ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਗਾਹਕ ਆਪਣੇ ਉਤਰਾਧਿਕਾਰੀ(ਨੌਮਿਨੀਜ਼) ਦਾ ਨਾਮ ਦਰਜ ਕਰਾਉਣ ਜਿਸ ਨਾਲ ਬਗ਼ੈਰ ਦਾਅਵਿਆਂ ਵਾਲੇ ਪਈ ਕਰੋੜਾਂ ਰੁਪਏ ਦੀ ਰਾਸ਼ੀ ਵਾਰਸਾਂ ਕੋਲ ਜਾ ਸਕੇ। ਮੰਤਰੀ ਨੇ ਇੱਥੇ ਗਲੋਬਲ ਫਿਨਟੇਕ ਫੈਸਟ (ਜੀਐੱਫਐੱਫ) ‘ਚ ਕਿਹਾ, ‘’ਮੈਂ ਚਾਹੁੰਦੀ ਹਾਂ ਕਿ ਬੈਂਕਿੰਗ ਪ੍ਰਣਾਲੀ, ਵਿੱਤੀ ਈਕੋਸਿਸਟਮ (ਸਮੇਤ) ਮਿਉਚੁਅਲ ਫੰਡ ਤੇ ਸਟਾਕ ਮਾਰਕੀਟ ਹਰ ਕੋਈ ਇਸ ਗੱਲ ਨੂੰ ਧਿਆਨ ਵਿਚ ਰੱਖੇ ਕਿ ਜਦੋਂ ਕੋਈ ਆਪਣੇ (ਗਾਹਕ ਦੇ) ਪੈਸੇ ਦਾ ਲੈਣ-ਦੇਣ ਉਨ੍ਹਾਂ ਨਾਲ ਕਰਦਾ ਹੈ ਤਾਂ ਸੰਸਥਾਵਾਂ ਨੂੰ ਭਵਿੱਖ ਬਾਰੇ ਸੋਚਣਾ ਹੋਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ (ਗਾਹਕ) ਆਪਣੇ ਉੱਤਰਾਧਿਕਾਰੀ ਨੂੰ ਨਾਮਜ਼ਦ ਕਰਨ, ਉਨ੍ਹਾਂ ਦਾ ਨਾਮ ਅਤੇ ਪਤਾ ਦੇਣ।’ ਇਕ ਰਿਪੋਰਟ ਮੁਤਾਬਕ ਇਕੱਲੇ ਬੈਂਕਿੰਗ ਸਿਸਟਮ ‘ਚ 35,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਗ਼ੈਰ ਦਾਅਵਿਆਂ (ਅਣਕਲੇਮ) ਵਾਲਾ ਪੈਸਾ ਪਿਆ ਹੈ, ਜਦੋਂਕਿ ਅਜਿਹਾ ਕੁੱਲ ਪੈਸਾ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ।