ਪਟਿਆਲਾ,4ਅਪ੍ਰੈਲ(ਪ੍ਰੈਸ ਕੀ ਤਾਕਤ)– ਅਰਵਿੰਦ ਕੇਜਰੀਵਾਲ ਪਟਿਆਲਾ ਵਿਚ ਯੋਗਾ ਕਰਨਗੇ।ਪਾਇਲਟ ਪ੍ਰਾਜੈਕਟ ਵਜੋਂ ਇਸ ਦੀ ਸ਼ੁਰੂਆਤ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਤੇ ਲੁਧਿਆਣਾ ਦੇ ਸ਼ਹਿਰਾਂ ਤੋਂ ਕੀਤੀ ਜਾਵੇਗੀ,ਯੋਗਸ਼ਾਲਾ ਦਾ ਉਦਘਾਟਨੀ ਸਮਾਗਮ ਪਟਿਆਲਾ ਵਿਚ ਕੀਤੇ ਜਾਣ ਦੀ ਫ਼ੈਸਲਾ ਕੀਤਾ ਗਿਆ ਹੈ ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਸੀਐੱਮ ਦੀ ਯੋਗਸ਼ਾਲਾ ਤਹਿਤ ਸੂਬੇ ਦੇ ਚਾਰ ਵੱਡੇ ਸ਼ਹਿਰਾਂ ’ਚ ਯੋਗਸ਼ਾਲਾ ਕਰਵਾਈ ਜਾਣੀ ਹੈ। ਜਿਨ੍ਹਾਂ ’ਚ ਪਟਿਆਲਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਤੈਅ ਪ੍ਰੋਗਰਾਮ 5 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਸਥਿਤ ਜਿਮਨੇਜੀਅਮ ਹਾਲ ਵਿਚ ਯੋਗਸ਼ਾਲਾ ਦੀ ਸ਼ੁਰੂਆਤ ਕਰਵਾਉਣਗੇ।ਜਿਨ੍ਹਾਂ ਦੇ ਸਵਾਗਤ ਤੇ ਯੋਗਸ਼ਾਲਾ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।