ਨਾਭਾ 28 ਜਨਵਰੀ (ਸੁਧੀਰ ਜੈਨ)ਪ੍ਰੈਸ ਕੀ ਤਾਕਤ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਇੰਪਰੂਵਮੈਂਟ ਟਰੱਸਟ ਨਾਭਾ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਸੁਰਿੰਦਰਪਾਲ ਸਰਮਾ ਦਾ ਅੱਜ ਕਨੇਡਾ ਤੋਂ ਵਾਪਿਸ ਪਰਤਣ ਤੇ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਧਰਮ ਪਾਲ ਮਿੱਤਲ ,ਰਣਧੀਰ ਸਿੰਘ ਨਾਭਾ,ਵਲੋਂ ਉਨਾਂ ਦਾ ਚੇਅਰਮੈਨ ਬਣਨ ਤੇ ਸਨਮਾਨ ਕੀਤਾ
ਅਤੇ ਵਧਾਈ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਦਰਸ਼ਨ ਸਿੰਘ ਚੋਹਾਨ , ਲਾਭ ਫਰਨੀਚਰ ਤੋਂ ਜੋਨੀ ,ਸਾਹਿਲ,
ਇਸ ਮੌਕੇ ਸੁਰਿੰਦਰਪਾਲ ਸਰਮਾ ਜੀ ਨੇ ਕਿਹਾ
ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂਆ ਅਤੇ ਵਲੰਟੀਅਰਾਂ ਨੂੰ ਵੱਡੀਆ ਜਿਮੇਂਵਾਰੀਆ ਦਿੱਤੀਆ ਜਾ ਰਹੀਆ ਹਨ। ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਉਨਾਂ ਵਲੋਂ ਸੁਰਿੰਦਰਪਾਲ ਸਰਮਾ ਨੂੰ ਇੰਪਰੂਵਮੈਂਟ ਟਰੱਸਟ ਨਾਭਾ ਦਾ ਚੇਅਰਮੈਨ ਬਣਾ ਕੇ ਉਨਾਂ ਨੂੰ ਜਿਮੇਂਵਾਰੀ ਦਿੱਤੀ ਗਈ ਹੈ। ਇੰਪਰੂਵਮੈਂਟ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਸੁਰਿੰਦਰਪਾਲ ਸਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਜੋ ਮੈਨੂੰ ਜਿਮੇਂਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ।