ਇਤਿਹਾਸਕ ਕਦਮ ਚੁੱਕਦਿਆਂ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਵੱਡੇ ਅਮਰੀਕੀ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਕਰਨ ਵਾਲੇ ਕਾਨੂੰਨ ‘ਤੇ ਹਸਤਾਖਰ ਕੀਤੇ ਹਨ। ਹੋਚੁਲ ਨੇ ਅੱਜ ਕਿਹਾ,‘ਨਿਊਯਾਰਕ ਸਿਟੀ ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਵਿੱਚ ਗੜ੍ਹ ਹੈ ਅਤੇ ਅਸੀਂ ਸਕੂਲ ਕੈਲੰਡਰ ਵਿੱਚ ਇਸ ਵਿਭਿੰਨਤਾ ਨੂੰ ਮਾਨਤਾ ਦੇਣ ਲਈ ਦੀਵਾਲੀ ਦੀ ਛੁੱਟੀ ਕਰ ਰਹੇ ਹਾਂ।’