ਸੰਘਣੀ ਧੁੰਦ ਕਰਕੇ ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਸਣੇ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਰਹਿ ਗਈ। ਧੁੰਦ ਕਾਰਨ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ `ਤੇ ਅੱਧਾ ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਚੱਲੀਆਂ। ਉਧਰ ਰੇਲਗੱਡੀਆਂ ਤੇ ਬੱਸਾਂ ਦੀ ਆਵਾਜਾਈ `ਤੇ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨ ਸੰਘਣੀ ਧੁੰਦ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਰਕੇ ਤਾਪਮਾਨ ਹੋਰ ਡਿੱਗ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 8.
2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 6.
3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਠੰਢ ਨੇ ਦਿੱਲੀ ਵਾਸੀਆਂ ਨੂੰ ਕਾਂਬਾ ਛੇੜਿਆ ਨਵੀਂ ਦਿੱਲੀ: ਲਗਾਤਾਰ ਪੈ ਰਹੀ ਠੰਢ ਨੇ ਰਾਜਧਾਨੀ ਵਾਸੀਆਂ ਨੂੰ ਕੰਬਣੀਆਂ ਛੇੜ ਦਿੱਤੀਆਂ ਅਤੇ ਧੁੰਦ ਕਾਰਨ ਆਵਾਜਾਈ `ਤੇ ਅਸਰ ਪੈ ਰਿਹਾ ਹੈ। ਅੱਜ ਕੌਮੀ ਰਾਜਧਾਨੀ ਤੇ ਆਸ-ਪਾਸ ਦੇ ਖੇਤਰਾਂ `ਚ ਘੱਟੋ-ਘੱਟ ਤਾਪਮਾਨ 7.
9 ਡਿਗਰੀ ਸੈਲਸੀਅਸ ਸੀ। ਨਤੀਜੇ ਵਜੋਂ ਸਵੇਰੇ ਪੂਰੀ ਤਰ੍ਹਾਂ ਧੁੰਦ ਨਾਲ ਠੰਢ ਛਾਈ ਰਹੀ। ਰਾਜਧਾਨੀ `ਚ 23 ਸਾਲਾਂ `ਚ ਤੀਜੀ ਸਭ ਤੋਂ ਭਿਆਨਕ ਠੰਢ ਪੈ ਰਹੀ ਹੈ ਤੇ 14 ਜਨਵਰੀ ਤੋਂ ਦੂਜੀ ਲਹਿਰ ਦੀ ਸੰਭਾਵਨਾ ਹੈ। ਉੱਤਰੀ ਭਾਰਤ `ਚ ਸੀਤ ਲਹਿਰ ਦੇ ਹਾਲਾਤ ਬਰਕਰਾਰ ਹਨ। ਦਿੱਲੀ ਵਿੱਚ ਅੱਜ ਧੁੰਦ ਦੀ ਇੱਕ ਪਰਤ ਛਾਈ ਹੋਈ ਸੀ। ਕੌਮੀ ਰਾਜਧਾਨੀ `ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗਣ ਕਾਰਨ ਲੋਕ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਦੇ ਆਲੇ-ਦੁਆਲੇ ਬੈਠੇ ਦੇਖੇ ਗਏ। ਗਰਜ ਨਾਲ ਮੀਂਹ ਅਤੇ ਗੜੇ ਪੈਣ ਦੇ ਆਸਾਰ ਨਵੀਂ ਦਿੱਲੀ: ਕੜਾਕੇ ਦੀ ਠੰਢ ਦੇ ਚੱਲਦਿਆਂ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਤੇ ਕੇਂਦਰੀ ਭਾਰਤ ਵਿੱਚ ਅਗਲੇ ਦੋ ਦਿਨ ਗਰਜ ਨਾਲ ਮੀਂਹ ਤੇ ਗੜੇ ਪੈ ਸਕਦੇ ਹਨ। ਉਧਰ ਕੌਮੀ ਰਾਜਧਾਨੀ ਦਿੱਲੀ ਤੇ ਉੱਤਰ ਪ੍ਰਦੇਸ਼ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਧੁੰਦ ਦੀ ਚਾਦਰ ਛਾਈ ਰਹੀ। ਸੰਘਣੀ ਧੁੰਦ ਕਰਕੇ ਜਿੱਥੇ ਆਮ ਜ਼ਿੰਦਗੀ ਲੀਹੋਂ ਲੱਥ ਗਈ, ਉਥੇ ਦਿਸਣ ਹੱਦ `ਤੇ ਵੀ ਅਸਰ ਪਿਆ। ਯੂਪੀ ਵਿੱਚ ਕਈ ਥਾਵਾਂ `ਤੇ ਦਿਸਣ ਹੱਦ 50 ਮੀਟਰ ਤੋਂ ਘੱਟ ਰਹਿ ਗਈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਕੁਝ ਹਿੱਸਿਆਂ, ਬਿਹਾਰ, ਹਰਿਆਣਾ-ਚੰਡੀਗੜ੍ਹ, ਮੱਧ ਪ੍ਰਦੇਸ਼ ਤੇ ਉੜੀਸਾ ਵਿਚ ਵੀ ਸੰਘਣੀ ਧੁੰਦ ਕਰਕੇ ਦਿਸਣ ਹੱਦ 50 ਤੋਂ 200 ਮੀਟਰ ਦੇ ਵਿਚਾਲੇ ਰਹੀ। ਦਿੱਲੀ ਵਿਚ ਇਕ ਦਿਨ ਪਹਿਲਾਂ ਤਾਪਮਾਨ 17.
5 ਡਿਗਰੀ ਦਰਜ ਕੀਤਾ ਗਿਆ ਸੀ। ਕੌਮੀ ਰਾਜਧਾਨੀ ਵਿਚ ਸਫ਼ਦਰਜੰਗ ਵਿਚ ਹੇਠਲਾ ਤਾਪਮਾਨ 7.
4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿਚ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਚਿਤਾਵਨੀ ਦਿੱਤੀ ਹੈ। ਪਹਾੜਾਂ ਦੇ ਠੰਡੇ ਖੇਤਾਂ ਦੇ ਅੰਦਰ ਉਤਰਿਆ