ਦੋਰਾਹਾ, 1 ਜੁਲਾਈ ( ਪ੍ਰੈਸ ਕੀ ਤਾਕਤ ਬਿਉਰੋ ) – ਅੱਜ ਸਵੇਰੇ ਨਗਰ ਕੌਂਸਲ ਦੋਰਾਹਾ ਦੇ ਅਧਿਕਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਮਲੋਦ ‘ਤੇ ਸਮੇਤ ਪੁਲਸ ਫੋਰਸ ਸ਼ਹਿਰ ‘ਚ ਵੱਡੀ ਕਾਰਵਾਈ ਕਰਦਿਆਂ ਗੁਰੂ ਤੇਗ ਬਹਾਦਰ ਰੋਡ ‘ਤੇ ਦੁਕਾਨਦਾਰਾਂ ‘ਤੇ ਘਰਾਂ ਵਾਲਿਆਂ ਵੱਲੋਂ ਕੀਤੇ ਨਜਾਇਜ ਕਬਜਿਆਂ ‘ਤੇ ਪੀਲਾ ਪੰਜਾ ਚਲਾ ਦਿੱਤਾ।ਇਸ ਸਮੇਂ ਨਗਰ ਕੌਂਸਲ ਦੋਰਾਹਾ ਵੱਲੋਂ ਗੁਰੂ ਤੇਗ ਬਹਾਦਰ ਰੋਡ ‘ਤੇ ਜਿੱਥੇ ਦੁਕਾਨਾਂ ਦੇ ਅੱਗੇ ਲਗਾਏ ਸੈੱਡਾਂ ਨੂੰ ਜੇ.ਸੀ.ਬੀ ਮਸ਼ੀਨਾਂ ਰਾਂਹੀ ਮਿੰਂਟਾ ਵਿੱਚ ਢਹਿ ਢੇਰੀ ਕਰ ਦਿੱਤਾ । ਉਥੇ ਹੀ ਕੁਝ ਘਰ੍ਹਾਂ ਅੱਗੇ ਕੀਤੇ ਨਜਾਇਜ ਕਬਜਿਆਂ ਨੂੰ ਢਾਹ ਮਾਰਿਆ। ਜਿਸ ਨੂੰ ਲੈ ਕੇ ਜਿੱਥੇ ਸ਼ਹਿਰ ਨਿਵਾਸੀਆਂ ‘ਤੇ ਦੁਕਾਨਦਾਰਾਂ ‘ਚ ਨਗਰ ਕੌਂਸਲ ਖਿਲਾਫ ਰੋਸ ਵੀ ਦੇਖਣ ਨੂੰ ਮਿਲਿਆ । ਇਸ ਸਮੇਂ ਗੁਰੂ ਤੇਗ ਬਹਾਦਰ ਰੋਡ ‘ਤੇ ਸਥਿਤ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇਸ ਕਾਰਵਾਈ ਤੋਂ ਪਹਿਲਾਂ ਕੋਈ ਨੋਟਿਸ ਨਹੀ ਦਿੱਤਾ ਗਿਆ ਅਤੇ ਜਿੱਥੇ ਉਨ੍ਹਾਂ ਬਿਨ੍ਹਾਂ ਵਜਾ ਇੰਨਾ ਵੱਡਾ ਮਾਲੀ ਨੁਕਸਾਨ ਕਰ ਦਿੱਤਾ ਉਥੇ ਹੀ ਉਨ੍ਹਾਂ ਦਾ ਬਾਹਰ ਪਿਆ ਸਮਾਨ ਵੀ ਜਬਤ ਕਰ ਲਿਆ ਗਿਆ ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਸਿਰਫ ਸਾਡੀਆ ਹੀ ਦੁਕਾਨਾਂ ਅੱਗੇ ਨਗਰ ਕੌਂਸਲ ਦਾ ਪੀਲਾ ਪੰਜਾ ਕਿਉ ਚੱਲਿਆ ਜਦਕਿ ਬਾਕੀ ਦੁਕਾਨਾਂ ‘ਤੇ ਕਿਉ ਨਹੀ ਚੱਲਿਆ ।
ਕੀ ਕਹਿਣਾ ਕਾਰਜ ਸਾਧਕ ਅਫਸਰ ਦਾ
