No Result
View All Result
Wednesday, June 25, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੰਨਿਆਕੁਮਾਰੀ ਵਿੱਚ ਸਾਧਨਾ ਤੋਂ ਨਿਕਲੇ ਨਵੇਂ ਸੰਕਲਪ:  ਸ਼੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ

admin by admin
in BREAKING, COVER STORY, INDIA, National, POLITICS
0
ਕੰਨਿਆਕੁਮਾਰੀ ਵਿੱਚ ਸਾਧਨਾ ਤੋਂ ਨਿਕਲੇ ਨਵੇਂ ਸੰਕਲਪ:  ਸ਼੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੇਰੇ ਪਿਆਰੇ ਦੇਸ਼ਵਾਸੀਓ,

ਲੋਕਤੰਤਰ ਦੀ ਜਨਨੀ ਵਿੱਚ ਲੋਕਤੰਤਰ ਦੇ ਸਭ ਤੋਂ ਵੱਡੇ ਮਹਾਪਰਵ ਦਾ ਇੱਕ ਪੜਾਅ ਅੱਜ 1 ਜੂਨ ਨੂੰ ਪੂਰਾ ਹੋ ਰਿਹਾ ਹੈ। ਤਿੰਨ ਦਿਨਾਂ ਤੱਕ ਕੰਨਿਆਕੁਮਾਰੀ ਵਿੱਚ ਅਧਿਆਤਮਿਕ ਯਾਤਰਾ ਦੇ ਬਾਅਦ, ਮੈਂ ਹੁਣੇ ਦਿੱਲੀ ਜਾਣ ਲਈ ਹਵਾਈ ਜਹਾਜ ਵਿੱਚ ਆ ਕੇ ਬੈਠਿਆ ਹੀ ਹਾਂ…… ਕਾਸ਼ੀ ਅਤੇ ਕਈ ਸੀਟਾਂ ‘ਤੇ ਵੋਟਾਂ ਚੱਲ ਹੀ ਰਹੀਆਂ ਹਨ। ਕਿਤਨੇ ਸਾਰੇ ਅਨੁਭਵ ਹਨ, ਕਿਤਨੀ ਸਾਰੀਆਂ ਅਨੁਭੂਤੀਆਂ ਹਨ…. ਮੈਂ ਇੱਕ ਅਸੀਮ ਊਰਜਾ ਦਾ ਪ੍ਰਵਾਹ ਖੁਦ ਵਿੱਚ ਮਹਿਸੂਸ ਕਰ ਰਿਹਾ ਹਾਂ।

 

ਵਾਕਈ, 24 ਦੀਆਂ ਇਨ੍ਹਾਂ ਚੋਣਾਂ ਵਿੱਚ, ਕਿਤਨੇ ਹੀ ਸੁਖਦ ਸੰਯੋਗ ਬਣੇ ਹਨ। ਅੰਮ੍ਰਿਤ ਕਾਲ ਦੀਆਂ ਇਨ੍ਹਾਂ ਪਹਿਲੀਆਂ (ਪ੍ਰਥਮ) ਲੋਕ ਸਭਾ ਚੋਣਾਂ ਵਿੱਚ ਮੈਂ ਪ੍ਰਚਾਰ ਅਭਿਆਨ 1857 ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਪ੍ਰੇਰਣਾਸਥਲੀ ਮੇਰਠ ਤੋਂ ਸ਼ੁਰੂ ਕੀਤਾ। ਮਾਂ ਭਾਰਤੀ ਦੀ ਪਰਿਕ੍ਰਮਾ ਕਰਦੇ ਹੋਏ ਇਨ੍ਹਾਂ ਚੋਣਾਂ ਦੀ ਮੇਰੀ ਆਖਰੀ ਸਭਾ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਈ। ਸੰਤ ਰਵੀਦਾਸ ਜੀ ਦੀ ਤਪੋਭੂਮੀ, ਸਾਡੇ ਗੁਰੂਆਂ ਦੀ ਭੂਮੀ ਪੰਜਾਬ ਵਿੱਚ ਆਖਰੀ ਸਭਾ ਹੋਣ ਦਾ ਸੁਭਾਗ ਵੀ ਬਹੁਤ ਵਿਸ਼ੇਸ਼ ਹੈ। ਇਸ ਦੇ ਬਾਅਦ ਮੈਨੂੰ ਕੰਨਿਆਕੁਮਾਰੀ ਵਿੱਚ ਭਾਰਤ ਮਾਤਾ ਦੇ ਚਰਣਾਂ ਵਿੱਚ ਬੈਠਣ ਦਾ ਅਵਸਰ ਮਿਲਿਆ। ਉਨ੍ਹਾਂ ਸ਼ੁਰੂਆਤੀ ਪਲਾਂ ਵਿੱਚ ਚੋਣਾਂ ਦਾ ਕੋਲਾਹਲ ਮਨ-ਦਿਮਾਗ ਵਿੱਚ ਗੂੰਜ ਰਿਹਾ ਸੀ। ਰੈਲੀਆਂ ਵਿੱਚ, ਰੋਡ ਸ਼ੋਅ ਵਿੱਚ ਦੇਖੇ ਹੋਏ ਅਣਗਿਣਤ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੇ ਸਨ। ਮਾਤਾਵਾਂ-ਭੈਣਾਂ-ਬੇਟੀਆਂ ਦੇ ਅਥਾਹ ਪਿਆਰ ਦੀ ਉਹ ਲਹਿਰ, ਉਨ੍ਹਾਂ ਦਾ ਅਸ਼ੀਰਵਾਦ…… ਉਨ੍ਹਾਂ ਦੀਆਂ ਅੱਖਾਂ ਵਿੱਚ ਮੇਰੇ ਲਈ ਉਹ ਵਿਸ਼ਵਾਸ, ਉਹ ਪਿਆਰ… ਮੈਂ ਸਭ ਕੁਝ ਆਤਮਸਾਤ (ਮਹਿਸੂਸ) ਕਰ ਰਿਹਾ ਸੀ। ਮੇਰੀਆਂ ਅੱਖਾਂ ਨਮ ਹੋ ਰਹੀਆਂ ਸਨ…ਮੈਂ ਖਾਲੀਪਣ ਵਿੱਚ ਜਾ ਰਿਹਾ ਸੀ, ਸਾਧਨਾ ਵਿੱਚ ਪ੍ਰਵੇਸ਼ ਕਰ ਰਿਹਾ ਸੀ।

