ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਦੀ ਸਵੇਰ ਮਾਲਵਾ ਖਿੱਤੇ ਧੁੰਦ ਨੇ ਸੂਰਜ ਦੀ ਕਿਰਨ ਨੂੰ ਮੱਧਮ ਕਰਦਿਆਂ ਆਮ ਜਨ ਜੀਵਨ ਦੀ ਰਫ਼ਤਾਰ ਵੀ ਧੀਮੀ ਕਰ ਦਿੱਤੀ।
ਸੰਘਣੀ ਧੁੰਦ ਨੇ ਸਵੇਰ ਵੇਲੇ ਸਰਦੀਆਂ ਦੀ ਸ਼ੁਰੂਆਤ ਕਰ ਦਿੱਤੀ। ਲੋਕ ਖੇਤਾਂ ਵਿਚ ਖੇਸੀਆਂ ਦੀ ਬੁੱਕਲਾਂ ਮਾਰ ਸੈਰ ਕਰਦੇ ਨਜ਼ਰ ਆਏ। ਇਹ ਦੀਵਾਲੀ ਵਾਲੀ ਰਾਤ ਦੀ ਪਟਾਕਿਆਂ ਦੇ ਧੂੰਏ ਦੀ ਧੁੰਦ ਹੈ ਜਾਂ ਫਿਰ ਸਰਦੀਆਂ ਦੇ ਮੌਸਮ ਧੁੰਦ। ਦੇਖਿਆ ਗਿਆ ਕਿ ਰਾਹਗੀਰ ਵੀ ਸਵੇਰੇ ਆਪਣੇ ਕੰਮ ਧੰਦਿਆਂ ਨੂੰ ਜਾਣ ਸਮੇਂ ਗੱਡੀਆਂ ਦੀਆਂ ਲਾਇਟਾਂ ਜਗਾ ਕੇ ਜਾ ਰਹੇ ਸਨ।