ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐੱਮਸੀਡੀ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅੱਜ ਹੋ ਰਹੀ ਪੀਟੀਐੱਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਐਕਸ ਉਪਰ ਸੁਨੇਹਾ ਪਾਇਆ,‘ਬੱਚਿਆਂ ਦੀ ਕਾਮਯਾਬੀ ਵਿੱਚ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਦਿੱਲੀ ਸਰਕਾਰ ਅਤੇ ਐੱਮਸੀਡੀ ਦੇ ਸਾਰੇ ਸਕੂਲਾਂ ਵਿੱਚ ਅੱਜ ਮਾਪੇ ਦਿਵਸ ਹੈ। ਅੱਜ ਅਤੇ ਕੱਲ੍ਹ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਸਾਰੇ ਸਕੂਲਾਂ ਵਿੱਚ ਮੈਗਾ-ਪੀਟੀਐੱਮ ਹੋ ਰਹੀ ਹੈ। ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੇ ਬੱਚਿਆਂ ਦੇ ਸਕੂਲ ਵਿੱਚ ਆਓ, ਬੱਚਿਆਂ ਦੀ ਤਰੱਕੀ ਬਾਰੇ ਅਧਿਆਪਕਾਂ ਨਾਲ ਗੱਲ ਕਰੋ ਅਤੇ ਖੁੱਲ੍ਹ ਕੇ ਚਰਚਾ ਕਰੋ ਕਿ ਅਸੀਂ ਭਵਿੱਖ ਲਈ ਕਿਵੇਂ ਵਧੀਆ ਕਰ ਸਕਦੇ ਹਾਂ। ਅਸੀਂ ਹੁਣ ਤੱਕ ਇਕੱਠੇ ਸਫ਼ਰ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਇਕੱਠੇ ਕੰਮ ਕਰਾਂਗੇ।’