ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਪ੍ਰਾਪਤ ਕਰਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਅਵਾਜ ਬੁਲੰਦ ਕਰ ਸੰਘਰਸ਼ ਕੀਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦੀ ਸਮੱਸਿਆ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ, ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਮੁਕੰਮਲ ਇਲਾਜ ਕਰਵਾਉਣ ਲਈ ਕਲੱਬ ਮੈਂਬਰ ਤੇ ਸ਼ਹਿਰ ਵਾਸੀ ਇਕੱਠੇ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ ਉਠਾਈ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਭ੍ਰਿ੍ਰਸ਼ਟਾਚਾਰ ਪੰਜਾਬ ਦੀ ਤਰੱਕੀ *ਚ ਅੜਚਨਾ ਪੈਦਾ ਕਰਦਾ ਹੈ ਕਈ ਸਰਕਾਰੀ ਅਧਿਕਾਰੀ, ਕਰਮਚਾਰੀ ਹੇਠ ਤੋ ਲੈ ਕੇ ਉੱਤੇ ਤੱਕ ਭਿਸ਼ਟਾਚਾਰ ਦਾ ਘੇਰਾ ਪਾਅ ਅਮੀਰ ਗਰੀਬ ਹਰ ਵਰਗ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ, ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਇੱਕ ਸੰਕਲਪ ਨੂੰ ਯਾਦ ਰੱਖਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਵੀ ਕਿਸੇ ਕੰਮ ਨੂੰ ਕਰਵਾਉਣ ਲਈ ਕੋਈ ਰਿਸ਼ਵਤ ਨਾ ਹੀ ਦੇਵਾਂਗੇ ਤੇ ਨਾ ਹੀ ਰਿਸ਼ਵਤ ਖੋਰੀ ਨੂੰ ਬਰਦਾਸ਼ਤ ਕਰਾਂਗੇ ਇਸ ਦਾ ਵਿਰੋਧ ਹਰ ਹਾਲ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਪਿਛਲੇ ਲੰਮੇ ਸਮੇਂ ਤੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕੀਤਾ ਜਾ ਰਿਹਾ ਸੰਘਰਸ਼ ਹੁਣ ਭ੍ਰਿਸ਼ਟਾਚਾਰ ਤੇ ਲਗਾਮ ਲਗ ਸਫਲਤਾ ਮਿਲ ਰਹੀ ਹੈ। ਜੇਕਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ ਤਾਂ ਪੰਜਾਬ ਚੰਗੀ ਸਥਿਤੀ *ਚ ਆ ਜਾਵੇਗਾ। ਗਰੀਬ ਲੋਕਾਂ ਦਾ ਆਰਥਿਕ ਸੁਧਾਰ ਹੋਵੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜਿਕ ਰੂਪ ਨਾਲ ਨਿਰਮਾਣ ਤੇ ਵਿਕਾਸ ਵਿੱਚ ਅੜਚਨਾ ਪੈਦਾ ਕਰਨ ਵਾਲਾ ਇੱਕ ਵੱਡਾ ਪਹਾੜ ਦੱਸਿਆ ਕਿਹਾ ਕਿ ਕਈ ਸਰਕਾਰੀ ਖੇਤਰ ਇਹੋ ਜਿਹੇ ਹਨ ਜਿੱਥੇ ਭ੍ਰਿਸ਼ਟਾਚਾਰ ਅੱਜ ਵੀ ਵਧੇਰੇ ਹੈ। ਭ੍ਰਿਸ਼ਟਾਚਾਰ ਵਿਕਾਸ ਵਿੱਚ ਰੁਕਾਵਟ ਤਾਂ ਪੈਦਾ ਕਰਦਾ ਹੀ ਹੈ ਤੇ ਸਮਾਜ ਵਿੱਚ ਅਪਰਾਧ ਨੂੰ ਜਨਮ ਦੇਣ ਵਾਲਾ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਭ੍ਰਿਸ਼ਟਾਚਾਰ ਵਿਰੁੱਧ ਖੜੇ ਰਹਿਣ ਤੇ ਇਸ ਦੇ ਵਿਰੁੱਧ ਕਾਰਵਾਈ *ਚ ਸਬੰਧਤ ਵਿਭਾਗ ਦਾ ਸਹਿਯੋਗ ਕਰਨ ਤਾਂ ਜ਼ੋ ਪੰਜਾਬ *ਚ ਭ੍ਰਿਸ਼ਟਾਚਾਰ ਜੜੋਂ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੁੰਦਾ ਉਦੋ ਤੱਕ ਕਲੱਬ ਵੱਲੋਂ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭਗਵਾਨ ਦਾਸ ਪ੍ਰਧਾਨ ਬਡੂੰਗਰ ਮਾਰਕੀਟ, ਜ਼ਸਵੰਤ ਕੌਰ (ਸੋਨੀਆ) ਪ੍ਰਧਾਨ ਕਲਰ ਕਲੋਨੀ, ਕਵੀਤਾ ਵਡੇਰਾ, ਲਕਸ਼ਮੀ, ਅਵਤਾਰ ਸਿੰਘ, ਰਾਜ ਕੁਮਾਰ, ਸ਼ਿਵਾ ਜੀ, ਸ਼ਰੇਸ਼ ਕੁਮਾਰ, ਕੁਲਦੀਪ ਕੌਰ, ਮਨਜੀਤ ਕੌਰ, ਕਾਨਤਾ ਦੇਵੀ, ਮਹਿੰਦਰ ਕੌਰ, ਨਾਜੀਆ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਰਜਿੰਦਰ ਕੁਮਾਰ, ਸ਼ਾਮ ਸਿੰਘ ਆਦਿ ਹਾਜਰ ਸਨ।