 

ਕੁਝ ਹੀ ਪਲਾਂ ਵਿੱਚ  ਰਾਜਨੀਤਕ ਵਾਦ-ਵਿਵਾਦ, ਵਾਰ-ਪਲਟਵਾਰ…… ਦੋਸ਼ਾਂ ਦੇ ਸੁਰ ਅਤੇ ਸ਼ਬਦ, ਉਹ ਸਭ ਆਪਣੇ ਆਪ ਜ਼ੀਰੋ ਵਿੱਚ ਸਮਾਉਂਦੇ ਚਲੇ ਗਏ। ਮੇਰੇ ਮਨ ਵਿੱਚ ਨਿਰਲੇਪਤਾ ਦੀ ਭਾਵਨਾ ਹੋਰ ਤੀਬਰ ਹੋ ਗਈ…ਮੇਰਾ ਮਨ ਬਾਹਰੀ ਦੁਨੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਹੋ ਗਿਆ।

 

ਇੰਨੀਆਂ ਵੱਡੀਆਂ ਜ਼ਿੰਮੇਦਾਰੀਆਂ ਦੇ ਦਰਮਿਆਨ ਅਜਿਹੀ ਸਾਧਨਾ ਮੁਸ਼ਕਲ ਹੁੰਦੀ ਹੈ, ਲੇਕਿਨ ਕੰਨਿਆਕੁਮਾਰੀ ਦੀ ਭੂਮੀ ਅਤੇ ਸਵਾਮੀ ਵਿਵੇਕਾਨੰਦ ਦੀ ਪ੍ਰੇਰਣਾ ਨੇ ਇਸ ਨੂੰ ਸਹਿਜ ਬਣਾ ਦਿੱਤਾ। ਮੈਂ ਸਾਂਸਦ ਦੇ ਤੌਰ ‘ਤੇ ਆਪਣੀਆਂ ਚੋਣਾਂ ਵੀ ਆਪਣੀ ਕਾਸ਼ੀ ਦੇ ਵੋਟਰਾਂ ਦੇ ਚਰਣਾਂ ਵਿੱਚ ਛੱਡ ਕੇ ਇੱਥੇ ਆਇਆ ਸੀ।

ਮੈਂ ਪ੍ਰਮਾਤਮਾ ਦਾ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਜਨਮ ਤੋਂ ਇਹ ਸੰਸਕਾਰ ਦਿੱਤੇ। ਮੈਂ ਇਹ ਵੀ ਸੋਚ ਰਿਹਾ ਸੀ ਕਿ ਸਵਾਮੀ ਵਿਵੇਕਾਨੰਦ ਜੀ ਨੇ ਉਸ ਸਥਾਨ ‘ਤੇ ਸਾਧਨਾ ਦੇ ਸਮੇਂ ਕੀ ਮਹਿਸੂਸ ਕੀਤਾ ਹੋਵੇਗਾ! ਮੇਰੀ ਸਾਧਨਾ ਦਾ ਕੁਝ ਹਿੱਸਾ ਇਸੇ ਤਰ੍ਹਾਂ ਦੇ ਵਿਚਾਰ ਪ੍ਰਵਾਹ ਵਿੱਚ ਵਹਿਆ ।

ਇਸ ਨਿਰਲੇਪਤਾ ਦੇ ਦਰਮਿਆਨ, ਸ਼ਾਂਤੀ ਅਤੇ ਨੀਰਵਤਾ ਦੇ ਦਰਮਿਆਨ, ਮੇਰੇ ਮਨ ਵਿੱਚ ਨਿਰੰਤਰ ਭਾਰਤ ਦੇ ਉੱਜਵਲ ਭਵਿੱਖ ਲਈ, ਭਾਰਤ ਦੇ ਲਕਸ਼ਾਂ ਲਈ ਲਗਾਤਾਰ ਵਿਚਾਰ ਚੱਲ ਰਹੇ ਸਨ। ਕੰਨਿਆਕੁਮਾਰੀ ਦੇ ਚੜ੍ਹਦੇ ਹੋਏ ਸੂਰਜ ਨੇ ਮੇਰੇ ਵਿਚਾਰਾਂ ਨੂੰ ਨਵੀਂ ਉਚਾਈ ਦਿੱਤੀ, ਸਾਗਰ ਦੀ ਵਿਸ਼ਾਲਤਾ ਨੇ ਮੇਰੇ ਵਿਚਾਰਾਂ ਨੂੰ ਵਿਸਤਾਰ ਦਿੱਤਾ ਅਤੇ ਦੂਰੀ ਦੇ ਵਿਸਤਾਰ ਨੇ ਬ੍ਰਹਿਮੰਡ ਦੀਆਂ ਗਹਿਰਾਈਆਂ ਵਿੱਚ ਸਮਾਈ ਹੋਈ ਏਕਤਾ, Oneness ਦਾ ਨਿਰੰਤਰ ਅਹਿਸਾਸ ਕਰਵਾਇਆ। ਅਜਿਹਾ ਲੱਗ ਰਿਹਾ ਸੀ ਜਿਵੇਂ ਦਹਾਕੇ ਪਹਿਲਾਂ ਹਿਮਾਲਿਆ ਦੀ ਗੋਦ ਵਿੱਚ ਕੀਤੇ ਗਏ ਚਿੰਤਨ ਅਤੇ ਅਨੁਭਵ ਮੁੜ ਸੁਰਜੀਤ ਹੋ ਰਹੇ ਹੋਣ।

 

ਸਾਥੀਓ,

ਕੰਨਿਆਕੁਮਾਰੀ ਦਾ ਇਹ ਸਥਾਨ ਹਮੇਸ਼ਾ ਤੋਂ ਮੇਰੇ ਮਨ ਦੇ ਬੇਹੱਦ ਕਰੀਬ ਰਿਹਾ ਹੈ। ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ ਦਾ ਨਿਰਮਾਣ ਸ਼੍ਰੀ ਏਕਨਾਥ ਰਾਨਡੇ ਜੀ ਨੇ ਕਰਵਾਇਆ ਸੀ। ਏਕਨਾਥ ਜੀ ਦੇ ਨਾਲ ਮੈਨੂੰ ਕਾਫੀ ਘੁੰਮਣ ਦਾ ਮੌਕਾ ਮਿਲਿਆ ਸੀ। ਇਸ ਸਮਾਰਕ ਦੇ ਨਿਰਮਾਣ ਦੇ ਦੌਰਾਨ ਕੰਨਿਆਕੁਮਾਰੀ ਵਿੱਚ ਕੁਝ ਸਮਾਂ ਰਹਿਣਾ, ਉੱਥੇ ਆਉਣਾ-ਜਾਣਾ, ਸੁਭਾਵਿਕ ਰੂਪ ਨਾਲ ਹੁੰਦਾ ਸੀ।

 

ਕਸ਼ਮੀਰ ਤੋਂ ਕੰਨਿਆਕੁਮਾਰੀ…. ਇਹ ਹਰ ਦੇਸ਼ਵਾਸੀ ਦੇ ਅੰਤਰਮਨ ਵਿੱਚ ਰਚੀ-ਬਸੀ ਸਾਡੀ ਸਾਂਝੀ ਪਹਿਚਾਣ ਹੈ। ਇਹ ਉਹ ਸ਼ਕਤੀਪੀਠ ਹੈ ਜਿੱਥੇ ਮਾਂ ਸ਼ਕਤੀ ਨੇ ਕੰਨਿਆ ਕੁਮਾਰੀ ਦੇ ਰੂਪ ਵਿੱਚ ਅਵਤਾਰ ਲਿਆ ਸੀ। ਇਸ ਦੱਖਣੀ ਸਿਰ੍ਹੇ ‘ਤੇ ਮਾਂ ਸ਼ਕਤੀ ਨੇ ਉਨ੍ਹਾਂ ਭਗਵਾਨ ਸ਼ਿਵ ਦੇ ਲਈ ਤਪੱਸਿਆ ਅਤੇ ਪ੍ਰਤਿਕਸ਼ਾ ਕੀਤੀ ਜੋ ਭਾਰਤ ਦੇ ਸਭ ਤੋਂ ਉੱਤਰੀ ਸਿਰ੍ਹੇ ਦੇ ਹਿਮਾਲਿਆ  ‘ਤੇ ਵਿਰਾਜ ਰਹੇ ਸਨ।

 

ਕੰਨਿਆਕੁਮਾਰੀ ਸੰਗਮਾਂ ਦੇ ਸੰਗਮ ਦੀ ਧਰਤੀ ਹੈ। ਸਾਡੇ ਦੇਸ਼ ਦੀਆਂ ਪਵਿੱਤਰ ਨਦੀਆਂ ਅਲੱਗ-ਅਲੱਗ ਸਮੁੰਦਰਾਂ ਵਿੱਚ ਜਾ ਕੇ ਮਿਲਦੀਆਂ ਹਨ ਅਤੇ ਇੱਥੇ ਉਨ੍ਹਾਂ ਸਮੁੰਦਰਾਂ ਦਾ ਸੰਗਮ ਹੁੰਦਾ ਹੈ। ਅਤੇ ਇੱਥੇ ਇੱਕ ਹੋਰ ਮਹਾਨ ਸੰਗਮ ਦਿਖਦਾ –ਭਾਰਤ ਦਾ ਵੈਚਾਰਿਕ ਸੰਗਮ!

 

ਇੱਥੇ ਵਿਵੇਕਾਨੰਦ ਰਾਕ ਮੈਮੋਰੀਅਲ ਦੇ ਨਾਲ ਹੀ ਸੰਤ ਤਿਰੁਵੱਲੂਵਰ ਦੀ ਵਿਸ਼ਾਲ ਪ੍ਰਤਿਮਾ, ਗਾਂਧੀ ਮੰਡਪਮ ਅਤੇ ਕਾਮਰਾਜਰ ਮਣੀ ਮੰਡਪਮ ਹਨ। ਮਹਾਨ ਨਾਇਕਾਂ ਦੇ ਵਿਚਾਰਾਂ ਦੀਆਂ ਇਹ ਧਾਰਾਵਾਂ ਇੱਥੇ ਰਾਸ਼ਟਰ ਚਿੰਤਨ ਦਾ ਸੰਗਮ ਬਣਾਉਂਦੀਆਂ ਹਨ। ਇਸ ਨਾਲ ਰਾਸ਼ਟਰ ਨਿਰਮਾਣ ਦੀਆਂ ਮਹਾਨ ਪ੍ਰੇਰਣਾਵਾਂ ਦਾ ਉਦੈ ਹੁੰਦਾ ਹੈ। ਜੋ ਲੋਕ ਭਾਰਤ ਦੇ ਰਾਸ਼ਟਰ ਹੋਣ ਅਤੇ ਦੇਸ਼ ਦੀ ਏਕਤਾ ‘ਤੇ ਸੰਦੇਹ (ਸ਼ੱਕ) ਕਰਦੇ ਹਨ, ਉਨ੍ਹਾਂ ਨੂੰ ਕੰਨਿਆਕੁਮਾਰੀ ਦੀ ਇਹ ਧਰਤੀ ਏਕਤਾ ਦਾ ਅਮਿਟ ਸੰਦੇਸ਼ ਦਿੰਦੀ ਹੈ।

ਕੰਨਿਆਕੁਮਾਰੀ ਵਿੱਚ ਸੰਤ ਤਿਰੁਵੱਲੂਵਰ ਦੀ ਵਿਸ਼ਾਲ ਪ੍ਰਤਿਮਾ, ਸਮੁੰਦਰ ਤੋਂ ਮਾਂ ਭਾਰਤੀ ਦੇ ਵਿਸਤਾਰ ਨੂੰ ਦੇਖਦੀ ਹੋਈ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦੀ ਰਚਨਾ ‘ਤਿਰੁੱਕੁਰਲ’ ਤਾਮਿਲ ਸਾਹਿਤ ਦੇ ਰਤਨਾਂ ਨਾਲ ਜੜੇ ਹੋਏ ਇੱਕ ਮੁਕਟ ਵਰਗੀ ਹੈ। ਇਸ ਵਿੱਚ ਜੀਵਨ ਦੇ ਹਰ ਪੱਖ ਦਾ ਵਰਣਨ ਹੈ, ਜੋ ਸਾਨੂੰ ਖੁਦ ਅਤੇ ਰਾਸ਼ਟਰ ਦੇ ਲਈ ਆਪਣਾ ਸਰਬਸ਼੍ਰੇਸ਼ਠ ਦੇਣ ਦੀ ਪ੍ਰੇਰਣਾ ਦਿੰਦਾ ਹੈ। ਅਜਿਹੀ ਮਹਾਨ ਵਿਭੂਤੀ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਵੀ ਮੇਰਾ ਪਰਮ ਸੌਭਾਗਯ  ਰਿਹਾ।

ਸਾਥੀਓ,

ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ- Every Nation Has a Message To deliver, a mission to fulfil, a destiny to reach.

 

ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਇਸੇ ਭਾਵ ਦੇ ਨਾਲ ਸਾਰਥਕ ਉਦੇਸ਼ ਨੂੰ ਲੈ ਕੇ ਅੱਗੇ ਵਧਦਾ ਆਇਆ ਹੈ। ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਵਿਚਾਰਾਂ ਦੀ ਖੋਜ ਦਾ ਕੇਂਦਰ ਰਿਹਾ ਹੈ। ਅਸੀਂ ਜੋ ਹਾਸਲ ਕੀਤਾ ਉਸ ਨੂੰ ਕਦੇ ਆਪਣੀ ਨਿਜੀ ਪੂੰਜੀ ਮੰਨ ਕੇ ਆਰਥਿਕ ਜਾਂ ਭੌਤਿਕ ਮਾਪਦੰਡਾਂ ‘ਤੇ ਨਹੀਂ ਤੌਲਿਆ। ਇਸ ਲਈ, ‘ਇਦਮ ਨਾ ਮਮ’ (‘इदं न मम’) ਇਹ ਭਾਰਤ ਦੇ ਚਰਿੱਤਰ ਦਾ ਇੱਕ ਸਹਿਜ ਅਤੇ ਸੁਭਾਵਿਕ ਹਿੱਸਾ ਹੋ ਗਿਆ ਹੈ।

ਭਾਰਤ ਦੇ ਕਲਿਆਣ ਨਾਲ ਵਿਸ਼ਵ ਦਾ ਕਲਿਆਣ, ਭਾਰਤ ਦੀ ਪ੍ਰਗਤੀ ਨਾਲ ਵਿਸ਼ਵ ਦੀ ਪ੍ਰਗਤੀ, ਇਸ ਦੀ ਇੱਕ ਵੱਡੀ ਉਦਾਹਰਣ ਸਾਡੀ ਆਜ਼ਾਦੀ ਦਾ ਅੰਦੋਲਨ ਵੀ ਹੈ। 15 ਅਗਸਤ 1947 ਨੂੰ ਭਾਰਤ ਸੁਤੰਤਰ ਹੋਇਆ। ਉਸ ਸਮੇਂ ਦੁਨੀਆ ਦੇ ਕਈ ਦੇਸ਼ ਗ਼ੁਲਾਮੀ ਵਿੱਚ ਸਨ। ਭਾਰਤ ਦੀ ਸੁਤੰਤਰਤਾ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਪ੍ਰੇਰਣਾ ਅਤੇ ਬਲ ਮਿਲਿਆ, ਉਨ੍ਹਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਹੁਣੇ ਕੋਰੋਨਾ ਦੇ ਕਠਿਨ ਕਾਲਖੰਡ ਦੀ ਉਦਾਹਰਣ ਵੀ ਸਾਡੇ ਸਾਹਮਣੇ ਹੈ। ਜਦੋਂ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਲੈ ਕੇ ਸ਼ੰਕਾਵਾਂ ਵਿਅਕਤ ਕੀਤੀਆਂ ਜਾ ਰਹੀਆਂ ਸਨ, (ਖਦਸ਼ੇ ਵਿਅਕਤ ਕੀਤੇ ਜਾ ਰਹੇ ਸਨ),  ਲੇਕਿਨ ਭਾਰਤ ਦੇ ਸਫ਼ਲ ਪ੍ਰਯਾਸਾਂ ਨਾਲ ਕਈ ਦੇਸ਼ਾਂ ਨੂੰ ਹੌਂਸਲਾ ਵੀ ਮਿਲਿਆ ਅਤੇ ਸਹਿਯੋਗ ਵੀ ਮਿਲਿਆ।

ਅੱਜ ਭਾਰਤ ਦਾ ਗਵਰਨੈਂਸ ਮਾਡਲ ਦੁਨੀਆ ਦੇ ਕਈ ਦੇਸ਼ਾਂ ਦੇ ਲਈ ਇੱਕ ਉਦਾਹਰਣ ਬਣ ਗਿਆ ਹੈ। ਸਿਰਫ਼ 10 ਵਰ੍ਹਿਆਂ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਬੇਮਿਸਾਲ ਹੈ। ਪ੍ਰੋ-ਪੀਪੁਲ ਗੁੱਡ ਗਵਰਨੈਂਸ, aspirational district, aspirational block ਜਿਹੇ ਨਵੀਨਤਮ ਪ੍ਰਯੋਗਾਂ ਦੀ ਅੱਜ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ। ਗ਼ਰੀਬਾਂ ਦੇ ਸਸ਼ਕਤੀਕਰਣ ਤੋਂ ਲੈ ਕੇ ਲਾਸਟ ਮਾਇਲ ਡਿਲੀਵਰੀ ਤੱਕ, ਸਮਾਜ ਦੀ ਅੰਤਿਮ ਪੰਕਤੀ ਵਿੱਚ ਖੜ੍ਹੇ ਵਿਅਕਤੀ ਨੂੰ ਪ੍ਰਾਥਮਿਕਤਾ ਦੇਣ ਦੇ ਸਾਡੇ ਪ੍ਰਯਾਸਾਂ ਨੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਭਾਰਤ ਦਾ ਡਿਜੀਟਲ ਇੰਡੀਆ ਅਭਿਆਨ ਅੱਜ ਪੂਰੇ ਵਿਸ਼ਵ ਦੇ ਲਈ ਇੱਕ ਉਦਾਹਰਣ ਹੈ ਕਿ ਅਸੀਂ ਕਿਵੇਂ ਟੈਕਨੋਲੋਜੀ ਦਾ ਇਸਤੇਮਾਲ ਗਰੀਬਾਂ ਨੂੰ ਸਸ਼ਕਤ ਕਰਨ ਵਿੱਚ, ਪਾਰਦਰਸ਼ਿਤਾ ਲਿਆਉਣ ਵਿੱਚ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਲਾਉਣ ਵਿੱਚ ਕਰ ਸਕਦੇ ਹਾਂ। ਭਾਰਤ ਵਿੱਚ ਸਸਤਾ ਡੇਟਾ ਅੱਜ ਸੂਚਨਾ ਅਤੇ ਸੇਵਾਵਾਂ ਤੱਕ ਗ਼ਰੀਬਾਂ ਦੀ ਪਹੁੰਚ ਨੂੰ ਸੁਨਿਸ਼ਿਚਤ ਕਰਕੇ ਸਮਾਜਿਕ ਸਮਾਨਤਾ ਦਾ ਮਾਧਿਅਮ ਬਣ ਰਿਹਾ ਹੈ।  ਪੂਰੀ ਦੁਨੀਆ technology ਦੇ ਇਸ democratization ਨੂੰ ਇੱਕ ਖੋਜ ਦੇ ਨਜ਼ਰੀਏ ਤੋਂ ਦੇਖ ਰਹੀ ਹੈ ਅਤੇ ਵੱਡੀਆਂ ਗਲੋਬਲ ਸੰਸਥਾਵਾਂ ਕਈ ਦੇਸ਼ਾਂ ਨੂੰ ਸਾਡੇ ਮਾਡਲ ਤੋਂ ਸਿੱਖਣ ਦੀ ਸਲਾਹ ਦੇ ਰਹੀਆਂ ਹਨ।

 

 

