ਆਊਟਰੀਚ ਪ੍ਰੋਗ੍ਰਾਮਾਂ ਰਾਹੀਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਵੀ ਲੋਕਾਂ ਨੁੰ ਕਰਨ ਪ੍ਰੇਰਿਤ – ਮਨੋਹਰ ਲਾਲ
ਮੁੱਖ ਮੰਤਰੀ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਕੀਤੀ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੀ ਸਮੀਖਿਆ ਮੀਟਿੰਗ
ਚੰਡੀਗੜ੍ਹ, 6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਸਮੂਦਾਇਕ ਸਬੰਧਾਂ ਨੂੰ ਮਜਬੂਤ ਕਰਨ ਅਤੇ ਜਿਲ੍ਹਾ ਪ੍ਰਸਾਸ਼ਨ ਤੇ ਕਾਨੂੰਨ ਏਜੰਸੀਆਂ ਤੇ ਜਨਤਾ ਦੇ ਵਿਚ ਬਿਹਤਰ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ। ਹਰਿਆਣਾ ਉਦੈ ਪ੍ਰੋਗ੍ਰਾਮ ਰਾਜ ਸਰਕਾਰ ਦੀ ਇਕ ਅਭਿਨਵ ਪਹਿਲ ਹੈ। ਉਦੈ ਪ੍ਰੋਗ੍ਰਾਮਾਂ ਵਿਚ ਜਨਤਾਂ ਦੀ ਭਾਗੀਦਾਰੀ ਬਹੁਤ ਅਹਿਮ ਹੈ, ਇਸ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੰਮਿਊਨਿਟੀ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਹਰ ਮਹੀਲੇ ਕਿਸੇ ਇਕ ਪਿੰਡ ਵਿਚ ਜਨਸੰਵਾਦ ਪ੍ਰੋਗ੍ਰਾਮ , ਹਰੇਕ ਹਫਤੇ ਪਿੰਡ ਸਭਾ ਅਤੇ ਗ੍ਰਾਮ ਉਤਸਵ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਅਧਿਕਾਰੀ ਵੱਧ ਤੋਂ ਵੱਧ ਜਨਭਾਗਿਤਾ ਯਕੀਨੀ ਕਰਨ।
ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮਾਂ ਦੀ ਸਮੀਖਿਆ ਮੀਟਿੰਗ ਕਰ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅੱਜ ਨਸ਼ੇ ਦੀ ਸਮਸਿਆ ਸਮਾਜ ਦੇ ਲਈ ਇਕ ਵੱਡੀ ਚਨੌਤੀ ਬਣ ਗਈ ਹੈ ਅਤੇ ਹਰਿਆਾਸਰਕਾਰ ਨੇ ਸੰਕਲਪ ਕੀਤਾ ਹੈ ਕਿ ਸੂਬੇ ਨੂੰ ਨਸ਼ਾ ਮੁਕਤ. ਬਨਾਉਣਾ ਹੈ। ਇਸ ਮੁਹਿੰਮ ਵਿਚ ਪੁਲਿਸ ਵਿਭਾਗ ਆਊਟਰੀਚ ਪ੍ਰੋਗ੍ਰਾਮਾਂ ਰਾਹੀਂ ਨੌਜੁਆਨਾਂ ਨੁੰ ਨਸ਼ਾ ਮੁਕਤੀ ਦੇ ਪ੍ਰਤੀ ਜਾਗਰੁਕ ਕਰਨ। ਅਜਿਹੇ ਪ੍ਰੋਗ੍ਰਾਮਾਂ ਵਿਚ ਲੋਕਾਂ ਨੂੰ ਬੇਟੀ ਬਚਾਓ-ਬੇਟੀ ਪੜਾਓ, ਵਾਤਾਵਰਦ ਸਰੰਖਣ ਅਤੇ ਜਲ ਸਰੰਖਣ ਵਰਗੇ ਵਿਸ਼ਿਆਂ ਦੇ ਪ੍ਰਤੀ ਵੀ ਜਾਗਰੁਕ ਕਰਨ।
ਆਊਟਰੀਚ ਪ੍ਰੋਗ੍ਰਾਮ ਤਹਿਤ ਪ੍ਰਬੰਧਿਤ ਕੀਤੀ ਜਾਣ ਵਾਲੀ ਗਤੀਵਿਧੀਆਂ ਦੀ ਵਿਸਤਾਰ ਰੂਪਰੇਖਾ ਤਿਆਰ ਕਰਨ ਅਧਿਕਾਰੀ
