ਤਰਨਤਾਰਨ,31-05-2023(ਪ੍ਰੈਸ ਕੀ ਤਾਕਤ)- ਭਾਰਤੀ ਖੇਤਰ ‘ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ ।ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਫਿਰ ਦੇਖਣ ਨੂੰ ਮਿਲੀ, ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ‘ਚ ਦਸਤਕ ਦੇ ਦਿੱਤੀ।
ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ. ਟੀ. ਜੇ ਸਿੰਘ ਦੇ ਪਿੱਲਰ ਨੰਬਰ 146/M ਰਾਹੀਂ ਡਰੋਨ ਦੀ ਭਾਰਤੀ ਖੇਤਰ ‘ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ ਦੀ 103 ਬਟਾਲੀਅਨ ਵੱਲੋਂ ਹਰਕਤ ‘ਚ ਆਉਂਦੇ ਹੋਏ ਕਰੀਬ 7 ਰੌਂਦ ਫਾਇਰਿੰਗ ਕੀਤੀ ਗਈ।