ਚੰਡੀਗੜ੍ਹ,02-06-2023(ਪ੍ਰੈਸ ਕੀ ਤਾਕਤ)- ਹਰਿਆਣਾ ਸਕੂਲੀ ਸਿਖਿਆ ਵਿਚ ਅਭੂਤਪੂਰਵ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਲਈ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਨੇ ਕਮਰ ਕੱਸ ਲਈ ਹੈ। ਬੋਡ ਨੇ ਸਿਖਿਆ ਵਿਚ ਗੁੱਣਵੱਤਾ ਵਧਾਉਣ ਲਈ ਇੰਟਰਨੈਸ਼ਨਲਬੈਕਲੋਰਇਏਟ ਨਾਲ ਇਕ ਮੈਮੋਰੇਂਡਮ ਆਫ ਅੰਡਰਸਟੈਂਡਿੰਗ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇੰਟਰਨੈਸ਼ਨਲ ਬੈਕਲੋਰਇਏਟ (ਆਈਬੀ) ਨਾਮ ਸੰਸਥਾ ਇੰਟਰਨੈਸ਼ਨਲ ਏਜੂਕੇਸ਼ਨ ਵਿਚ ਇਕ ਗਲੋਬਲ ਲੀਡਰ ਹੈ ਜੋ ਕਿ ਕਈ ਦੇਸ਼ਾਂ ਵਿਚ ਸਕੂਲੀ ਸਿਖਿਆ ਨੂੰ ਲੈ ਕੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਜਿਗਿਆਸੂ , ਆਤਮਵਿਸ਼ਵਾਸੀ ਬਨਾਉਣ ਲਈ ਵੀ ਕੌਸ਼ਲ ਵਿਕਸਿਤ ਕਰਨ ਵਿਚ ਮਦਦ ਕਰਦਾ ਹੈ।
ਹਰਿਆਣਾ ਸਕੂਲ ਸਿਖਿਆ ਬੋਰਡ ਦੀ ਉਪਰੋਕਤ ਪਹਿਲ ਤੋਂ ਇਲਾਵਾ ਵੱਖ-ਵੱਖ ਉਪਲਬਧੀਆਂ ਅਤੇ ਗਤੀਵਿਧੀਆਂ ਨੂੰ ਲੈ ਕੇ ਬੋਰਡ ਦੇ ਚੇਅਰਮੈਨ ਡਾ. ਵੀ ਪੀ ਯਾਦਵ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੂੰ ਬੋਰਡ ਚੇਅਰਮੈਨ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਅਤੇ ਇੰਟਰਨੈਸ਼ਨਲ ਬੈਕਲੋਰਇਏਟ (ਆਈਬੀ) ਦੇ ਵਿਚ ਹੋਏ ਮੈਮੋਰੇਂਡਮ ਆਫ ਅੰਡਰਸਟੈਡਿੰਗ (ਮੈਓਯੂ) ਬਾਰੇ ਵਿਸਾਤਰ ਨਾਲ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਐਮਓਯੂ ਦੇ ਤਹਿਤ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚੋਂ ਕੁੱਝ ਅਧਿਆਪਕਾਂ ਨੂੰ ਮਾਸਟਰ ਟ੍ਰੇਨਰ ਵਜੋ ਚੋਣ ਕਰ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਐਮਓਯੂ ਨਾਲ ਅਧਿਆਪਕਾਂ ਦੇ ਸਿਖਲਾਈ ਪੱਧਰ ਵਿਚ ਸੁਧਾਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਉੱਤਮ ਗੁਣਵੱਤਾਪੂਰਨ ਸਿਖਿਆ ਦਿੱਤੀ ਜਾ ਸਕੇਗੀ। ਇੰਟਰਨੈਸ਼ਨਲ ਬੈਕਲੋਰਇਏਟ ਵੱਲੋਂ ਅਰਲੀ ਇਅਰ ਪ੍ਰੋਗ੍ਰਾਮ, ਪ੍ਰਾਈਮਰੀ-ਇਅਰ ਪ੍ਰੋਗ੍ਰਾਮ, ਮਿਡਲ-ਇਅਰ ਪ੍ਰੋਗ੍ਰਾਮ ਅਤੇ ਇੰਟਰਨੈਸ਼ਨਲ ਬੈਕਲੋਰਇਏਟ ਡਿਪਲੋਮਾ ਪ੍ਰੋਗ੍ਰਾਮ ਸਮੇਤ ਕੁੱਲ 4 ਪ੍ਰੋਗ੍ਰਾਮ ਸੰਚਾਲਿਤ ਕੀਤੇ ਜਾਣਗੇ, ਇੰਨ੍ਹਾਂ ਪ੍ਰੋਗ੍ਰਾਮਸ ਨੂੰ ਪਹਿਲੇ ਪੜਾਅ ਵਿਚ 20 ਸਕੂਲਾਂ ਵਿਚ ਪਾਇਲਟ ਤੌਰ ‘ਤੇ ਚਲਾਇਆ ਜਾਵੇਗਾ। ਸਫਲਤਾ ਦੇ ਬਾਅਦ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ।
ਇੰਟਰਨੈਸ਼ਨਲ ਬੈਕਲੋਰਇਏਟ ਦੇ ਨਾਲ ਹੋਏ ਸਮਝੌਤੇ ਬਾਅਦ ਹੁਣ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਪ੍ਰਮਾਣ ਪੱਤਰਾਂ ‘ਤੇ ਸਵਿਟਜਰਲੈਂਡ ਬੋਰਡ ਦੇ ਵੀ ਹਸਤਾਖਰ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪਹਿਲਾਂ ਹਰਿਆਣਾ ਸੂਬੇ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਗ੍ਰਹਿਣ ਕਰਨ ਤਹਿਤ ਕੌਮਾਂਤਰੀ ਪੱਧਰ ‘ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਸੂਬੇ ਦੇ ਕੁੜੀਆਂ -ਮੁੰਡਿਆਂ ਨੂੰ ਕੌਮਾਂਤਰੀ ਸਕੂਲਾਂ ਅਤੇ ਕਾਲਜਾਂ ਵਿਚ ਆਸਾਨੀ ਨਾਲ ਦਾਖਲਾ ਮਿਲ ਸਕੇਗਾ, ਕਿਉੱਕਿ ਇੰਟਰਨੈਸ਼ਨਲ ਬੈਕਲੋਰਇਏਟ ਨੂੰ ਲਗਭਗ ਸਾਰੇ ਕੌਮੀ ਅਤੇ ਕੌਮਾਂਤਰੀ ਤਕਨੀਕੀ ਸਿਖਿਆ ਪਰਿਸ਼ਦਾਂ ਤੇ ਹੋਰ ਸੰਗਠਨਾਂ ਵੱਲੋਂ ਮਾਨਤਾ ਪ੍ਰਾਪਤ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਡਾ. ਯਾਦਵ ਨੇ ਦਸਿਆ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਨੇ ਸਿਖਿਆ ਵਿਚ ਗੁਣਾਤਮਕ ਸੁਧਾਰ ਕਰਨ ਲਈ ਸੈਂਪਲ ਪੇਪਰ, ਕਰਿਕੁਲਮ ਡਾਕਿਯੂਮੈਂਟ, ਲੇਸਨ ਪਲਾਨ, ਮਾਰਕਿੰਗ ਸਕੀਮ ਆਦਿ ਬੋਰਡ ਦੀ ਵੈਬਸਾਇਟ ‘ਤੇ ਅਪਲੋਡ ਕਰ ਦਿੱਤੀ ਹੈ, ਜਿਸ ਤੋਂ ਸਕੂਲਾਂ ਨੂੰ ਬਿਹਤਰੀਨ ਮਾਰਗਦਰਸ਼ਨ ਮਿਲੇਗਾ ਅਤੇ ਵਿਦਿਅਕ ਗੁਣਵੱਤਾ ਵਿਚ ਸੁਧਾਰ ਆਵੇਗਾ ਅਤੇ ਬਿਹਤਰ ਨਤੀਜੇ ਦੇਣ ਵਿਚ ਸਕੂਲ ਸਮਰੱਥ ਹੋਣਗੇ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਇਸ ਵਾਰ ਹਰਿਆਣਾ ਸਕੂਲ ਸਿਖਿਆ ਬੋਰਡ ਵੱਲੋਂ ਸਾਰੀ ਪ੍ਰੀਖਿਆਵਾਂ ਦੇ ਨਤੀਜੇ ਇਕ ਰਿਕਾਰਡ ਸਮੇਂ ਵਿਚ ਦਿੱਤੇ ਜਾ ਰਹੇਹਨ। ਉਨ੍ਹਾਂ ਨੇ ਅੱਗੇ ਦਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਨੁੰ ਦੇਖਦੇ ਹੋਏ ਸਾਲ-2004 ਤੋਂ ਮਰਸੀ ਚਾਂਸ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਮਾਰਚ, 2023 ਦੀ ਪ੍ਰੀਖਿਆਵਾਂ ਤੋਂ ਵਾਂਝੇ ਰਹੇ ਖਿਡਾਰੀਆਂ ਅਤੇ ਮੈਡੀਕਲ ਕਾਰਣਾਂ ਨਾਲ ਪ੍ਰੀਖਿਆ ਨਾ ਦੇਣ ਵਾਲੇ ਪ੍ਰੀਖਿਆਰੀਆਂ ਲਈ ਅਪ੍ਰੈਲ, 2023 ਵਿਚ ਇਕ ਵਿਸ਼ੇਸ਼ ਪ੍ਰੀਖਿਆ ਦਾ ਪ੍ਰਬੰਧ ਕਰਵਾਇਆ ਗਿਆ, ਇਹ ਕਾਰਜ ਕਰਨ ਵਾਲਾ ਹਰਿਆਣਾ ਸਕੂਲ ਸਿਖਿਆ ਬੋਡਰ ਦੇਸ਼ ਦਾ ਪਹਿਲਾ ਬੋਰਡ ਹੈ।
ਉਨ੍ਹਾਂ ਨੇ ਦਸਿਆ ਕਿ ਸਿਖਿਆ ਬੋਰਡ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀ/ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਉਨ੍ਹਾਂ ਦੀ ਸਮਸਿਆਵਾਂ ਦੇ ਨਿਦਾਨ ਤਹਿਤ ਜਨਵਰੀ ਮਹੀਨੇ ਤੋਂ ਸਿੱਧਾ ਸੰਵਾਦ ਪ੍ਰੋਗ੍ਰਾਮ ਦੀ ਸ਼ੁਰੂ ਆਤ ਕੀਤੀ। ਇਹ ਪ੍ਰੋਗ੍ਰਾਮ ਹਰੇਕ ਮਹੀਨੇ ਦੇ ਦੂਜੇ ਸ਼ੁਕਰਵਾਰ ਨੂੰ ਕੀਤਾ ਜਾ ਰਿਹਾ ਹੈ ਅਤੇ ਇਸ ਸੰਵਾਦ ਪ੍ਰੋਗ੍ਰਾਮ ਵਿਚ ਸਾਰਿਆਂ ਦੀ ਸਮਸਿਆਵਾਂ ਦਾ ਨਿਦਾਨ ਕੀਤਾ ਜਾਂਦਾ ਹੈ ਅਤੇ ਬੋਰਡ ਵਿਚ ਕੰਮ ਕਰ ਰਹੇ ਅਧਿਕਾਰੀ/ਕਰਮਚਾਰੀਆਂ ਦੀ ਜਿਨ੍ਹੀ ਵੀ ਪਦੋਓਨਤੀ ਦੇਯ ਸੀ, ਉਹ ਕਰ ਦਿੱਤੀ ਗਈ ਹੈ।
ਡਾ. ਯਾਦਵ ਨੇ ਅੱਗੇ ਦਸਿਆ ਕਿ ਕੌਮੀ ਸਿਖਿਆ ਨੀਤੀ-2020 ਤਹਿਤ ਸਿਖਿਆ ਬੋਰਡ ਅਜਿਹੀ ਭਾਵੀ ਯੋਜਨਾਵਾਂ ਤਿਆਰ ਕਰ ਰਿਹਾ ਹੈ, ਜਿਸ ਨਾਲ ਬੱਚਿਆਂ ਨੂੰ ਨਵੀਨਤਮ ਤਕਨਾਲੋਜੀ ਦੀ ਵਰਤੋ ਕਰਦੇ ਹੋਏ ਗੁਣਵੱਤਾਪਰਕ ਦੀ ਸਿਖਿਆ ਦਿੱਤੀ ਜਾ ਸਕੇਗੀ। ਵਿਦਿਅਕ ਸੰਸਥਾਵਾਂ ਵਿਚ ਡਿਜੀਟਲ ਰਾਹੀਂ ਵਰਤੋ ਯਕੀਨੀ ਕਰਨ ਨਾਲ ਵਿਦਿਆਰਥੀ ਵਿਸ਼ਵ ਪੱਧਰ ਸਿਖਿਆ ਦਾ ਵੀ ਲਾਭ ਚੁੱਕ ਪਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਰੇ ਵਿਦਿਅਕ ਸੰਸਥਾਨਾਂ ਵਿਚ ਕੋਰਸਾਂ ਨੂੰ ਵਿਦਿਆਰਥੀਆਂ ਦੀ ਦਿਲਚਸਪੀ ਅਨੁਸਾਰ ਤਿਆਰ ਕਰ ਕੌਸ਼ਲ ਅਤੇ ਰੁਜਗਾਰ ਅਧਾਰਿਤ ਸਿਖਿਆ ਪ੍ਰਣਾਲੀ ਸ਼ੁਰੂ ਕਰਨ ਨਾਲ ਬੱਚਿਆਂ ਵਿਚ ਕੁਸ਼ਲਤਾ ਦਾ ਵਿਕਾਸ ਹੋਵੇਗਾ ਅਤੇ ਉਨ੍ਹਾਂ ਦੀ ਪ੍ਰਤਿਭਾ ਹੋਰ ਨਿਖਰੇਗੀ।
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਸਿਖਿਆ ਦੇ ਨਾਲ -ਨਾਲ ਮੁੱਲ ਅਧਾਰਿਤ ਸਿਖਿਆ ਦੇਣ ‘ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਬੱਚਿਆਂ ਨੂੰ ਭਾਰਤੀ ਮੁੱਲਾਂ ਅਤੇ ਖੁਸ਼ਹਾਲ ਸਭਿਆਚਾਰ ਦਾ ਗਿਆਨ ਹੋਵੇਗਾ। ਬੱਚੇ ਅਜਿਹੀ ਸਿਖਿਆ ਪ੍ਰਾਪਤ ਕਰ ਜਿੱਥੇ ਵੀ ਜਾਣਗੇ ਉੱਥੇ ਉਹ ਭਾਰਤੀ ਸਭਿਆਚਾਰ ਅਨੁਸਾਰ ਆਚਰਣ ਕਰ ਸਦਾਚਾਰੀ ਅਤੇ ਚਰਿਤਰਵਾਨ ਬਨਣਗੇ।
