ਪਟਿਆਲਾ,05-05-2023(ਪ੍ਰੈਸ ਕੀ ਤਾਕਤ)- ਆਈ.ਜੀ.ਪੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਸਾਂਝੇ ਤੌਰ ’ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 04.05.2023 ਨੂੰ ਦਰਸ਼ਨ ਕੁਮਾਰ ਸਿੰਗਲਾ ਪੁੱਤਰ ਪਿਆਰਾ ਲਾਲ ਸਿੰਗਲਾ ਵਾਸੀ ਰਾਮ ਨਗਰ,ਸੁਨਾਮ ਦਾ ਨਾਭਾ ਰੋਡ ਪਰ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ। ਪਟਿਆਲਾ ਪੁਲਿਸ ਨੇ ਮਹਿਜ਼ 06 ਘੰਟੇ ਵਿੱਚ ਹੀ ਇਸ ਕਤਲ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਟਿਆਲਾ ਪੁਲਿਸ ਨੂੰ ਦਰਸ਼ਨ ਕੁਮਾਰ ਸਿੰਗਲਾ ਜਿਸ ਦਾ ਕਿ ਨਾਭਾ ਰੋਡ ਪਟਿਆਲਾ ਵਿਖੇ ਸਰਵਿਸ ਪ੍ਰੋਵਾਈਡਰ ਦਾ ਦਫ਼ਤਰ ਹੈ ਦਾ ਮਿਤੀ 04.05.2023 ਨੂੰ ਅਣ-ਪਛਾਤੇ ਬੰਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ ਮੌਕਾ ਤੋ ਦੋਸ਼ੀ ਕਤਲ ਕਰਕੇ ਮੋਟਰਸਾਈਕਲ ਪਰ ਫ਼ਰਾਰ ਹੋ ਗਿਆ ਸੀ ਬਾਰੇ ਇਤਲਾਹ ਮਿਲੀ ਸੀ, ਜਿਸਤੇ ਕਿ ਐਸ.ਐਸ.ਪੀ. ਪਟਿਆਲਾ ਸ੍ਰੀ ਵਰੁਣ ਸ਼ਰਮਾ ਸਮੇਤ ਅਫ਼ਸਰਾਂ ਦੇ ਮੌਕਾ ਤੇ ਪਹੁੰਚੇ ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਵੈਭਵ ਚੋਧਰੀ ਆਈ.ਪੀ.ਐਸ, ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਐਸ.ਆਈ.ਅੰਮ੍ਰਿਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕਰਕੇ ਕੀਤਾ ਗਿਆ, ਇਸ ਤੋ ਬਿਨਾ ਫ਼ੌਰੀ ਤੋਰ ਤੇ ਇੰਟਰ ਸਟੇਟ ਅਤੇ ਇੰਟਰ ਡਿਸਟਕ ਨਾਕਾਬੰਦੀ ਕਰਵਾਈ ਗਈ ਅਤੇ ਸਾਰੀ ਪੁਲਿਸ ਫੋਰਸ ਨੂੰ ਅਲਰਟ ਕੀਤਾ ਗਿਆ ਅਤੇ ਗੁਆਂਢੀ ਜ਼ਿਲਿਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਮਹਿਜ਼ 06 ਘੰਟੇ ਦੇ ਅੰਦਰ ਹੀ ਦਰਸ਼ਨ ਕੁਮਾਰ ਸਿੰਗਲਾ ਦਾ ਅੰਨ੍ਹਾ ਕਤਲ ਨੂੰ ਟਰੇਸ ਕਰਕੇ ਦੋਸ਼ੀ ਪਵਨ ਬਜਾਜ ਉਰਫ਼ ਰਿੰਕੂ ਪੁੱਤਰ ਸ਼ਾਂਤੀ ਲਾਲ ਬਜਾਜ ਵਾਸੀ LIG ਕੁਆਟਰ ਨੰਬਰ 175 ਫੇਸ-1 ਅਰਬਨ ਅਸਟੇਟ ਪਟਿਆਲਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਬਨ ਅਸਟੇਟ ਪਟਿਆਲਾ ਮਿਤੀ 04.05.2023 ਨੂੰ ਨਾਭਾ ਪਟਿਆਲਾ ਰੋਡ ਨੇੜੇ ਪਿੰਡ ਰੌਣੀ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ (ਲਾਇਸੰਸੀ) ਰਿਵਾਲਵਰ .32 ਬੋਰ ਸਮੇਤ 5 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਈਕਲ ਨੰਬਰੀ PB-11BV-4379 ਬਰਾਮਦ ਕੀਤਾ ਗਿਆ ਹੈ।
