ਪਟਿਆਲਾ, 22 ਨਵੰਬਰ:
ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਦੀ ਪ੍ਰਧਾਨਗੀ ਹੇਠ ਆਵਾਸ ਤੇ ਸ਼ਹਿਰੀ ਮੰਤਰਾਲੇ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਤੀ 18 ਨਵੰਬਰ ਤੋਂ 02 ਦਸੰਬਰ ਤੱਕ 15 ਦਿਨਾਂ ਪੱਖਵਾੜਾ ਅਭਿਆਨ ਦੌਰਾਨ ਪੀ.ਐਮ.ਸਵੈਨਿਧੀ ਅਤੇ ਪੀ.ਐਮ.ਸਵੈਨਿਧੀ ਸੇ ਸਮਰਿਧੀ ਸਕੀਮ ਅਧੀਨ ਬੈਂਕਾਂ ਵਿਚ ਲੰਬਿਤ ਪਈਆਂ ਕਰਜ਼ਾ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਸਬ ਕਮੇਟੀ ਦੀ ਮੀਟਿੰਗ ਬੁਲਾਈ ਗਈ।
ਸੰਯੁਕਤ ਕਮਿਸ਼ਨਰ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਸਟਰੀਟ ਵੈਂਡਰਾਂ ਦੀਆਂ ਪੀ.ਐਮ. ਸਵੈਨਿਧੀ ਅਤੇ ਸਵੈਨਿਧੀ ਸੇ ਸਮਰਿਧੀ ਸਕੀਮ ਅਧੀਨ ਬੈਂਕਾਂ ਵਿਚ ਲੰਬੇ ਸਮੇਂ ਤੋਂ ਬਕਾਇਆ ਪਈਆਂ ਆਨਲਾਈਨ ਦਰਖਾਸਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਅਤੇ ਸਟਰੀਟ ਵੈਂਡਰਾਂ ਨੂੰ ਡਿਜ਼ੀਟਲ ਆਨ ਬੋਰਡ ਵੀ ਕਰਨ ਦੀ ਹਦਾਇਤ ਕੀਤੀ ਹੈ।ਇਸ ਦੌਰਾਨ ਲੀਡ ਬੈਂਕ ਜ਼ਿਲ੍ਹਾ ਮੈਨੇਜਰ ਅਤੇ ਸਬੰਧਿਤ ਬੈਂਕਾਂ ਦੇ ਡੀ.ਸੀ.ਓ ਵੀ ਮੌਜੂਦ ਸਨ।