ਪਟਿਆਲਾ: ਕਾਂਗਰਸ ਛੱਡ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਪਟਿਆਲਾ ਦੇ ਵਾਰਡ ਨੰਬਰ 42 ਦੇ MC ਕ੍ਰਿਸ਼ਨ ਚੰਦ ਬੁੱਧੂ ਅੱਜ ਇੱਕ ਵੱਡਾ ਐਲਾਨ ਕਰਨ ਜਾ ਰਹੇ ਹਨ। ਉਨਾਂ ਵੱਲੋਂ ਬਕਾਇਦਾ ਇੱਕ ਹੱਥੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਪਰਿਸ਼ਦ ਦੀ ਮੰਗ ਤੇ ਪ੍ਰੈਸ ਦੁਆਰਾ ਐਲਾਨ ਕਰਦੇ ਨੇ ਕਿ ਉਹ ਆਪਣੀ ਰਾਜਨੀਤੀ ਵਿੱਚ ਹੋਈ ਭੁੱਲ ਨੂੰ ਸੁਧਾਰਨ ਲਈ ਅੱਜ ਇੱਕ ਵੱਡਾ ਐਲਾਨ ਕਰਨਗੇ।ਉਹਨਾਂ ਕਿਹਾ ਕਿ ਪ੍ਰਸ਼ੰਸਕਾਂ ਨੇ ਮੇਰੀ ਅਪੀਲ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਸੀ ਤੇ ਉਹ ਇਸ ਪਟ ਨਾਲ ਜੁੜੇ ਸੀ ਤੇ ਉਹ ਇਸ ਵੇਲੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਸੰਕੇਤ ਦਿੱਤਾ ਇਹ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਦੇ ਹੁਕਮ ਨਾਲ ਅੱਜ ਰਾਜਨੀਤੀ ਦੀ ਨਵੀਂ ਬਾਰੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਪਟਿਆਲਾ ਦੇ ਵਾਰਡ ਨੰਬਰ 42 ਦੇ ਕਾਉਂਸਲਰ ਕ੍ਰਿਸ਼ਨ ਬੁੱਧੂ ਕੀ ਮੁੜ ਤੋਂ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਨੇ ਜਾਂ ਫਿਰ ਇੱਕ ਨਵੀਂ ਪਾਰਟੀ ਦਾ ਗਠਨ ਕਰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।