19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ‘ਚ 39.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ ਪਰ ਘਰੇਲੂ ਵਰਤੋਂ ਦੇ ਐੱਲਪੀਜੀ ਸਿਲੰਡਰ (14.2 ਕਿਲੋ) ਦੀ ਕੀਮਤ 903 ਰੁਪਏ ‘ਤੇ ਬਰਕਰਾਰ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਅਦਾਰਿਆਂ ਜਿਵੇਂ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਂਦੇ ਵਪਾਰਕ ਐੱਲਪੀਜੀ ਦੀ ਕੀਮਤ ਰਾਸ਼ਟਰੀ ਰਾਜਧਾਨੀ ਵਿੱਚ ਹੁਣ 1,757 ਰੁਪਏ ਪ੍ਰਤੀ 19 ਕਿਲੋ ਸਿਲੰਡਰ ਹੋਵੇਗੀ, ਜੋ ਪਹਿਲਾਂ 1,796.50 ਰੁਪਏ ਸੀ।