ਘਟਨਾ ਦਾ ਵੇਰਵਾ :- ਜਿੰਨਾ ਨੇ ਅੱਗੇ ਦੱਸਿਆ ਕਿ ਮਿਤੀ 04.05.2023 ਨੂੰ ਵਕਤ ਕਰੀਬ 09.40 ਏਐਮ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਾਭਾ ਰੋਡ ਪਰ ਦਰਸ਼ਨ ਕੁਮਾਰ ਸਿੰਗਲਾ ਨਾਮ ਦੇ ਵਿਅਕਤੀ ਨੂੰ ਉਸ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਜੋ ਦਰਸ਼ਨ ਕੁਮਾਰ ਸਿੰਗਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਚੈਕ ਕਰਨ ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਜੋ ਇਸ ਦੇ ਸਿਰ, ਪੇਟ ਅਤੇ ਪਿੱਠ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ,ਇਸ ਘਟਨਾ ਸਮੇਂ ਇਸ ਦਾ ਲੜਕਾ ਸੈਰੀ ਸਿੰਗਲਾ ਨਾਲ ਹੀ ਸੀ ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 62 ਮਿਤੀ 04.05.2023 ਅ/ਧ 302 ਹਿੰ:ਦਿੰ, 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਜੋ ਦਰਸ਼ਨ ਕੁਮਾਰ ਸਿੰਗਲਾ ਦੀ ਉਮਰ ਕਰੀਬ 56 ਸਾਲ ਸੀ ਜੋ ਸੁਨਾਮ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਨਾਭਾ ਰੋਡ ਪਟਿਆਲਾ ਵਿਖੇ ਇਸ ਦਾ ਐਸ.ਐਸ.ਸਰਵਿਸ ਪ੍ਰੋਵਾਈਡਰ ਦੇ ਨਾਮ ਪਰ ਦਫ਼ਤਰ ਸੀ।ਜੋ ਇਹ ਮੁੱਖ ਤੋਰ ਤੇ PRTC ਜਾਂ ਹੋਰ ਅਦਾਰਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਤੋਰ ਠੇਕੇ ਪਰ ਕਰਮਚਾਰੀ ਮੁਹੱਈਆ ਕਰਾਉਂਦਾ ਸੀ।
ਵਜ੍ਹਾ ਰੰਜਸ਼ : ਇਸ ਕਤਲ ਦੀ ਵਜ੍ਹਾ ਰੰਜਸ਼ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਈਡਰ ਦਾ ਕੰਮ ਕਾਫ਼ੀ ਵੱਡੇ ਪੱਧਰ ਤੇ ਕਰਦਾ ਸੀ, ਇਸ ਦੀ ਫਰਮ ਦਾ ਨਾਮ SS ਸਰਵਿਸ ਪ੍ਰੋਵਾਈਡਰ ਨਾਮ ਤੇ ਦਫ਼ਤਰ ਨਾਭਾ ਰੋਡ ਤੇ ਸਥਿਤ ਹੈ ਜੋ ਦੋਸ਼ੀ ਪਵਨ ਬਜਾਜ ਵੀ ਕਾਫ਼ੀ ਅਰਸੇ ਤੋਂ ਇਸ ਕਾਰੋਬਾਰ ਵਿੱਚ ਸ਼ਾਮਲ ਸੀ,ਇਸ ਦੀ ਫਰਮ ਦਾ ਨਾਮ M/s ਪਵਨ ਬਜਾਜ ਹੈ।ਇੰਨਾ ਦੇ ਆਪਣੇ ਕਾਰੋਬਾਰ ਨੂੰ ਲੈ ਕੇ ਕਾਫ਼ੀ ਦੇਰ ਤੋ ਖਿਚੋਤਾਣ ਸੀ ਤੇ ਇੰਨਾ ਨੇ ਇਕ ਦੂਜੇ ਦੇ ਖ਼ਿਲਾਫ਼ ਕਾਫ਼ੀ ਮਹਿਕਮਿਆਂ ਜਾਂ ਫ਼ਰਮਾਂ ਵਿੱਚ ਇਕ ਦੂਜੇ ਦੇ ਖ਼ਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ।ਜੋ ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ਼ ਦਾ ਪਵਨ ਬਜਾਜ ਨੇ ਕੰਟਰੈਕਟ ਲਿਆ ਸੀ, ਜੋ ਦੋਵਾਂ ਧਿਰਾਂ ਦੀ 4-5 ਸਾਲ ਤੋ ਆਪਸ ਵਿੱਚ ਖਿਚੋਤਾਣ ਚੱਲ ਰਹੀ ਸੀ, ਜਿਸ ਦੇ ਚਲਦੇ ਹੀ ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਮਿਤੀ 04.05.2023 ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ
ਸ੍ਰੀ ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਪਵਨ ਬਜਾਜ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੌਕਾ ਤੋ ਹੁਣ ਤੱਕ ਦੀ ਤਫ਼ਤੀਸ਼ ਤੋ ਮੁੱਖ ਤੋਰ ਤੇ ਪਵਨ ਬਜਾਜ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਨੇ ਇੰਕਸ਼ਾਫ਼ ਵੀ ਕਰ ਲਿਆ ਹੈ ਜੋ ਪੁਲਿਸ ਡੁੰਘਾਈ ਨਾਲ ਹਰ ਪੱਖ ਤੋਂ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ।