ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਮਿਸ ਯੂਨੀਵਰਸ 2023 ਦਾ ਖ਼ਿਫਾਬ ਜਿੱਤ ਲਿਆ ਹੈ। ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿੱਚ ਨਿਕਾਰਾਗੁਆ ਦੀ ਇਹ ਪਹਿਲੀ ਜਿੱਤ ਹੈ। ਮਿਸ ਯੂਨੀਵਰਸ ਮੁਕਾਬਲੇ ਦਾ 75ਵਾਂ ਐਡੀਸ਼ਨ ਸ਼ਨਿਚਰਵਾਰ ਦੀ ਰਾਤ ਨੂੰ ਅਲ ਸਾਲਵਾਡੋਰ ਦੇ ਸੈਨ ਸਾਲਵਾਡੋਰ ਵਿੱਚ ਜੋਸ ਅਡੋਲਫੋ ਪਿਨੇਡਾ ਐਰੀਨਾ ਵਿੱਚ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿੱਚ ਮਿਸ ਥਾਈਲੈਂਡ ਐਨਟੋਨੀਆ ਪੋਰਸਿਲਡ ਪਹਿਲੀ ਰਨਰ-ਅਪ ਤੇ ਮਿਸ ਆਸਟਰੇਲੀਆ ਮੋਰਿਆ ਵਿਲਸਨ ਦੂਜੀ ਰਨਰ-ਅਪ ਰਹੀ।