ਪਟਿਆਲਾ,31-01-23(ਪ੍ਰੈਸ ਕੀ ਤਾਕਤ ਬਿਊਰੋ):- ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ ਮੋਰਨਿੰਗ ਵਾਕ ਗਰੁੱਪ ਬਾਰਾਦਰੀ ਗਾਰਡਨ ਪਟਿਆਲਾ ਦੀ ਮੀਟਿੰਗ ਹੋਈ। ਜਿਸ ਵਿੱਚ ਸ੍ਰੀ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਅਤੇ ਰਾਜੇਸ਼ ਰਾਜੂ ਜੀ ਹਾਜਰ ਸਨ। ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਅਤੇ ਰੌਜ ਸਟਿਕ ਦੇ ਕੇ ਸਵਾਗਤ ਕੀਤਾ ਗਿਆ। ਇੱਕ ਮੰਗ ਪੱਤਰ ਐਮ.ਐਲ.ਏ. ਸਾਹਿਬ ਨੂੰ ਸਾਰਿਆਂ ਦੀ ਹਾਜਰੀ ਵਿੱਚ ਸੋਂਪਿਆ ਗਿਆ। ਜਿਸ ਵਿੱਚ ਬਾਰਾਦਰੀ ਵਿਖੇ 30 ਫੁੱਟ %30 ਫੁੱਟ ਰੂਟ ਸ਼ੈਡ ਅਤੇ 5 ਬੈਚਾਂ ਦੀ ਮੰਗ ਦਾ ਜਿਕਰ ਕੀਤਾ ਗਿਆ। ਬਾਰਾਦਰੀ ਵਿੱਚ ਹਜਾਰਾਂ ਸੈਰ ਪ੍ਰੇਮੀ, ਯੋਗਾ ਸਾਧਿਕ ਬੱਚੇ, ਇਸਤਰੀਆਂ, ਬਜੁਰਗ ਆਦਿ ਸੈਰ ਲਈ ਆਉਂਦੇ ਹਨ। ਮੌਸਮੀ ਜਾਂ ਬੇ ਮੌਸਮੀ ਬਰਸਾਤਾਂ, ਗੜੇ, ਹਨੇਰੀਆਂ ਵਿੱਚ ਸੈਰ ਪ੍ਰੇਮੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਰਾਦਰੀ ਵਿੱਚ ਕੋਈ ਸ਼ੈਡ ਨਾ ਹੋਣ ਕਰਕੇ ਮੀਂਹ ਵਿੱਚ ਭਿਜਣਾ ਸੁਭਾਵਿਕ ਹੈ ਅਤੇ ਹਨੇਰੀ ਦਾ ਸਾਹਮਣਾ ਕਰਨਾ ਹੋਰ ਵੀ ਕਠਿਨ ਬਣ ਜਾਂਦਾ ਹੈ। ਜੋ ਕਿ ਸਿਹਤ ਲਈ ਠੀਕ ਨਹੀਂ ਹੈ। ਐਮ.ਐਲ.ਏ. ਸਾਹਿਬ ਨੇ ਮੰਗ ਪੱਤਰ ਪੜ੍ਹ ਕੇ ਅਤੇ ਵਿਚਾਰ ਕਰਕੇ ਸਭਨਾ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਸ਼ੈਡ ਬਣਵਾ ਦਿੱਤਾ ਜਾਵੇਗਾ ਅਤੇ 5 ਬੈਂਚ ਵੀ ਮੁਹਈਆ ਕਰਵਾ ਦਿੱਤੇ ਜਾਣਗੇ।
ਇਹ ਮੰਗ ਪੱਤਰ ਜਗਦੀਸ਼ ਆਹੁਜਾ, ਸ੍ਰੀ ਇੰਦਰਜੀਤ ਸਿੰਘ ਕੋਹਲੀ, ਹੈਲਥ ਅਟੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਰਜਿ: ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਅਤੇ ਜਨਰਲ ਸਕੱਤਰ ਐਂਡ: ਤਾਰਾ ਸਿੰਘ ਭਮਰਾ, ਧਰਮਪਾਲ ਲਵਲੀ, ਪੂਰਨ ਚੰਦ ਸਵਾਮੀ, ਜਨਹਿੱਛ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ, ਬੱਲੀ ਸ਼ੇਠ, ਸਤੀਸ਼ ਅਨੇਜਾ, ਕਪੂਰ ਸਾਹਿਬ, ਮਹਾਜਨ ਜੀ, ਭੰਵਰ ਜੀ, ਡਿੰਪਲ ਜੀ, ਪ੍ਰੇਮ ਚੰਦ, ਸ਼ੰਕਰ ਦਾਸ, ਪਰਵੀਨ ਜੀ, ਚਿੰਟੂ ਜੀ, ਅਸ਼ੋਕ, ਸ਼ੁਕਰ ਦਾਸ, ਗੋਇਲ ਸਾਹਿਬ, ਵਿਜੇ ਗੁਪਤਾ ਆਦਿ ਹਾਜਰ ਸਨ।