ਨਵੀਂ ਦਿੱਲੀ, 25 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦਾ ਵਿਰੋਧ ਕਰਦੇ ਹੋਏ ‘ਇੰਡੀਆ’ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਟਵੀਟ ਕੀਤਾ, ‘ਮੋਦੀ ਜੀ, ਤੁਸੀਂ ਕਾਂਗਰਸ ਵਿਰੋਧ ’ਚ ਇੰਨੇ ਅੰਨ੍ਹੇ ਹੋ ਗਏ ਹੋ ਕਿ ਤੁਸੀਂ ਇੰਡੀਆ ਨੂੰ ਹੀ ਨਫ਼ਰਤ ਕਰਨ ਲੱਗੇ। ਮੈਂ ਸੁਣਿਆ ਹੈ ਕਿ ਅੱਜ ਤੁਸੀਂ ਨਿਰਾਸ਼ ਹੋ ਕੇ ਇੰਡੀਆ ’ਤੇ ਹਮਲਾ ਕੀਤਾ।