ਚੰਡੀਗੜ੍ਹ, 13-05-2023(ਪ੍ਰੈਸ ਕੀ ਤਾਕਤ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਸਿਰਸਾ ਦੇ ਪਿੰਡ ਖੈਰਕਾਂ ਵਿਚ ਜਨਸੰਵਾਦ ਪ੍ਰੋਗ੍ਰਾਮ ਵਿਚ ਪਿੰਡ ਵਾਸੀਆ ਨਾਲ ਗਲਬਾਤ ਕਰਦੇ ਹੋੋਏ ਕਿਹਾ ਕਿ ਪਿੰਡ ਪੰਚਾਇਤਾਂ ਪਿੰਡਾਂ ਵਿਚ ਸਥਿਤ ਤਲਾਬਾਂ ਦੀ ਸਫਾਈ ਕਰਵਾ ਕੇ ਉਨ੍ਹਾਂ ਦੀ ਗਾਦ ਬਾਹਰ ਕੱਢਣ, ਜੋ ਗਾਦ ਤਾਲਬਾਂ ਵਿਚੋਂ ਨਿਕਲੇਗੀ, ਕਿਸਾਨ ਉਸ ਗਾਦ ਨੂੰ ਆਪਣੇ ਖੇਤ ਵਿਚ ਖਾਦ ਵੱਜੋਂ ਵਰਤੋਂ ਕਰਦ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਵਿਚ 18,000 ਤਾਲਬਾ ਹਨ, ਇੰਨ੍ਹਾਂ ਤਾਲਾਬਾਂ ਦੀ ਸਫਾਈ ਪੰਚਾਇਤਾਂ ਆਪਣੇ ਪੱਧਰ ‘ਤੇ ਕਰਵਾ ਸਕਦੀ ਹੈ। ਗਾਦ ਕੱਢਣ ਤੋਂ ਬਾਅਦ ਇਕ ਗਾਦ ਨੂੰ ਖਾਦ ਵੱਜੋਂ ਵਰਤੋੋਂ ਕਰਨ ਲਈ ਪਿੰਡ ਪੰਚਾਇਤ ਤੋਂ ਲੈ ਸਕਦੇ ਹਨ। ਪਿੰਡਾਂ ਵਿਚ ਸਫਾਈ ਵਿਵਸਥਾ ਪੰਚਾਇਤਾਂ ਆਪਣੇ ਪੱਧਰ ‘ਤੇ ਵੇਖਣ ਅਤੇ ਇਸ ਵਿਚ ਪਿੰਡ ਵਾਸੀਆਂ ਦੀ ਹਿੱਸੇਦਾਰੀ ਵੀ ਯਕੀਨੀ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਅਨੇਕ ਨੀਤੀਆਂ ਬਣਾਈ ਹੈ, ਉਨ੍ਹਾਂ ਦਾ ਲੋਕਾਂ ਨੂੰ ਲਾਭ ਪੁੱਜ ਰਿਹਾ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਜਨਤਾ ਨਾਲ ਜਨਸੰਵਾਦ ਦਾ ਪ੍ਰੋਗ੍ਰਾਮ ਬਣਾਇਆ ਹੈ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਹੁੱਇਆ ਕਰਵਾਉਣ ਦੇ ਨਾਲ-ਨਾਲ ਆਖਰੀ ਲਾਇਨ ‘ਤੇ ਖੜੇ ਵਿਅਕਤੀ ਨੂੰ ਸਰਕਾਰੀ ਸਹੂਲਤਾਂ ਦਾ ਫਾਇਦਾ ਪਹੁੰਚਾਉਣਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿੰਡ ਖੈਰੇਕਾਂ ਵਿਚ ਸਵਾ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਵਾਟਰ ਵਰਕਸ ਦੇ ਕੰਮ ਵਿਚ ਤੇਜੀ ਲਿਆ ਕੇ ਇਸ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਪਿੰਡ ਦੇ ਖੇਤਾਂ ਵਿਚ ਸਿੰਚਾਈ ਲਈ ਅਬੂਦਗੜ ਡਿਸਟ੍ਰੀਬਿਊਟਰੀ ਤੇ ਸੁਖਚੈਨ ਡਿਸਟ੍ਰੀਬਿਊਟਰੀ ‘ਤੇ ਰਿਮਾਡਲਿੰਗ ਦਾ ਕੰਮ ਕਰਵਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਯੋਗ ਮਾਤਰਾ ਵਿਚ ਸਿੰਚਾਈ ਸਹੂਲਤ ਮਹੁੱਇਆ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਤੋੋਂ ਅਪੀਲ ਕੀਤੀ ਕਿ ਪਿੰਡ ਖੈਰਕਾਂ ਦਾ ਜਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਇਸ ਲਈ ਕਿਸਾਨ ਪਾਣੀ ਦੀ ਬਚਤ ਕਰਨ ਅਤੇ ਸੂਖਮ ਸਿੰਚਾਈ ਪਰਿਯੋਜਨਾ ਨੂੰ ਅਪਨਾ ਕੇ ਖੇਤੀ ਕਰਨ। ਕਿਸਾਨ ਵਰਖਾ ਦੇ ਸਮੇਂ ਆਪਣੇ ਬੋਰਬੈਲ ਰਾਹੀਂ ਪਾਣੀ ਨੂੰ ਰਿਚਾਰਜ ਵੀ ਕਰ ਸਕਦੇ ਹਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਧਿਆਪਕਾਂ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ। ਜਿੰਨ੍ਹਾਂ ਸਕੂਲਾਂ ਵਿਚ ਅਧਿਅਪਾਕਾਂ ਦੀ ਕਮੀ ਹੈ, ਉਨ੍ਹਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਪੂਰਾ ਕਰ ਦਿੱਤਾ ਜਾਵੇਗਾ। ਪਿੰਡ ਖੈਰੇਕਾਂ ਦੇ ਸਰਕਾਰੀ ਹਾਈ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਪਗ੍ਰੇਡ ਕਰਨ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ 9ਵੀਂ ਤੇ 10ਵੀਂ ਵਿਚ ਵਿਦਿਆਰਥੀਆਂ ਦੇ ਵਾਧੇ ਨਾਲ ਹੀ ਇਸ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਜਿੱਥੇ ਲਾਇਨ ਦੀ ਮੁਸ਼ਕਲ ਹੈ, ਉਸ ਨੂੰ ਸਹੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ 6200 ਪਿੰਡਾਂ ਵਿਚੋਂ 5600 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਯੋਗ ਮਾਤਰਾ ਵਿਚ ਬਿਜਲੀ ਸਪਲਾਈ ਹੋ ਰਹੀ ਹੈ, ਜ੍ਹਿੰਾਂ ਪਿੰਡਾਂ ਵਿਚ ਸ਼ੈਡਯੂਲ ਅਨੁਸਾਰ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ, ਉੱਥੇ ਸ਼ੈਡਯੂਲ ਬਣਾ ਕੇ ਬਿਜਲੀ ਸਪਲਾਈ ਕੀਤੀ ਜਾਵੇਗੀ ਤਾਂ ਜੋ ਕਿਸਾਨ ਦੀ ਫਸਲ ਸਿੰਚਾਈ ਦੇ ਬਿਨਾਂ ਨਾ ਰਹਿ ਪਾਏ।
ਮੁੱਖ ਮੰਤਰੀ ਮਨੋਹਰ ਲਾਲ ਨੇ ਆਯੂਸ਼ਮਾਨ ਨੂੰ ਗਰੀਬਾਂ ਲਈਪ ਵਰਦਾਨ ਤੇ ਕਾਰਗਰ ਦੱਸਦੇ ਹੋਏ ਕਿਹਾ ਕਿ ਇਸ ਯੋਜਨਾ ਦਾ ਲਾਭ ਗਰੀਬਾਂ ਨੂੰ ਮਿਲ ਰਿਹਾ ਹੈ। ਗਰੀਬਾਂ ਨੂੰ 5 ਲੱਖ ਰੁਪਏ ਤਕ ਦਾ ਮੁਫਤ ਸਿਹਤ ਲਾਭ ਦਿੱਤਾ ਜਾ ਰਿਹਾ ਹੈ। ਇਸ ਯੋੋਜਨਾ ਦੇ ਤਹਿਤ ਪਿੰਡ ਖੈਰੇਕਾਂ ਦੇ 171 ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਨਾਲ ਰਾਸ਼ਨ ਕਾਰਡ ਨੂੰ ਜੋੜਿਆ ਗਿਆ ਹੈ, ਜਿੰਨ੍ਹਾਂ ਪਰਿਵਾਰਾਂ ਨੇ ਅਜੇ ਤਕ ਪਰਿਵਾਰ ਪਛਾਣ ਪੱਤਰ ਨਹੀਂ ਬਣਾਵਏ ਹਨ, ਉਹ ਇਸ ਨੂੰ ਜ਼ਰੂਰ ਬਣਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਉਥਾਨ ਯੋੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਦੀ ਚੋਣ ਕੀਤੀ ਗਈ ਹੈ। ਇੰਨ੍ਹਾਂ ਪਰਿਵਾਰਾਂ ਨੂੰ ਯੋਜਨਾਵਾਂ ਦਾ ਲਾਭ ਦੇਣ ਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਉਣ ਲਈ ਸਰਕਾਰ ਵੱਲੋੋਂ ਬਲਾਕ ਪੱਧਰ ‘ਤੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਕੈਂਪਾਂ ਵਿਚ ਜਾ ਕੇ ਪਰਿਵਾਰ ਯੋਜਨਾ ਨੂੰ ਚੋਣ ਕੇ ਲਾਭ ਲੈ ਸਕਦੇ ਹਨ।
