-‘ਫਿਊਚਰ ਟਾਈਕੂਨ’ ਆਪਣਾ ਕਾਰੋਬਾਰ ਕਰਨ ਦੇ ਚਾਹਵਾਨਾਂ ਨੂੰ ਉਦਮੀ ਬਣਨ ਲਈ ਦੇਵੇਗਾ ਢੁਕਵਾਂ ਮੰਚ-ਸਾਕਸ਼ੀ ਸਾਹਨੀ
ਪਟਿਆਲਾ, 9 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਦੂਜੇ ‘ਫਿਊਚਰ ਟਾਈਕੂਨ’ ਸਟਾਰਟਅੱਪ ਚੈਲੈਂਜ ਮੁਕਾਬਲੇ ਲਈ ਉਦਯੋਗਪਤੀਆਂ ਤੇ ਸਿੱਖਿਆ ਸੰਸਥਾਵਾਂ ਤੇ ਜਿਊਰੀ ਮੈਂਬਰਾਂ ਸਮੇਤ ਏਂਜਲਜ਼ ਇਨਵੈਸਟਰਾਂ ਨਾਲ ਸਮਝੌਤੇ ਸਹੀਬੰਦ ਕੀਤੇ ਗਏ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਵੇਂ ਉਦਮੀਆਂ ਨੂੰ ਆਪਣਾ ਕਾਰੋਬਾਰ ਤੇ ਰੋਜ਼ਗਾਰ ਸ਼ੁਰੂ ਕਰਨ ਲਈ ਢੁੱਕਵਾਂ ਮੰਚ ਅਤੇ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਫਿਊਚਰ ਟਾਈਕੂਨ ਮੁਕਾਬਲਾ ਮੈਂਟਰਸ਼ਿਪ ਤੇ ਹੈਂਡ ਹੋਲਡਿੰਗ ਦਾ ਮੌਕਾ ਦੇਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਤੇ ਕਾਰੋਬਾਰ ਪਟਿਆਲਾ ਵੱਲੋਂ ਏਂਜਲਜ ਇਨਵੈਸਟਰਾਂ ਤੇ ਜਿਊਰੀ ਮੈਂਬਰਾਂ, ਚੀਅਰਜ ਫੂਡ ਤੇ ਬੀਵਰੇਜ਼ ਦੇ ਡਾਇਰੈਕਟਰ ਐਚ.ਪੀ.ਐਸ. ਲਾਂਬਾ, ਸੀਈਓ ਭਾਰਤ ਪੈਕੇਜਿੰਗ ਤੇ ਲਘੂ ਉਦਯੋਗ ਭਾਰਤੀ ਦੇ ਨੈਸ਼ਨਲ ਸਕੱਤਰ ਸਰਵਦਮਨ ਭਾਰਤ, ਕਦਜ ਇੰਟਰਪ੍ਰਾਈਜ਼ ਤੋਂ ਰਾਕੇਸ਼ ਕੱਦ, ਚੰਡੀਗੜ੍ਹ ਏਂਜਲਸ ਇਨਵੈਸਟਰ ਤੋਂ ਨੀਤਿਕਾ ਖੁਰਾਣਾ, ਮੁਬਾਸਾ ਗਰੁਪ ਆਫ ਕੰਪਨੀਜ਼ ਤੋਂ ਸੰਜੀਵ ਕੁਮਾਰ ਗੋਇਲ, ਸਿੱਖਿਆ ਵਿਭਾਗ ਤੋਂ ਇੰਦਰਪ੍ਰੀਤ ਸਿੰਘ, ਸੀਐਸਸੀਐਸਟੀ ਤੋਂ ਦਿਵਿਆ ਕੌਸ਼ਿਕ, ਚਿਤਕਾਰਾ ਯੂਨੀਵਰਸਿਟੀ ਤੋਂ ਦਿਵਮ ਵਦਾਵਾ, ਪਿਊਸ਼ ਗਰਗ, ਇਨੋਵੇਸ਼ਨ ਮਿਸ਼ਨ ਪੰਜਾਬ ਤੋਂ ਸੋਮਵੀਰ ਆਨੰਦ, ਐਸ.ਬੀ.ਆਈ. ਲੀਡ ਬੈਂਕ ਤੋਂ ਸੁਰਜੀਤ ਕੁਮਾਰ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਤਿੰਦਰ ਕੌਰ, ਜ਼ਿਲ੍ਹਾ ਅਦਾਲਤਾਂ ਤੋਂ ਨਵਦੀਪ ਸ਼ਰਮਾ, ਥਾਪਰ ਯੂਨੀਵਰਸਿਟੀ ਤੋਂ ਡਾ. ਕਰਮਿੰਦਰ ਘੁੰਮਣ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਚੁਣੇ ਗਏ ਪ੍ਰਾਰਥੀਆਂ ਦੀ ਸਕਰੀਨਿੰਗ ਕਰਨ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੰਘੇ ਸਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਰੀਏ ਕਰਵਾਏ ਦੇਸ਼ ਭਰ ‘ਚੋਂ ਆਪਣੀ ਕਿਸਮ ਦੇ ਨਿਵੇਕਲੇ ਪ੍ਰਾਜੈਕਟ ‘ਫਿਊਚਰ ਟਾਈਕੂਨਸ’ ਦਾ ਗਰੈਂਡ ਫਿਨਾਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਰੋਜ਼ਗਾਰ ਅਫ਼ਸਰ ਕੰਵਰਪ੍ਰੀਤ ਕੌਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀਈਓ ਸਤਿੰਦਰ ਸਿੰਘ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਚਾਹਵਾਨ ਉਦਮੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਉਨ÷ ਾ ਦੇ ਕਾਰੋਬਾਰ ਨੂੰ ਸਫ਼ਲ ਬਨਾਉਣ ਲਈ ਏਂਜਲ ਇਨਵੈਸਟਰਜ਼ ਤੋਂ ਵਿੱਤੀ ਸਹਾਇਤਾ ਦਿਵਾਉਣ ਵਿੱਚ ਵੀ ਪੂਰੀ ਮੱਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਟੀਮ ਪਟਿਆਲਾ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ‘ਚੋਂ ਕਿਸੇ ਦੇ ਵੀ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਅਤੇ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਹੱਥ ਫੜਕੇ ਅਸਲ ‘ਚ ਰੂਪਮਾਨ ਕਰਨ ਲਈ ਇੱਕ ਢੁੱਕਵਾਂ ਮੰਚ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।