ਅੱਜ ਭਾਰਤ ਦੀ ਪ੍ਰਗਤੀ ਅਤੇ ਭਾਰਤ ਦਾ ਵਿਕਾਸ ਕੇਵਲ ਭਾਰਤ ਦੇ ਲਈ ਇੱਕ ਵੱਡਾ ਅਵਸਰ ਨਹੀਂ ਹੈ। ਇਹ ਪੂਰੀ ਦੁਨੀਆ ਵਿੱਚ ਸਾਡੇ ਸਾਰੇ ਸਹਿਯਾਤਰੀ ਦੇਸ਼ਾਂ ਦੇ ਲਈ ਵੀ ਇੱਕ ਇਤਿਹਾਸਿਕ ਮੌਕਾ ਹੈ। G-20 ਦੀ ਸਫ਼ਲਤਾ ਦੇ ਬਾਅਦ ਤੋਂ ਵਿਸ਼ਵ ਭਾਰਤ ਦੀ ਇਸ ਭੂਮਿਕਾ ਨੂੰ ਹੋਰ ਵਧੇਰੇ ਮੁਖਰ ਹੋ ਕੇ ਸਵੀਕਾਰ ਕਰ ਰਿਹਾ ਹੈ। ਅੱਜ ਭਾਰਤ ਨੂੰ ਗਲੋਬਲ ਸਾਊਥ ਦੀ ਇੱਕ ਸਸ਼ਕਤ ਅਤੇ ਮਹੱਤਵਪੂਰਨ ਆਵਾਜ਼  ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। ਭਾਰਤ ਦੀ ਹੀ ਪਹਿਲ ‘ਤੇ ਅਫਰੀਕਨ ਯੂਨੀਅਨ  G-20 ਗਰੁੱਪ ਦਾ ਹਿੱਸਾ ਬਣਿਆ। ਇਹ ਸਾਰੇ ਅਫਰੀਕਨ ਦੇਸ਼ਾਂ ਦੇ ਭਵਿੱਖ ਦਾ ਇੱਕ ਅਹਿਮ ਮੋੜ ਸਾਬਤ ਹੋਇਆ ਹੈ।

 

ਸਾਥੀਓ,

ਨਵੇਂ ਭਾਰਤ ਦੇ ਇਹ ਸਰੂਪ ਸਾਨੂੰ ਮਾਣ ਅਤੇ ਗੌਰਵ ਨਾਲ ਭਰ ਦਿੰਦਾ ਹੈ, ਲੇਕਿਨ, ਨਾਲ ਹੀ ਇਹ 140 ਕਰੋੜ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਦਾ ਅਹਿਸਾਸ ਵੀ ਕਰਵਾਉਂਦਾ ਹੈ। ਹੁਣ ਇੱਕ ਵੀ ਪਲ ਗੁਆਏ ਬਿਨਾਂ ਅਸੀਂ ਵੱਡੀਆਂ ਜ਼ਿੰਮੇਦਾਰੀਆਂ ਅਤੇ ਵੱਡੇ ਟੀਚਿਆਂ ਦੀ ਦਿਸ਼ਾ ਵਿੱਚ ਕਦਮ ਉਠਾਉਣੇ ਹੋਣਗੇ। ਅਸੀਂ ਨਵੇਂ ਸੁਪਨੇ ਦੇਖਣੇ ਹਨ। ਆਪਣੇ ਸੁਪਨਿਆਂ ਨੂੰ ਆਪਣਾ ਜੀਵਨ ਬਣਾਉਣਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਜਿਉਣਾ ਸ਼ੁਰੂ ਕਰਨਾ ਹੈ।

 

ਅਸੀਂ ਭਾਰਤ ਦੇ ਵਿਕਾਸ ਨੂੰ ਗਲੋਬਲ ਲੈਂਡਸਕੇਪ ਵਿੱਚ ਦੇਖਣਾ ਹੋਵੇਗਾ, ਅਤੇ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਭਾਰਤ ਦੀ ਅੰਤਰਭੂਤ ਸਮਰੱਥਾ ਨੂੰ ਸਮਝੀਏ। ਸਾਨੂੰ ਭਾਰਤ ਦੀਆਂ ਸ਼ਕਤੀਆਂ ਨੂੰ ਸਵੀਕਾਰ ਵੀ ਕਰਨਾ ਹੋਵੇਗਾ, ਉਨ੍ਹਾਂ ਨੂੰ ਠੀਕ ਵੀ ਕਰਨਾ ਹੋਵੇਗਾ ਅਤੇ ਵਿਸ਼ਵ ਹਿਤ ਵਿੱਚ ਉਨ੍ਹਾਂ ਦਾ ਸੰਪੂਰਨ ਉਪਯੋਗ ਵੀ ਕਰਨਾ ਹੋਵੇਗਾ। ਅੱਜ ਦੀਆਂ ਆਲਮੀ ਪਰਿਸਥਿਤੀਆਂ ਵਿੱਚ ਯੁਵਾ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਸਮਰੱਥਾ ਸਾਡੇ ਲਈ ਇੱਕ ਅਜਿਹਾ ਸੁਖਦ ਸੰਜੋਗ ਅਤੇ ਸੁਅਵਸਰ ਹੈ ਜਿੱਥੇ ਤੋਂ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ।

 

ਅੱਜ 21ਵੀਂ ਸਦੀ ਦੀ ਦੁਨੀਆ ਅੱਜ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ। ਅਤੇ ਗਲੋਬਲ ਲੈਂਡਸਕੇਪ ਵਿੱਚ ਅੱਗੇ ਵਧਣ ਲਈ ਅਸੀਂ ਕਈ ਬਦਲਾਅ ਕਰਨੇ ਹੋਣਗੇ। ਸਾਨੂੰ reform ਨੂੰ ਲੈ ਕੇ ਆਪਣੀ ਰਵਾਇਤੀ ਸੋਚ ਨੂੰ ਵੀ ਬਦਲਣਾ ਹੋਵੇਗਾ। ਭਾਰਤ reform ਨੂੰ ਸਿਰਫ਼ ਆਰਥਿਕ ਬਦਲਾਵਾਂ ਤੱਕ ਸੀਮਤ ਨਹੀਂ ਰੱਖ ਸਕਦਾ ਹੈ। ਸਾਨੂੰ ਜੀਵਨ ਦੇ ਹਰ ਖੇਤਰ ਵਿੱਚ reform ਦੀ ਦਿਸ਼ਾ ਵਿੱਚ ਵੱਲ ਵਧਣਾ ਹੋਵੇਗਾ। ਸਾਡੇ reform 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਦੇ ਅਨੁਸਾਰ ਵੀ ਹੋਣੇ ਚਾਹੀਦੇ ਹਨ।

