ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਪ੍ਰਮੁੱਖ ਮੰਦਰ ਵਿਚ ਭੰਨਤੋੜ ਤੋਂ ਦੋ ਹਫਤੇ ਬਾਅਦ ਮੁੜ ਫਿਰ ਸੂਬੇ ਦੇ ਇਕ ਹੋਰ ਹਿੰਦੂ ਮੰਦਰ ਵਿਚ ਖ਼ਾਲਿਸਤਾਨ ਪੱਖੀ ਨਾਅਰੇ ਲਿਖ ਕੇ ਬੇਅਦਬੀ ਕੀਤੀ ਗਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ (ਐੱਚਏਐੱਫ) ਨੇ ਅੱਜ ਨੂੰ ਕਿਹਾ ਕਿ ਅਣਪਛਾਤਿਆਂ ਨੇ ਬਾਊ ਖੇਤਰ ਦੇ ਹੇਵਰਡ ‘ਚ ‘ਵਿਜਯਾ ਸ਼ੇਰਾਵਲੀ ਮੰਦਰ’ ਦੀਆਂ ਕੰਧਾਂ ’ਤੇ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ।

