ਨਿਰੋਗੀ ਹਰਿਆਣਾ ਯੋਜਨਾ ਹੋ ਰਹੀ ਕਾਰਗਰ ਸਾਬਤ, ਹੁਣ ਤਕ 13 ਲੱਖ 70 ਹਜਾਰ ਨਾਗਰਿਕਾਂ ਦੇ ਸਿਹਤ ਦੀ ਹੋ ਚੁੱਕੀ ਹੈ ਜਾਂਚ
2 ਲੱਖ 13 ਹਜਾਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪਾਏ ਗਏ ਗ੍ਰਸਤ
ਮੁੱਖ ਮੰਤਰੀ ਨੇ ਕੀਤਾ ਨਿਰੋਗੀ ਹਰਿਆਣਾ ਯੋਜਨਾ ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ
ਮੁੱਖ ਮੰਤਰੀ ਨੇ ਕੀਤੀ ਨਾਗਰਿਕਾਂ ਨਾਲ ਰੋਜਾਨਾ ਵਿਖ ਯੋਗ ਤੇ ਵਿਯਾਮ ਨੂੰ ਸ਼ਾਮਿਲ ਕਰਨ ਦੀ ਅਪੀਲ
ਚੰਡੀਗੜ੍ਹ, 1 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਰੀਬ ਤੇ ਜਰੂਰਤਮੰਦ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਸੰਕਲਪ ਨੂੰ ਪੂਰਾ ਕਰਨ ਤਹਿਤ ਸ਼ੁਰੂ ਕੀਤੀ ਗਈ ਨਿਰੋਗੀ ਹਰਿਆਣਾ ਯੋਜਨਾ ਸਕਾਰਾਤਮਕ ਨਤੀਜੇ ਲਿਆ ਰਹੀ ਹੈ। ਹੁਣ ਤਕ ਇਸ ਯੋਜਨਾ ਦੇ ਤਹਿਤ 13 ਲੱਖ 70 ਹਜਾਰ ਨਾਗਰਿਕਾਂ ਦੇ ਸਿਹਤ ਦੀ ਜਾਂਚ ਕੀਤੀ ਚੁੱਕੀ ਹੈ। ਸਮੇਂ ‘ਤੇ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸਮੇਂ ‘ਤੇ ਸਿਹਤ ਜਾਂਚ ਹੋਣ ਨਾਲ ਅਨੇਕ ਲੋਕਾਂ ਵਿਚ ਬੀਮਾਰੀਆਂ ਦਾ ਸ਼ੁਰੂਆਤੀ ਪੱਧਰ ‘ਤੇ ਹੀ ਪਤਾ ਲਗ ਰਿਹਾ ਹੈ। ਜਿਸ ਤੋਂ ਬੀਮਾਰੀਆਂ ਦਾ ਸ਼ੁਰੂਆਤੀ ਅਵਸਥਾ ਵਿਚ ਹੀ ਇਲਾਜ ਸੰਭਵ ਹੋ ਰਿਹਾ ਹੈ।
ਮੁੱਖ ਮੰਤਰੀ ਅੱਜ ਇੱਥੇ ਕੌਮਾਂਤਰੀ ਡਾਕਟਰਸ ਡੇ ਦੇ ਮੌਕੇ ‘ਤੇ ਸੀਏਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਓਡਿਓ ਕਾਨਫ੍ਰੈਸਿੰਗ ਰਾਹੀਂ ਨਿਰੋਗੀ ਹਰਿਆਣਾ ਯੋਜਨਾ ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।
ਸੰਵਾਦ ਦੌਰਾਨ ਲਾਭਕਾਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾ ਦੀ ਯੋਜਨਾ ਚਲਾ ਕੇ ਹਰਿਆਣਾ ਸਰਕਾਰ ਨੇ ਜਰੂਰਤਮੰਦਾਂ ਨੂੰ ਬਹੁਤ ਵੱਡਾ ਲਾਭ ਦਿੱਤਾ ਹੈ। ਪਹਿਲਾਂ ਕਿਸੇ ਵੀ ਤਰ੍ਹਾ ਦੇ ਟੇਸਟ ਤਾਂਹੀ ਕਰਵਾਉਂਦੇ ਸਨ, ਜਦੋਂ ਸ਼ਰੀਰ ਵਿਚ ਕਦੀ ਦਰਦ ਜਾਂ ਕੋਈ ਹੋੋਰ ਤਰ੍ਹਾ ਦੀ ਸਮਸਿਆ ਹੁੰਦੀ ਸੀ। ਵਰਨਾ ਕਦੀ ਟੇਸਟ ਕਰਵਾਉਣ ਦੇ ਬਾਰੇ ਵਿਚ ਸੋਚਦੇ ਹੀ ਨਈਂ ਸਨ। ਅਜਿਹੀ ਯੋਜਨਾ ਚਲਾ ਕੇ ਸਾਡੇ ਵਰਗੇ ਨਾਗਰਿਕਾਂ ਦੇ ਮੁਫਤ ਵਿ ਟੇਸਟ ਕਰਵਾਏ ਜਾ ਰਹੇ ਹਨ ਇਸ ਤੋਂ ਵੱਡਾ ਲਾਭ ਸਾਡੇ ਲਈ ਹੋਰ ਕੁੱਝ ਨਹੀਂ ਹੋ ਸਕਦਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਵੇ ਭਵੰਤੂ ਸੁਖਿਨ ਸਰਵੇ ਸੰਤੂ ਨਿਰਾਮਯਾ ਦੇ ਟੀਚੇ ਦੇ ਨਾਲ ਸੂਬੇ ਦੇ ਨਾਗਰਿਕਾਂ ਨੂੰ ਉੱਚ ਕੋਟੀ ਦੀ ਸਿਹਤ ਸੇਵਾਵਾਂ ਉਪਲਬਧ ਕਰਾਉਣ ਲਈ ਸਾਡੀ ਸਰਕਾਰ ਸਕੰਲਪਬੱਧ ਹੈ। ਨਿਰੋਗੀ ਹਰਿਆਣਾ ਯੋਜਨਾ ਵੀ ਅੰਤੋਂਦੇਯ ਮੁਹਿੰਮ ਦਾ ਹੀ ਇਕ ਹਿੱਸਾ ਹੈ। ਗਰੀਬ ਦੀ ਆਰਥਕ, ਸਮਾਜਿਕ ਅਤੇ ਵਿਦਿਅਕ ਸਥਿਤੀ ਵਿਚ ਸੁਧਾਰ ਤੋਂ ਇਲਾਵਾ ਉਸ ਦੇ ਉਂਤਮ ਸਿਹਤ ਨੂੰ ਯਕੀਨੀ ਕਰਨਾ ਵੀ ਇਕ ਸਾਡਾ ਟੀਚਾ ਸੀ। ਇਸ ਲਈ 29 ਨਵੰਬਰ, 2022 ਨੁੰ ਕੌਮਾਂਤਰੀ ਗੀਤਾ ਮਹਾਉਤਸਵ ਦੇ ਮੌਕੇ ‘ਤੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਸੂਬੇ ਵਿਚ ਨਿਰੋਗੀ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ।
ਯੋਜਨਾ ਦੇ ਪਹਿਲੇ ਪੜਾਅ ਵਿਚ 30 ਲੱਖ 60 ਹਜਾਰ ਅੰਤੋਦੇਯ ਪਰਿਵਾਰਾਂ ਦੇ ਸਿਹਤ ਦੀ ਜਾਂਚ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਨਿਰੋਗੀ ਹਰਿਆਣਾ ਯੋਜਨਾ ਦਾ ਉਦੇਸ਼ ਸੂਬੇ ਦੀ ਸੰਪੂਰਣ ਆਬਾਦੀ ਦੀ 2 ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਸੰਪੂਰਨ ਸਿਹਤ ਜਾਂਚ ਕਰਨਾ ਹੈ। ਇਸ ਦੇ ਪਹਿਲੇ ਪੜਾਅ ਵਿਚ 1 ਲੱਖ 80 ਹਜਾਰ ਰੁਪਏ ਤਕ ਸਲਾਨਾ ਆਮਦਨ ਵਾਲੇ 30 ਲੱਖ 60 ਹਜਾਰ ਅੰਤੋਂਦੇਯ ਪਰਿਵਾਰਾਂ ਦੇ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਇੰਨ੍ਹਾਂ ਪਰਿਵਾਰਾਂ ਵਿਚ ਕੁੱਲ 1 ਕਰੋੜ 21 ਲੱਖ 54 ਹਜਾਰ ਮੈਂਬਰ ਹਨ। ਇੰਨ੍ਹਾਂ ਸੰਭ ਦੇ ਸਿਹਤ ਦੀ ਜਾਂਚ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਹੁਣ ਤਕ ਸਿਹਤ ਜਾਂਚ ਦੌਰਾਨ 2 ਲੱਖ 13 ਹਜਾਰ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਪਾਏ ਗਏ ਗ੍ਰਸਤ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯੋਜਨਾ ਤਹਿਤ ਕੀਤੀ ਜਾ ਰਹੀ ਸਿਹਤ ਜਾਂਚ ਦੌਰਾਨ ਹੁਣ ਤਕ 2 ਲੱਖ 13 ਹਜਾਰ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਗ੍ਰਸਤ ਪਾਏ ਗਏ ਹਨ। ਇੰਨ੍ਹਾਂ ਵਿੱਚੋਂ ਲਗਭਗ 55 ਹਜਾਰ ਲੋਕ ਏਨੀਮਿਆ ਤੋਂ ਗ੍ਰਸਤ ਪਾਏ ਗਏ ਹਨ। ਇੰਨ੍ਹਾਂ ਵਿਚ ਮਹਿਲਾਵਾਂ ਦੀ ਗਿਣਤੀ ਵੱਧ ਹੈ। ਇਸ ਲਈ ਭੈਣ-ਕੁੜੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਸਿਹਤ ਦੀ ਜਾਂਚ ਸਮੇਂ -ਸਮੇਂ ‘ਤੇ ਕਰਵਾਦੀਆਂ ਰਹਿਣ ਅਤੇ ਡਾਕਟਰ ਵੱਲੋਂ ਦਿੱਤੀ ਗਈ ਆਇਰਨ ਦੀ ਗੋਲੀ ਅਤੇ ਹੋਰ ਦਵਾਈਆਂ ਸਮੇਂ ‘ਤੇ ਲੈਣ। ਇਸੀ ਤਰ੍ਹਾ ਬਲੱਡ ਪ੍ਰੈਸ਼ਰ ਦੇ ਵੀ ਕਾਫੀ ਮਰੀਜ ਮਿਲ ਰਹੇ ਹਨ। ਜਾਂਚ ਵਿਚ ਲਗਭਗ 35 ਹਜਾਰ ਤੋਂ ਵੱਧ ਲੋਕ ਬਲੱਡ ਪ੍ਰੈਸ਼ਰ ਤੋਂ ਪੀੜਤ ਪਾਏ ਗਏ। ਇਸ ਤੋਂ ਇਲਾਵਾ, 24,800 ਲੋਕ ਸ਼ੂਗਰ ਦੇ ਮਰੀਜ ਮਿਲੇ ਹਨ। 3000 ਬੱਚਿਆਂ ਵਿਚ ਕੁਪੋਸ਼ਣ ਦੇ ਲੱਛਣ ਪਾਏ ਗਏ । ਟੀ ਬੀ ਦੇ 1257 ਅਤੇ ਕੈਂਸਰ ਤਕ ਦੇ ਮਰੀਜ ਜਾਂਚ ਵਿਚ ਮਿਲੇ ਹਨ। ਸਾਢੇ 23 ਹਜਾਰ ਲੋਕਾਂ ਨੂੰ ਹਸਪਤਾਲਾਂ ਵਿਚ ਇਲਾਜ ਲਈ ਰੈਫਰ ਵੀ ਕੀਤਾ ਗਿਆ ਅਤੇ ਵੱਧ ਤੋਂ ਵੱਧ ਦਾ ਇਲਾਜ ਹੋ ਗਿਆ ਹੈ ਜਾਂ ਚੱਲ ਰਿਹਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਿਹਤ ਦੀ ਜਾਂਚ ਕਰਵਾਉਣਾ ਕਿੰਨ੍ਹਾ ਜਰੂਰੀ ਹੈ।
ਯੋਜਨਾ ਵਿਚ 25 ਤੋਂ ਵੱਧ ਮਾਨਕਾਂ ‘ਤੇ ਸਾਲਾਨਾ ਸਿਹਤ ਜਾਂਚ ਦੀ ਸਹੂਲਤ ਮੁਫਤ ਕਰਵਾਈ ਜਾ ਰਹੀ ਉਪਲਬਧ
ਮੁੱਖ ਮੰਤਰੀ ਨੇ ਕਿਹਾ ਕਿ ਨਿਰੋਗੀ ਹਰਿਆਣਾ ਯੋਜਨਾ ਵਿਚ 25 ਤੋਂ ਵੱਧ ਮਾਨਕਾਂ ‘ਤੇ ਸਾਲਾਨਾ ਸਿਹਤ ਜਾਂਚ ਦੀ ਸਹੂਲਤ ਮੁਫਤ ਉਪਲਬਧ ਕਰਵਾਈ ਜਾ ਰਹੀ ਹੈ। ਮੌਜੂਦਾ ਵਿਚ 458 ਸਥਾਲਾਂ ‘ਤੇ ਇਹ ਟੇਸਟ ਕੀਤੇ ਜਾ ਰਹੇ ਹਨ। ਪਰ ਟੀਚਾ ਬਹੁਤ ਵੱਡਾ ਹੈ, ਇਸ ਲਈ ਇਸ ਕਾਰਜ ਵਿਚ ਨਿਜੀ ਖੇਤਰ ਦਾ ਵੀ ਸਹਿਯੋਗ ਲੇਣਾ ਹੋਵੇਗਾ। ਇਸ ਦੇ ਲਈ ਵੀ ਯੋਜਨਾ ਬਣਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕੀਤੀ ਨਾਗਰਿਕਾਂ ਤੋਂ ਰੋਜਾਨਾ ਯੋਗ ਤੇ ਵਿਯਾਮ ਨੂੰ ਸ਼ਾਮਿਲ ਕਰਨ ਦੀ ਅਪੀਲ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬੀਮਾਰੀ ਤੋਂ ਬੱਚਨਾ ਬੀਮਾਰ ਹੋਣ ਤੋਂ ਬਿਹਤਰ ਹੈ। ਇਸ ਲਈ ਆਪਣੇ ਸ਼ਰੀਰ ਨੂੰ ਸਿਹਤਮੰਦ ਬਣਾਏ ਰੱਖਣ ਤਾਂ ਜੋ ਬੀਮਾਰ ਨਾ ਹੋਵੇ। ਇਸ ਦੇ ਲਈ ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੀ ਰੋਜਾਨਾ ਜਿੰਗਦੀ ਵਿਚ ਯੋਗ ਅਤੇ ਵਿਯਾਮ ਨੂੰ ਜਰੂਰ ਸ਼ਾਮਿਲ ਕਰਨ। ਨਾਲ ਹੀ ਸਿਹਤਮੰਦ ਖਾਣਾ-ਪੀਣ ‘ਤੇ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਆਯੂਰਵੇਦ ਸ਼ਰੀਰ ਨੂੰ ਨਿਰੋਗੀ ਰੱਖਣ ਦੀ ਬਹੁਤ ਪੁਰਾਣੀ ਪੱਦਤੀ ਹੈ। ਇਸ ਲਈ ਸਰਕਾਰ ਨੇ ਪਿੰਡਾਂ ਵਿਚ ਯੋਗਸ਼ਾਲਾਵਾਂ/ਵਿਯਾਮਸ਼ਾਲਾਵਾਂ ਖੋਲੀਆਂ ਹਨ ਤਾਂ ਜੋ ਲੋਕ ਯੋਗ ਤੇ ਵਿਯਾਮ ਕਰ ਕੇ ਆਪਣੇ ਸ਼ਰੀਰ ਨੂੰ ਨਿਰੋਗੀ ਰੱਖਣ।
80 ਲੱਖ ਲੋਕਾਂ ਦੇ ਬਣ ਚੁੱਕੇ ਆਯੂਸ਼ਮਾਨ ਭਾਰਤ -ਚਿਰਾਯੂ ਕਾਰਡ
ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਦੇ ਕਾਰਨ ਇਲਾਜ ਨਾ ਕਰਵਾਉਣ ਦੀ ਗਰੀਬ ਲੋਕਾਂ ਦੀ ਪੀੜਾ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਰੀਬ ਪਰਿਵਾਰਾਂ ਦੇ ਉਪਚਾਰ ਲਈ ਪ੍ਰਧਾਨ ਮੰਤਰੀ ਜਨਅਰੋਗਯ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਹੈ। ਹਰਿਆਣਾ ਸਰਕਾਰ ਨੇ ਵੀ ਇਸ ਦਾ ਵਿਸਤਾਰ ਕਰਦੇ ਹੋਏ ਚਿਰਾਯੂ ਹਰਿਆਣਾ ਯੋਜਨਾ ਨੂੰ ਸ਼ੁਰੂ ਕੀਤਾ ਹੈ। ਇਸ ਵਿਚ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਦਾ ਸਿਹਤ ਕਵਰ ਮਿਲ ਰਿਹਾ ਹੈ। ਹੁਣ ਇਸ ਵਿਚ 3 ਲੱਖ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰ ਵੀ ਸ਼ਾਮਿਲ ਕੀਤੇ ਜਾਣਗੇ। ਇਸ ਯੋਜਨਾ ਵਿਚ ਸੂਬੇ ਦੇ ਲਗਭਗ 29 ਲੱਖ ਪਰਿਵਾਰ ਕਵਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਲਗਭਗ 1.11 ਕਰੋੜ ਵਿਅਕਤੀ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦੇ ਯੋਗ ਹਨ। ਇਸ ਯੋਜਨਾ ਵਿਚ ਲਗਭਗ 80 ਲੱਖ ਲੋਕਾਂ ਦੇ ਆਯੂਸ਼ਮਾਨ ਭਾਰਤ -ਚਿਰਾਯੂ ਕਾਰਡ ਬਣ ਚੁੱਕੇ ਹਨ।
ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ ਅਨੁਪਮਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਅਮਿਤ ਅਗਰਵਾਲ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।