No Result
View All Result
Saturday, May 24, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਮੁਹਾਲੀ ਸ਼ਹਿਰ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕਰੇਗਾ ਨਗਰ ਨਿਗਮ: ਬਲਬੀਰ ਸਿੰਘ ਸਿੱਧੂ

admin by admin
in PUNJAB
0
File Photo
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ/ਐਸ.ਏ.ਐਸ. ਨਗਰ, 10 ਅਗਸਤ (ਸ਼ਿਵ ਨਾਰਾਇਣ ਜਾਂਗੜਾ)- ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਆਈ.ਈ.ਸੀ.) ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਸਨਅਤੀ ਖੇਤਰ ਫ਼ੇਜ਼-8ਏ ਅਤੇ 8ਬੀ ਦੀ ਸਾਂਭ-ਸੰਭਾਲ ਦਾ ਜ਼ਿੰਮਾ ਨਗਰ ਨਿਗਮ ਮੁਹਾਲੀ ਹਵਾਲੇ ਕਰ ਦਿੱਤਾ।

ਇਸ ਸਬੰਧੀ ਕਰਵਾਏ ਸਮਾਰੋਹ ਦੌਰਾਨ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਕਿਉਂਕਿ ਇਨਾਂ ਸਨਅਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਲੋੜ ਸੀ। ਇਨਾਂ ਖੇਤਰਾਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਉਨਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਹੁਣ ਇਸ ਇਲਾਕੇ ਦੀ ਵੱਡੇ ਪੱਧਰ ਉਤੇ ਕਾਇਆ ਕਲਪ ਕਰੇਗਾ ਅਤੇ ਇਸ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਸਨਅਤ ਤੇ ਵਣਜ ਮੰਤਰੀ ਤੋਂ ਹੋਰ ਫੰਡਾਂ ਦੀ ਮੰਗ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪੁੱਜੇ ਹਨ ਅਤੇ ਉਨਾਂ ਨੂੰ ਸਿਆਸਤ ਕਿਸੇ ਵਿਰਾਸਤ ਵਿੱਚ ਨਹੀਂ ਮਿਲੀ, ਸਗੋਂ ਉਨਾਂ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਉਨਾਂ ਕਿਹਾ ਕਿ ਹਲਕੇ ਦੇ ਲੋਕ ਉਨਾਂ ਲਈ ਇਕ ਪਰਿਵਾਰ ਵਾਂਗ ਹਨ।

ਕੈਬਨਿਟ ਮੰਤਰੀ ਨੇ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਸਦਕਾ ਮੁਹਾਲੀ ਸ਼ਹਿਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਚੰਡੀਗੜ ਨੂੰ ਪਿੱਛੇ ਛੱਡ ਦਿੱਤਾ ਹੈ।

ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵਿਕਾਸ ਦੀ ਇਸ ਲਹਿਰ ਦੀ ਬੇਹੱਦ ਲੋੜ ਸੀ ਅਤੇ ਨਗਰ ਨਿਗਮ ਕੋਲ ਇਨਾਂ ਸਨਅਤੀ ਖੇਤਰਾਂ ਦੀ ਸਾਂਭ-ਸੰਭਾਲ ਲਈ ਚੋਖੇ ਫੰਡ ਮੌਜੂਦ ਹਨ। ਉਨਾਂ ਕਿਹਾ ਕਿ ਮੁਹਾਲੀ ਸਨਅਤੀ ਗਤੀਵਿਧੀਆਂ ਦਾ ਧੁਰਾ ਬਣ ਰਿਹਾ ਹੈ ਅਤੇ ਜੇ ਅਸੀਂ ਛੇਤੀ ਤੋਂ ਛੇਤੀ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਾਂਗੇ ਤਾਂ ਇਹ ਸ਼ਹਿਰ ਸੂਬੇ ਭਰ ਵਿੱਚੋਂ ਆਪਣੇ ਲਈ ਵੱਡੇ ਸਨਅਤੀ ਸ਼ਹਿਰ ਦਾ ਖ਼ਿਤਾਬ ਹਾਸਲ ਕਰਨ ਦੀ ਸਮਰੱਥਾ ਰੱਖਦਾ ਹੈ।

ਇਸ ਦੌਰਾਨ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਪਣੇ ਸਨਅਤੀ ਇਲਾਕਿਆਂ ਨੂੰ ਆਲਮੀ ਤਰਜ਼ ਉਤੇ ਵਿਕਸਤ ਕਰਨ ਦੇ ਖੇਤਰ ਵਿੱਚ ਇਹ ਸ਼ਹਿਰ ਝੰਡਾ ਬਰਦਾਰ ਬਣੇਗਾ। ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਇਨਾਂ ਕੋਸ਼ਿਸ਼ਾਂ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਇਨਾਂ ਖੇਤਰਾਂ ਦੇ ਨਾਲ ਨਾਲ ਸ਼ਹਿਰ ਦੇ ਹੋਰ ਇਲਾਕਿਆਂ ਦੀ ਸਾਂਭ-ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਪੀ.ਐਸ.ਆਈ.ਈ.ਸੀ. ਦੀ ਐਮ.ਡੀ. ਨੀਲਿਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼, ਜਨਰਲ ਸਕੱਤਰ ਰਾਜੀਵ ਗੁਪਤਾ ਅਤੇ ਕਾਰਜਕਾਰਨੀ ਮੈਂਬਰ ਅਨੁਰਾਗ ਅਗਰਵਾਲ ਤੇ ਸੰਜੀਵ ਗਰਗ ਹਾਜ਼ਰ ਸਨ।

Post Views: 89
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Cabinet MinisterChief Minister Captain Amarinder SinghHealth & Family Welfarelatest newslatest updates on punjabMinister for Industries & CommerceMinister for LabourMohali as Model Industrial AreaMr. Balbir Singh SidhuMr. Sunder Sham AroraMunicipal Corporationpress ki taquat newsPunjab Governmentpunjab politicsPunjab Small Industries & Export Corporation Ltd. (PSIEC)the Industrial Area
Previous Post

ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ  ਪੰਜਾਬ ਦੀ ਜਨਤਾ ਤੰਗ ਅਤੇ ਹੁਣ ਦੇਖਣਾ ਚਾਹੁੰਦੀ ਹੈ  ਆਪ ਦੀ ਸਰਕਾਰ – ਮੇਘਚੰਦ ਸ਼ੇਰਮਾਜਰਾ

Next Post

ਪੰਜਾਬ ਸਰਕਾਰ ਵਲੋਂ ਬਲਾਕ ਸਿੱਖਿਆ ਅਫ਼ਸਰਾਂ ਦੇ ਸਮਾਰਟ ਦਫ਼ਤਰ ਬਣਾਉਣ ਲਈ 1.11 ਕਰੋੜ ਰੁਪਏ ਦੀ ਗਰਾਂਟ ਜਾਰੀ: ਵਿਜੈ ਇੰਦਰ ਸਿੰਗਲਾ

Next Post
Punjab names five government schools after martyrs and freedom fighters: Vijay Inder Singla

ਪੰਜਾਬ ਸਰਕਾਰ ਵਲੋਂ ਬਲਾਕ ਸਿੱਖਿਆ ਅਫ਼ਸਰਾਂ ਦੇ ਸਮਾਰਟ ਦਫ਼ਤਰ ਬਣਾਉਣ ਲਈ 1.11 ਕਰੋੜ ਰੁਪਏ ਦੀ ਗਰਾਂਟ ਜਾਰੀ: ਵਿਜੈ ਇੰਦਰ ਸਿੰਗਲਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In