਫਤਰ ਇੰਚਾਰਜ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ,ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਕੁੰਦਨ ਗੋਗੀਆ ਸੀਨੀਅਰ ਆਪ ਆਗੂ, ਜਗਤਾਰ ਸਿੰਘ ਜੱਗੀ ਆਪ ਆਗੂ, ਸੰਦੀਪ ਬੰਧੂ, ਸਮਰਜੀਤ ਗੋਇਲ,ਵਿਨੇ ਸ਼ਰਮਾ, ਅਮਰਜੀਤ ਸਿੰਘ ਅਜਾਦ, ,ਰੁਦਰਪ੍ਰਤਾਪ ਸਿੰਘ, ਸੁਰਿੰਦਰ ਸਿੰਘ,ਜਸ਼ਨਜੋਤ ਸਿੰਘ,ਸਟੇਟ ਐਵਾਰਡੀ ਰੁਪਿੰਦਰ ਕੌਰ, ਨਿਰਮਲ ਸਿੰਘ, ਭਗਵਾਨ ਦਾਸ ਗੁਪਤਾ, ਸੁਰਿੰਦਰ ਆਹਲੂਵਾਲੀਆਂ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਬਲਤੇਜ ਸਿੰਘ ਪੰਨੂੰ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਰਾਹੁਲ ਸੈਣੀ ਸਪੁੱਤਰ ਡਾ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਜਨ ਹਿੱਤ ਸੰਮਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋਂ ਦਿਨ ਰਾਤ ਲੋੜਵੰਦਾਂ ਦੀ ਮਦਦ ਲਈ ਉਪਰਾਲੇ ਕਰਨੇ ਸ਼ਲਾਘਾਯੋਗ ਹਨ ਉਹਨਾਂ ਕਿਹਾ ਕਿ ਲੋੜਵੰਦ ਪਬਲਿਕ ਲਈ ਸਮੇਂ ਸਮੇਂ ਸਿਰ ਫਰੀ ਮੈਡੀਕਲ ਕੈਂਪ ਲਗਾ ਕੇ ਉਨ੍ਹਾਂ ਨੂੰ ਦੀਵਾਈਆ ਮੂਹਾਇਆ ਕਰਵਾਉਣੀਆਂ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੈਂਸਰ ਦੇ ਮਰੀਜ਼ਾਂ, ਐਕਸੀਡੈਂਟ ਦੋਰਾਨ ਜ਼ਖ਼ਮੀ ਵਿਅਕਤੀਆਂ, ਅਤੇ ਲਵਾਰਿਸ ਮਰੀਜ਼ਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਇਹਨਾਂ ਵਲੋਂ ਲੋੜਵੰਦ ਮਰੀਜ਼ਾਂ ਲਈ ਪੰਜ ਫਰੀ ਐਂਬੂਲੈਂਸਾਂ ਵੀ ਚਲਾਇਆ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਉਹੋ ਸਮਾਜ ਸੇਵੀ ਕਾਰਜਾਂ ਲਈ ਜਨ ਹਿੱਤ ਸੰਮਤੀ ਨਾਲ ਹਰ ਸਮੇਂ ਤਿਆਰ ਹਨ,ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕੇ ਸਾਡੀ ਸੰਸਥਾ ਦੀ ਕੋਸ਼ਿਸ਼ ਹੈ ਕਿ ਅਸੀਂ ਸਮਾਜ ਚ ਲੋਕਾਂ ਦੀ ਭਲਾਈ ਦਾ ਕੰਮ ਕਰੀਏ ਉਨਾ ਦੱਸਿਆ ਕਿ ਸੰਸਥਾ ਵਲੋਂ ਲੜਕੀਆਂ ਦੇ ਮੁਫਤ ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਅਤੇ ਕਪਊਟਰ ਸੈਂਟਰ ਵੀ ਚਲਾਏਂ ਜਾ ਰਹੇ ਹਨ , ਸਮੇਂ ਸਮੇਂ ਸਿਰ ਪੜਾਈ ਲਈ ਲੋੜਵੰਦ ਲੜਕੀਆਂ ਅਤੇ ਲੜਕਿਆਂ ਦੀ ਫੀਸ ਅਤੇ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਹਨ, ਸਮੇਂ ਸਮੇਂ ਸਿਰ ਲੋੜਵੰਦ ਲੜਕੀਆਂ ਦੇ ਵਿਆਹ ਵਿਚ ਮਦਦ ਵੀ ਕੀਤੀ ਜਾ ਰਹੀ ਹੈ,, ਇਸ ਮੌਕੇ ਪਾਰਕ ਹਸਪਤਾਲ ਹਸਪਤਾਲ ਦੀ ਟੀਮ ਜਿਸ ਵਿਚ ਡਾ ਕਰਨ, ਰਾਜਿੰਦਰ ਸਿੰਘ ਕੈਪ ਕੋਆਰਡੀਨੇਟਰ,ਪਰਨੀਤ ਸਟਾਫ ਨਰਸ, ਦੀਪਿਕਾ ਸਟਾਫ ਨਰਸ ਆਦਿ ਵਲੋਂ ਤਿੰਨ ਸੋ ਤੋਂ ਉਪਰ ਵਿਅਕਤੀਆਂ ਦਾ ਬੀ ਪੀ, ਸ਼ੂਗਰ, ਅਤੇ,ਈ ਸੀ ਜੀ, ਦਾ ਚੈੱਕਅਪ ਕਰਕੇ ਮੁਫ਼ਤ ਦੀਵਾਈਆ ਵੰਡੀਆਂ ਗਈਆਂ।

