ਪਟਿਆਲਾ, 11 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਦੇ ਵਿਦਿਅਕ ਵਰ੍ਹੇ 2021-22 ਦਾ ਪ੍ਰਾਸਪੈਕਟਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਪ ਪ੍ਰਮੁੱਖ ਸਕੱਤਰ ਤੇ ਆਬਕਾਰੀ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਰਾਜੇਸ਼ ਸ਼ਰਮਾ ਨੇ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ (ਪ੍ਰੋ.) ਡਾ. ਕੁਸਮ ਲਤਾ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਸ੍ਰੀ ਰਾਜੇਸ਼ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ, ਕਾਮਰਸ ਦੇ ਖੇਤਰ ਵਿਚ ਪੰਜਾਬ ਦੀ ਹੀ ਨਹੀਂ ਬਲਕਿ ਉੱਤਰੀ ਭਾਰਤ ਦੀ ਸ੍ਰੇਸ਼ਠ ਅਤੇ ਨਾਮਵਰ ਸੰਸਥਾ ਹੈ।ਉਨ੍ਹਾਂ ਨੇੇ ਵਰਤਮਾਨ ਕਰੋਨਾ ਮਹਾਂਮਾਰੀ ਦੌਰਾਨ ਕਾਲਜ ਵੱਲੋਂ ਵਿਦਿਅਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜ ਦੇ ਪ੍ਰਿੰਸੀਪਲ ਡਾ. ਕੁਸਮ ਲਤਾ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਡਾ. ਵਨੀਤਾ ਰਾਣੀ, ਪ੍ਰੋ. ਰਾਮ ਕੁਮਾਰ, ਲਾਇਬ੍ਰੇਰੀਅਨ ਚਰਨਜੀਤ ਕੌਰ, ਡਾ. ਰਿਤੂ ਕਪੂਰ, ਡਾ. ਅਮਰਿੰਦਰ ਕੌਰ, ਗਜ਼ਲ ਅਗਰਵਾਲ, ਕਿਰਨਜੀਤ ਕੌਰ, ਸ. ਬਲਬੀਰ ਸਿੰਘ ਅਤੇ ਕਾਲਜ ਅਲੂਮਨੀ ਗੁਰਸਿਮਰਤ ਸਿੰਘ ਮਦਾਨ ਆਦਿ ਹਾਜ਼ਰ ਰਹੇ ।