 

ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਕਿਸੇ ਵੀ ਦੇਸ਼ ਲਈ reform ਕਦੇ ਅਲੱਗ-ਥਲੱਗ ਪ੍ਰਕਿਰਿਆ ਨਹੀਂ ਹੋ ਸਕਦਾ। ਇਸ ਲਈ, ਮੈਂ ਦੇਸ਼ ਲਈ reform, perform ਅਤੇ transform ਦਾ ਦ੍ਰਿਸ਼ਟੀਕੋਣ ਸਾਹਮਣੇ ਰੱਖਿਆ। reform ਦੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਹੁੰਦੀ ਹੈ। ਉਸ ਦੇ ਅਧਾਰ ‘ਤੇ, ਸਾਡੀ ਬਿਊਰੋਕ੍ਰੇਸੀ perform ਕਰਦੀ ਹੈ ਅਤੇ ਫਿਰ ਜਦੋਂ ਜਨਤਾ ਜਨਾਰਦਨ ਇਸ ਨਾਲ ਜੁੜ ਜਾਂਦੀ ਹੈ, ਤਾਂ transformation ਹੁੰਦੇ ਹੋਏ ਦੇਖਦੇ ਹਾਂ।

ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਲਈ ਸਾਨੂੰ ਉੱਦਮਤਾ ਨੂੰ ਆਪਣਾ ਮੂਲ ਭਾਵ ਬਣਾਉਣਾ ਹੋਵੇਗਾ। ਸਾਨੂੰ Speed, Scale, Scope ਅਤੇ Standards ਚਾਰੇ ਦਿਸ਼ਾਵਾਂ ਵਿੱਚ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ । ਸਾਨੂੰ ਮੈਨੂਫੈਕਚਰਿੰਗ ਦੇ ਨਾਲ-ਨਾਲ ਗੁਣਵੱਤਾ ‘ਤੇ ਜ਼ੋਰ ਦੇਣਾ ਹੋਵੇਗਾ, ਸਾਨੂੰ zero defect- zero effect ਦੇ ਮੰਤਰ ਨੂੰ  ਆਤਮਸਾਤ (ਧਾਰਨ) ਕਰਨਾ ਹੋਵੇਗਾ।

 

ਸਾਥੀਓ,

ਸਾਨੂੰ ਹਰ ਪਲ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਭਾਰਤ ਦੀ ਧਰਤੀ ‘ਤੇ ਜਨਮ ਦਿੱਤਾ ਹੈ। ਪ੍ਰਮਾਤਮਾ ਨੇ ਸਾਨੂੰ ਭਾਰਤ ਦੀ ਸੇਵਾ ਕਰਨ ਅਤੇ ਇਸ ਦੀ ਸਿਖਰ ਯਾਤਰਾ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਚੁਣਿਆ ਹੈ।

ਸਾਨੂੰ ਪੁਰਾਤਨ ਕਦਰਾਂ-ਕੀਮਤਾਂ ਨੂੰ ਆਧੁਨਿਕ ਸਰੂਪ ਵਿਚ ਅਪਣਾਉਂਦੇ ਹੋਏ ਆਪਣੀ ਵਿਰਾਸਤ ਨੂੰ ਆਧੁਨਿਕ ਢੰਗ ਨਾਲ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ ਹੋਵੇਗਾ।

 

ਸਾਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਪੁਰਾਣੀ ਹੋ ਚੁੱਕੀ ਸੋਚ ਅਤੇ ਮਾਨਤਾਵਾਂ ਵਿੱਚ ਸੁਧਾਰ ਵੀ ਕਰਨਾ ਹੋਵੇਗਾ। ਸਾਨੂੰ ਆਪਣੇ ਸਮਾਜ ਨੂੰ ਪੇਸ਼ੇਵਰ ਨਿਰਾਸ਼ਾਵਾਦੀਆਂ ਦੇ ਦਬਾਅ ਤੋਂ, Professional Pessimists ਦੇ ਦਬਾਅ ਤੋਂ ਬਾਹਰ ਕੱਢਣਾ ਹੈ ਸਾਨੂੰ ਯਾਦ ਰੱਖਣਾ ਹੋਵੇਗਾ, ਨਕਾਰਾਤਮਕਤਾ ਤੋਂ ਮੁਕਤੀ, ਸਫਲਤਾ ਦੀ ਸਿੱਧੀ ਤੱਕ ਪਹੁੰਚਣ ਲਈ ਪਹਿਲੀ ਜੜੀ-ਬੂਟੀ ਹੈ। ਸਕਾਰਾਤਮਕਤਾ ਦੀ ਗੋਦ ਵਿੱਚ ਹੀ ਸਫ਼ਲਤਾ ਵਧਦੀ ਹੈ।

 

ਭਾਰਤ ਦੀ ਅਨੰਤ ਅਤੇ ਅਮਰ ਸ਼ਕਤੀ ਦੇ ਪ੍ਰਤੀ ਮੇਰੀ ਆਸਥਾ, ਸ਼ਰਧਾ ਅਤੇ ਵਿਸ਼ਵਾਸ ਵੀ ਦਿਨੋਂ- ਦਿਨ ਵਧਦੇ ਜਾ ਰਹੇ ਹਨ। ਮੈਂ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੀ ਇਸ ਸਮਰੱਥਾ ਨੂੰ ਹੋਰ ਜ਼ਿਆਦਾ ਵਧਦੇ ਦੇਖਿਆ ਹੈ ਅਤੇ ਵਧੇਰੇ ਮਹਿਸੂਸ ਕੀਤਾ ਹੈ।

