ਮੁੰਬਈ,(ਪ੍ਰੈਸ ਕੀ ਤਾਕਤ)-ਦੇਸੀ ਗਰਲ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ ਆਈ ਹੋਈ ਹੈ।ਹਾਲ ਹੀ ਵਿਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ਸਮਾਰੋਹ ਵਿਚ ਦੇਖਿਆ ਗਿਆ ਸੀ। ਜਿੱਥੇ ਉਸ ਨੇ ਆਪਣੀ ਵੱਖਰੀ ਲੁੱਕ ਤੇ ਖੂਬਸੂਰਤੀ ਕਾਰਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।ਬਾਲੀਵੁੱਡ ਅਭਿਨੇਤਰੀ ਤੋਂ ਗਲੋਬਲ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਬੀਤੇ ਦਿਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੀ। ਇੱਥੇ ਅਦਾਕਾਰਾ ਦੇ ਨਾਲ ਉਸ ਦੀ ਨੰਨ੍ਹੀ ਪਰੀ ਮਾਲਤੀ ਮੈਰੀ ਵੀ ਸੀ। ਪ੍ਰਿਅੰਕਾ ਨੇ ਮਾਲਤੀ ਨੂੰ ਆਪਣੀ ਗੋਦ ਵਿੱਚ ਲੈ ਕੇ ਭਗਵਾਨ ਦੇ ਦਰਸ਼ਨ ਕੀਤੇ। ਦੋਵਾਂ ਦਾ ਸਿੱਧਾਵਿਨਾਇਕ ਦਾ ਵੀਡੀਓ ਕੁਝ ਹੀ ਮਿੰਟਾਂ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।