ਲੁਧਿਆਣਾ, 07-02-23 (ਪ੍ਰੈਸ ਕੀ ਤਾਕਤ ਬਿਊਰੋ): ਮੰਗਲਵਾਰ ਸਵੇਰੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤ ਦੇ ਬਾਹਰ ਗੋਲ਼ੀ ਚੱਲ ਗਈ। ਇਸ ਘਟਨਾ ਦੌਰਾਨ ਹਿਮਾਂਸ਼ੂ ਨਾਂ ਦਾ ਨੌਜਵਾਨ ਫੱਟੜ ਹੋ ਗਿਆ। ਸੂਚਨਾ ਤੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਿਮਾਂਸ਼ੂ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਅਪਰਾਧਕ ਮਾਮਲੇ ‘ਚ ਤਰੀਕ ਭੁਗਤਣ ਆਇਆ ਸੀ। ਇਸੇ ਦੌਰਾਨ ਦੂਸਰੀ ਧਿਰ ਨੇ ਗੋਲ਼ੀ ਚਲਾ ਦਿੱਤੀ। ਇਕ ਗੋਲ਼ੀ ਹਿਮਾਂਸ਼ੂ ਦੇ ਲੱਗੀ ਇਲਾਜ ਲਈ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।