ਜਿਸ ਤਰ੍ਹਾਂ ਅਸੀਂ 20ਵੀਂ ਸਦੀ ਦੇ ਚੌਥੇ-ਪੰਜਵੇਂ ਦਹਾਕੇ ਨੂੰ ਆਪਣੀ ਆਜ਼ਾਦੀ ਲਈ ਪ੍ਰਯੋਗ ਕੀਤਾ, ਉਸੇ ਤਰ੍ਹਾਂ 21ਵੀਂ ਸਦੀ ਦੇ ਇਨ੍ਹਾਂ 25 ਵਰ੍ਹਿਆਂ ਵਿੱਚ ਅਸੀਂ ਇੱਕ ਵਿਕਸਿਤ ਭਾਰਤ ਦੀ ਨੀਂਹ ਰੱਖਣੀ ਹੈ। ਸੁਤੰਤਰਤਾ ਸੰਗ੍ਰਾਮ ਦੇ ਸਮੇਂ ਦੇਸ਼ਵਾਸੀਆਂ ਦੇ ਸਾਹਮਣੇ ਬਲੀਦਾਨ ਦਾ ਸਮਾਂ ਸੀ। ਅੱਜ ਬਲੀਦਾਨ ਦਾ ਸਮਾਂ ਨਹੀਂ ਨਿਰੰਤਰ ਯੋਗਦਾਨ ਦਾ ਸਮਾਂ ਹੈ।

 

ਸਵਾਮੀ ਵਿਵੇਕਾਨੰਦ ਨੇ 1897 ਵਿੱਚ ਕਿਹਾ ਸੀ ਕਿ ਸਾਨੂੰ ਅਗਲੇ 50 ਵਰ੍ਹੇ ਸਿਰਫ਼ ਅਤੇ ਸਿਰਫ਼ ਰਾਸ਼ਟਰ ਦੇ ਲਈ ਸਮਰਪਿਤ ਕਰਨੇ ਹੋਣਗੇ। ਉਨ੍ਹਾਂ ਦੇ ਸੱਦੇ ਤੋਂ ਠੀਕ 50 ਵਰ੍ਹੇ ਬਾਅਦ, ਭਾਰਤ 1947 ਵਿੱਚ ਆਜ਼ਾਦ ਹੋ ਗਿਆ।

 

ਅੱਜ ਸਾਡੇ ਕੋਲ ਉਹੋ ਜਿਹਾ ਹੀ ਸੁਨਹਿਰੀ ਮੌਕਾ ਹੈ। ਅਸੀਂ ਅਗਲੇ 25 ਵਰ੍ਹੇ ਸਿਰਫ਼ ਅਤੇ ਸਿਰਫ਼ ਰਾਸ਼ਟਰ ਦੇ ਲਈ ਸਮਰਪਿਤ ਕਰੀਏ। ਸਾਡੇ ਇਹ ਯਤਨ ਆਉਣ ਵਾਲੀਆਂ ਪੀੜ੍ਹੀਆਂ ਅਤੇ ਆਉਣ ਵਾਲੀਆਂ ਸਦੀਆਂ ਲਈ ਨਵੇਂ ਭਾਰਤ ਦੀ ਮਜ਼ਬੂਤ ​​ਨੀਂਹ ਬਣ ਕੇ ਅਮਰ ਰਹਿਣਗੇ। ਮੈਂ ਦੇਸ਼ ਦੀ ਊਰਜਾ ਨੂੰ ਦੇਖ ਕੇ ਇਹ ਕਹਿ ਸਕਦਾ ਹਾਂ ਕਿ ਟੀਚਾ ਹੁਣ ਦੂਰ ਨਹੀਂ ਹੈ। ਆਓ, ਤੇਜ਼ ਕਦਮਾਂ ਨਾਲ ਅੱਗੇ ਵਧੀਏ… ਮਿਲ ਕੇ ਅੱਗੇ ਵਧੀਏ, ਭਾਰਤ ਦਾ ਵਿਕਾਸ ਬਣਾਈਏ।

*****

 

 

ਇਹ ਵਿਚਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1 ਜੂਨ ਨੂੰ ਸ਼ਾਮ 4.15 ਵਜੇ ਤੋਂ ਸ਼ਾਮ 7 ਵਜੇ ਦੇ ਦਰਮਿਆਨ ਕੰਨਿਆਕੁਮਾਰੀ ਤੋਂ ਦਿੱਲੀ ਦੀ ਆਪਣੀ ਵਾਪਸੀ ਫਲਾਈਟ (ਉਡਾਨ) ਦੌਰਾਨ ਕਹੇ।

 

Post Views: 120
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: modi in kanyakumarimodi kanyakumarimodi kanyakumari visitmodi meditation videomodi vivekananda rock meditationNarendra Modinarendra modi kanyakumarinarendra modi meditationPm Modipm modi at vivekananda rock memorialpm modi in kanniyakumaripm modi in kanyakumaripm modi kanyakumaripm modi kanyakumari meditationpm modi kanyakumari visitpm modi meditationpm modi meditation in kanyakumariPM Narendra Modipm narendra modi speech
Previous Post

ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਮਹੱਤਵਪੂਰਨ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ ਪੋਲ ਦੇ ਜਾਰੀ ਹੋਣ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਰਿਕਾਰਡ ਉਚਾਈ ‘ਤੇ ਪਹੁੰਚ ਗਏ ਹਨ।

Next Post

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

Next Post
ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In