ਚੰਡੀਗੜ੍ਹ, 7 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਹਰਿਆਣਾ ਵਿਚ ਨਵੇਂ ਨਿਯੁਕਤ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਆਤ੍ਰੇਯ ਨੇ ਅੱਜ ਪਦਭਾਰ ਗ੍ਰਹਿਣ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਅਮਿਤ ਆਰਿਆ ਮੌਜੂਦ ਰਹੇ। ਸ੍ਰੀ ਪ੍ਰਵੀਣ ਆਤ੍ਰੇਅ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੁੰ ਜੋ ਜਿਮੇਵਾਰੀ ਮਿਲੀ ਹੈ, ਉਹ ਉਸ ਨੂੰ ਪੂਰੀ ਲਗਨ ਨਾਲ ਨਿਭਾਉਣਗੇ।
ਇਸ ਮੌਕੇ ‘ਤੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਅਮਿਤ ਆਰਿਆ ਨੇ ਕਿਹਾ ਕਿ ਪਿਛਲੇ ਸਾਢੇ 8 ਸਾਲਾਂ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਵਸਥਾ ਬਦਲਣ ਲਈ ਜੋ ਕੰਮ ਕੀਤੇ ਹਨ, ਉਸ ਤੋਂ ਉਨ੍ਹਾਂ ਨੇ ਹਰਿਆਣਾ ਦੀ ਰਾਜਨੀਤੀ ਦੇ ਸਭਿਆਚਾਰ ਨੁੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਨੇਤਾ ਸੇਵਾ ਦੇ ਲਈ ਹੁੰਦਾ ਹੈ ਨਾ ਕਿ ਆਪਣੇ ਨਿਜੀ ਲਾਭ ਲਈ। ਰਾਜਨੀਤਿਕ ਵਪਾਰ ਨਹੀਂ ਹੈ। ਉਨ੍ਹਾਂ ਨਾ ਇਕਲੌਤਾ ਟੀਚਾ ਅੰਤੋਂਦੇਯ ਦੇ ਦਰਸ਼ਨ ‘ਤੇ ਚਲਦੇ ਹੋਏ ਸਮਾਜ ਦੇ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਦਾ ਉਥਾਨ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਮੀਡੀਆ ਰਾਹੀਂ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤਕ ਪਹੁੰਚਦੀ ਹੈ ਅਤੇ ਇਹ ਸਰਕਾਰ ਤੇ ਜਨਤਾ ਦੇ ਵਿਚ ਇਕ ਪੁੱਲ ਦਾ ਕੰਮ ਕਰਦੀ ਹੈ। ਪੱਤਰਕਾਰਾਂ ਦੀ ਭਲਾਈ ਲਈ ਵੀ ਮੁੱਖ ਮੰਤਰੀ ਨੇ ਹੀ ਸੋਚਿਆ ਅਤੇ ਪੱਤਰਕਾਰਾਂ ਨੂੰ ਪੈਂਸ਼ਨ ਯੋਜਨਾ ਦਾ ਲਾਭ ਦਿੱਤਾ ਅਤੇ ਇਸ ਨੂੰ ਮਹਿੰਗਾਈ ਦੇ ਇੰਡੈਕਸ ਦੇ ਨਾਲ ਜੋੜ ਦਿੱਤਾ ਹੈ। ਇਸ ਤੋਂ ਇਲਾਵਾ, ਹਰ ਜਿਲ੍ਹੇ ਵਿਚ ਮੀਡੀਆ ਸੈਂਟਰ ਦੀ ਵਿਵਸਥਾ ਕੀਤੀ ਹੈ।
