ਪਟਿਆਲਾ, 11 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ) ਵਿਵਾਦਾਂ ਵਿਚ ਘਿਰੇ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਹੁਣ ਮਾਫੀ ਮੰਗਣ ਲਈ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਿਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਹਿੰਦੂ ਤਖ਼ਤ ਦੇ ਗੱਗੀ ਪੰਡਿਤ ਤੋਂ ਮੁਆਫ਼ੀ ਮੰਗੀ ਸੀ ਪਰ ਹੁਣ ਇਹ ਮਾਮਲਾ ਮੁੜ ਗਰਮ ਹੁੰਦਾ ਨਜ਼ਰ ਆ ਰਿਹਾ ਹੈ।
ਅੱਜ ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਅਤੇ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਬਜਰੰਗ ਦਲ ਹਿੰਦ ਦੇ ਮੁਖੀ ਹਿਤੇਸ਼ ਭਾਰਦਵਾਜ ਨੇ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨਾਲ ਮੁਲਾਕਾਤ ਕਰਕੇ ਐਫ ਆਈ ਆਰ ਦਰਜ ਕਰਨ ਲਈ ਬੇਨਤੀ ਕੀਤੀ ਹੈ। ਇਸ ਮੌਕੇ ਹਿਤੇਸ਼ ਭਾਰਦਵਾਜ ਅਤੇ ਦੇਵ ਅਮਿਤ ਸ਼ਰਮਾ ਨੇ ਕਿਹਾ ਕਿ ਅਸੀਂ ਮਾਸਟਰ ਸਲੀਮ ਨੂੰ ਮੁਆਫ਼ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਜੋ ਕੀਤਾ ਹੈ ਅਸੀਂ ਉਸ ਨੂੰ ਮਾਫ਼ ਨਹੀਂ ਕਰਾਂਗੇ ਅਤੇ ਉਸ ਦਾ ਵਿਰੋਧ ਕਰਾਂਗੇ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਾਸਟਰ ਸਲੀਮ ਨੇ ਮਾਤਾ ਚਿੰਤਪੁਰਨੀ ਦੇ ਖਿਲਾਫ ਅਪਸ਼ਬਦ ਬੋਲਣ ਅਤੇ ਉਨ੍ਹਾਂ ਨੂੰ ਮੁਆਫ ਕਰਨ ਦਾ ਵਿਵਾਦ ਚੱਲ ਰਿਹਾ ਹੈ। ਅੱਜ ਐਸ ਪੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੂੰ ਸਰਬ ਧਰਮ ਸਨਾਤਨ ਦੇ ਲੋਕਾਂ ਖਾਸ ਕਰਕੇ ਰਾਸ਼ਟਰੀ ਪ੍ਰਚਾਰਕ ਸ਼੍ਰੀ ਹਿੰਦੂ ਤਖਤ ਦੇਵ ਅਮਿਤ ਸ਼ਰਮਾ ਅਤੇ ਸੰਗਠਨ ਦੇ ਜਨਰਲ ਸਕੱਤਰ ਹਿਤੇਸ਼ ਭਾਰਦਵਾਜ ਸ਼੍ਰੀ ਹਿੰਦੂ ਤਖਤ ਅਤੇ ਬ੍ਰਹਮਲੀਨ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ੰਕਰਾਨੰਦ ਗਿਰੀ ਨੇ ਲਿਖਤੀ ਸ਼ਿਕਾਇਤ ਭੇਜੀ।
ਉਹਨਾਂ ਸਾਂਝੇ ਤੌਰ ’ਤੇ ਦੱਸਿਆ ਕਿ ਮਾਸਟਰ ਸਲੀਮ ਨੇ ਸਨਾਤਨ ਧਰਮ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਸਬੰਧੀ ਪਟਿਆਲਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਮਾਜ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਦੋਸ਼ ਹੇਠ ਧਾਰਾ 295 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਹਿਤੇਸ਼ ਭਾਰਦਵਾਜ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤਖਤ ਦੇ ਨਾਲ ਰਾਸ਼ਟਰੀ ਪ੍ਰਚਾਰਕ ਸ਼੍ਰੀ ਹਿੰਦੂ ਤਖਤ ਦੇਵ ਅਮਿਤ ਸ਼ਰਮਾ, ਸ਼੍ਰੀ ਸ਼ੰਕਰਾਨੰਦ ਗਿਰੀ ਮਹਾਰਾਜ, ਪਟਿਆਲਾ ਪ੍ਰਧਾਨ ਵਰਿੰਦਰ ਗੁਪਤਾ, ਪਵਨ ਸਰਦਾਨਾ, ਭਾਨੂ ਪ੍ਰਤਾਪ ਸਿੰਘ, ਰਾਕੇਸ਼ ਮਹਿਤਾ, ਰੋਹਿਤ ਜਲੋਟਾ ਪ੍ਰਧਾਨ ਸ਼੍ਰੀ ਹਿੰਦੂ ਤਖਤ ਪਟਿਆਲਾ, ਯੋਗੇਸ਼ ਸ਼ਰਮਾ ਉਪ ਪ੍ਰਧਾਨ ਸ਼੍ਰੀ ਹਿੰਦੂ ਤਖਤ ਪਟਿਆਲਾ, ਭਵਿਆ ਭਾਰਦਵਾਜ ਬਜਰੰਗ ਦਲ ਹਿੰਦ, ਸ਼ੁਭਮ ਸਹੋਤਾ ਪੰਜਾਬ ਇੰਚਾਰਜ ਯੂਥ ਪੰਜਾਬ ਪ੍ਰਧਾਨ, ਨਮੇਸ਼ ਰਾਜਪੂਤ, ਪੰਜਾਬ ਇੰਚਾਰਜ ਗੌਰਵ ਕੁਮਾਰ ਗੋਰਾ ਸਮੇਤ ਸੁਜੀਤ, ਜਗਰੂਪ ਸਿੰਘ, ਅੰਸ਼ੁਲ ਗੁਪਤਾ, ਸਤਪਾਲ ਗੁਲਸ਼ਨ ਮੁਹਾਲੀ ਪ੍ਰਧਾਨ, ਵਿੱਕੀ ਰਾਣਾ, ਗੁਲਸ਼ਨ ਰਾਜਪੂਤ ਤੇ ਹੋਰ ਸਨਾਤਨ ਪ੍ਰੇਮੀ ਹਾਜ਼ਰ ਸਨ।