ਸ੍ਰੀ ਮਨੋਹਰ ਲਾਲ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਜਿਲ੍ਹਾ ਵਿਚ ਪ੍ਰਬੰਧਿਤ ਕੀਤੀ ਜਾਣ ਵਾਲੀ ਗਤੀਵਿਧੀਆਂ ਦੀ ਵਿਸਤਾਰ ਰੂਪਰੇਖਾ ਤਿਆਰ ਕਰਨ ਅਤੇ ਇਸ ਵਿਚ ਲੋਕਾਂ ਦੀ ਭਾਗੀਦਾਰੀ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਕਰਵਾਈ ਜਾ ਰਹੀ ਸਾਰੀ ਗਤੀਵਿਧੀਆਂ ਨੂੰ ਪੋਰਟਲ ‘ਤੇ ਵੀ ਅਪਲੋਡ ਕੀਤਾ ਜਾਣਾ ਯਕੀਨੀ ਕੀਤਾ ਜਾਵੇ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਕੂਲਾਂ ਨੂੰ ਵੀ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੇ ਨਾਲ ਜੋੜਿਆ ਜਾਵੇ। ਇਸ ਦੇ ਲਈ ਸਕੂਲ ਪੱਧਰ ‘ਤੇ ਕਲਾਤਮਕ ਤੇ ਰਚਨਾਤਮਕ ਕਵੀ ਪਾਠ ਤੇ ਹੋਰ ਵਿਦਿਅਕ ਗਤੀਵਿਧੀਆਂ ਦਾ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਖੇਡ ਵਿਭਾਗ ਦੇ ਨਾਲ ਤਾਲਮੇਲ ਸਥਾਪਿਤ ਕਰ ਬੱਚਿਆਂ ਦੇ ਲਈ ਵੱਖ-ਵੱਖ ਖੇਡ ਮੁਕਾਬਲਿਆਂ ਵੀ ਪ੍ਰਬੰਧਿਤ ਕਰਵਾਈ ਜਾਣ।
ਮੀਟਿੰਗ ਵਿਚ ਦਸਿਆ ਗਿਆ ਕਿ ਕੰਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਜਿਲ੍ਹਿਆਂ ਵਿਚ ਪਿੰਡ ਜਨਸੰਵਾਦ/ਖੇਤਰ ਜਨ ਸੰਵਾਦ, ਜਨ ਭਾਗੀਦਾਰੀ ਦੇ ਨਾਲ ਤਾਲਾਬ ਦੀ ਸਫਾਈ, ਸਕੂਲ/ਮਹਿਲਾ ਸਪੋਰਟ ਲੀਗ ਵਿਚ ਸੰਗੀਤ, ਕਲਾ ਅਤੇ ਕਵਿਤਾ ਮੁੁਕਾਬਲਿਆਂ, ਪੌਧਾਰੋਪਣ ਮੁਹਿੰਮ, ਸਵੱਛ ਭਾਰਤ ਮੁਹਿੰਮ ਆਦਿ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਪੁਲਿਸ ਵੱਲੋਂ ਵੀ ਕੰਮਿਊਨਿਟੀ ਪੁਲਿਸਿੰਗ ਪ੍ਰੋਗਾ੍ਰਮ ਦੇ ਤਹਿਤ ਰਾਹਗਿਰੀ, ਸਾਈਲੋਥਾਨ, ਪਿੰਡਾਂ ਵਿਚ ਖੇਡ ਮੁਕਾਬਲਿਆਂ, ਨਸ਼ੀਲੀ ਦਵਾਈਆਂ/ਨਸ਼ੇ ਦੇ ਦੁਰਵਰਤੋ ਲਈ ਜਾਗਰੁਕਤਾ ਮੁਹਿੰਮ, ਬਜੁਰਗਾਂ ਦੀ ਦੇਖਭਾਲ ਅਤੇ ਪੁਲਿਸ ਦੀ ਪਾਠਸ਼ਾਲਾ ਆਦਿ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਏਸ ਢੇਸੀ ਅਤੇ ਵਿਸ਼ੇਸ਼ ਅਧਿਕਾਰੀ (ਕੰਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ ਪ੍ਰੋਗ੍ਰਾਮਾਂ) ਪੰਕਜ ਨੈਨ ਮੌਜੂਦ ਰਹੇ।