ਮੋਗਾ,13-06-2023(ਪ੍ਰੈਸ ਕੀ ਤਾਕਤ)- ਸਮੂਹ ਕਾਰੋਬਾਰੀਆਂ ਵੱਲੋਂ ਅੱਜ ਰੋਸ ਵਜੋਂ ਬਜਾਰ ਬੰਦ ਕਰਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ , ਸੋਮਵਾਰ ਦੁਪਹਿਰ ਸ਼ਹਿਰ ਦੇ ਰਾਮਗੰਜ ਬਜ਼ਾਰ ਵਿਚ ਦਿਨ ਦਿਹਾੜੇ ਪੰਜ ਲੁਟੇਰਿਆਂ ਨੇ ਸੋਨੇ ਦੇ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋ ਗਏ ਸਨ। ਸੁਨਿਆਰੇ ਦੀ ਵੱਖੀ ਵਿਚ ਗੋਲੀ ਲੱਗਣ ਕਾਰਨ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ।
ਉਨ੍ਹਾਂ ਕਾਤਲਾਂ ਨੂੰ ਫੜੇ ਨਾ ਜਾਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਰੋਸ ਜ਼ਾਹਰ ਕਰਦਿਆਂ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਇਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ।
ਮੌਕੇ ‘ਤੇ ਪਹੁੰਚੇ ਏਡੀਪੀ ਜੇਐਸ ਢਿੱਲੋਂ ਅਤੇ ਐੱਸਐੱਸਪੀ ਮੋਗਾ ਨੇ ਵਿਸ਼ਵਾਸ ਦਵਾਇਆ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਅੱਜ ਕੱਲ ਲੁੱਟਾਂ ਖੋਹਾਂ ਆਮ ਹੋ ਰਹੀਆਂ ਹਨ ਇਸ ਕਰਕੇ ਨੌਜਵਾਨੀ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੀ ਹੈ।