ਨਗਰ ਕੌਂਸਲ ਦੋਰਾਹਾ ਵੱਲੋਂ ਨਜਾਇਜ ਕਬਜਿਆਂ ‘ਤੇ ਪੀਲਾ ਪੰਜਾ ਚਲਾਉਣ ਸਮੇਂ ਜਦੋਂ ਕਾਰਜ ਸਾਧਕ ਅਫਸਰ ਹਰਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਮਲੋਦ ‘ਤੇ ਸੈਨਟਰੀ ਸੁਪਰਡੈਂਟ ਵਿਸਨੂੰ ਦੱਤ ‘ਤੇ ਪੁਲਸ ਫੋਰਸ ਦੀ ਮੋਜੂਦਗੀ ‘ਚ ਗੱਲ ਕਰਦਿਆਂ ਕਿਹਾ ਕਿ ਉਪ ਮੰਡਲ ਮੈਜਿਸਟ੍ਰੇਟ ਪਾਇਲ ਦੀਆਂ ਹਦਾਇਤਾਂ ਅਨੁਸਾਰ ਜਿਸ ਤਰ੍ਹਾਂ ਅੱਜ ਨਜਾਇਜ ਕਬਜਿਆਂ ‘ਤੇ ਪੀਲਾ ਪੰਜਾ ਚੱਲਿਆ ਹੈ ਆਉਣ ਵਾਲੇ ਦਿਨਾਂ ਅੰਦਰ ਮੁੱਖ ਬਾਜਾਰ ਅੰਦਰ ਵੀ ਚਲਾਇਆ ਜਾਵੇਗਾ ਅਤੇ ਮੁੱਖ ਬਾਜਾਰ ਦੇ ਸਮੂਹ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਹਨ ਅਤੇ ਮੁਨਿਆਦੀ ਕਰਵਾਈ ਜਾ ਰਹੀ ਹੈ।ਜੇਕਰ ਉਨ੍ਹਾਂ ਦਿੱਤੇ ਸਮੇਂ ‘ਤੇ ਕੀਤੇ ਨਜਾਇਜ ਕਬਜੇ ਨਾ ਹਟਾਏ ਤਾਂ ਨਗਰ ਕੌਂਸਲ ਵੱਲੋਂ ਕਾਰਵਾਈ ਆਰੰਭੀ ਜਾਵੇਗੀ।ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੋਰਾਹਾ ਵੱਲੋਂ ਇਹ ਕਾਰਵਾਈ ਕਰਨ ਤੋਂ ਪਹਿਲਾਂ ਜਿੱਥੇ ਪਬਲਿਕ ਅਨਾਊਸਮੈਂਟ ਦੁਆਰਾ ਮੁਨਿਆਦੀ ਕਰਵਾਈ ਗਈ ਸੀ ‘ਤੇ ਉਥੇ ਹੀ ਬਾਅਦ ਵਿੱਚ ਦੁਕਾਨਦਾਰਾਂ ਨੂੰ ਜਿਨ੍ਹਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ ਉਨ੍ਹਾਂ ਨੂੰ ਅਨੇਕਾ ਵਾਰ ਨੋਟਿਸ ਦਿੱਤੇ ਗਏ ਹਨ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
ਕੀ ਕਹਿਣਾ ਸੈਨਟਰੀ ਇੰਸਪੈਕਟਰ ਦਾ — ਇਸ ਸੰਬੰਧੀ ਜਦੋਂ ਨਗਰ ਕੌਂਸਲ ਦੋਰਾਹਾ ਦੇ ਸੈਨਟਰੀ ਇੰਸਪੈਕਟਰ ਵਿਸ਼ਨੂੰ ਦੱਤ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਨੋਟਿਸ ਦੇ ਨਾਲ ਨਾਲ ਬਕਾਇਦਾ ਸਾਰੇ ਸ਼ਹਿਰ ਵਿੱਚ ਅਨਾਊਂਸਮੈਂਟ ਮੁਨਿਆਦੀ ਕਰਵਾਈ ਗਈ ਸੀ ਬਾਕੀ ਦੁਕਾਨਦਾਰਾਂ ਤੇ ਕਾਰਵਾਈ ਨਾ ਕਰਨ ਤੇ ਸਵਾਲ ਤੇ ਉਹਨਾਂ ਕਿਹਾ ਕਿ ਅੱਜ ਸਿਰਫ ਗੁਰੂ ਤੇਗ ਬਹਾਦਰ ਰੋਡ ਤੇ ਨਜਾਇਜ਼ ਕਬਜ਼ੇ ਹਟਾਏ ਗਏ ਹਨ । ਰੇਲਵੇ ਰੋਡ ਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।