No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਰੋਜ਼ਗਾਰ ਮੇਲਿਆਂ ਲਈ ਵੈਬ ਪੋਰਟਲ ‘ਤੇ ਜਿਆਦਾ ਟ੍ਰੈਫਿਕ ਕਾਰਨ ਪੋਰਟਲ ਹੌਲੀ ਕੰਮ ਕਰ ਰਿਹਾ, ਅਪਲਾਈ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ: ਚੰਨੀ

admin by admin
in INDIA, PUNJAB
0
0
SHARES
0
VIEWS
Share on FacebookShare on Twitter

ਚੰਡੀਗੜ੍ਹ, 13 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਸਰਕਾਰੀ ਵੈਬ ਪੋਰਟਲ ’ਤੇ ਨੌਕਰੀ ਤਲਾਸ਼ ਰਹੇ ਨੌਜਵਾਨਾਂ ਪਾਸੋਂ 55,000 ਤੋਂ ਵੱਧ ਅਰਜ਼ੀਆਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ, ਪਰ ਪੋਰਟਲ ’ਤੇ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੁਝ ਤਕਨੀਕੀ ਨੁਕਸ ਪੈਣ ਕਾਰਨ ਇਹ ਪੋਰਟਲ ਪਿਛਲੇ ਦੋ ਦਿਨਾਂ ਤੋਂ ਹੌਲੀ ਕੰਮ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਤਕਨੀਕੀ ਖਾਮੀ ਜਲਦ ਨੂੰ ਜਲਦ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਜਿਨ੍ਹਾਂ ਨੇ ਪੋਰਟਲ ਤੇ ਆਨਲਾਈਨ ਅਪਲਾਈ ਨਹੀਂ ਕੀਤਾ ਹੈ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 6ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਆਪਣੇ ਜ਼ਿਲੇ੍ਹ ਦੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਨਾਲ ਸੰਪਰਕ ਕਰਨ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ ਪੋਰਟਲ ’ਤੇ ਤਾਂ ਰਜਿਸਟਰਡ ਹਨ, ਪਰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲੱਬਧ ਅਸਾਮੀਆਂ ਲਈ ਵਿਸ਼ੇਸ਼ ਤੌਰ ’ਤੇ ਬਿਨੈ ਨਹੀਂ ਦਿੱਤਾ, ਉਹ ਅਸਾਮੀਆਂ ਸਬੰਧੀ ਆਪਣੀ ਚੋਣ ਬਾਰੇ ਜ਼ਿਲ੍ਹਾ ਬਿਊਰੋ ਦੇ ਦਫ਼ਤਰ ਨੂੰ ਦੱਸ ਸਕਦੇ ਹਨ। ਜ਼ਿਲ੍ਹਾ ਬਿਊਰੋ ਦੇ ਦਫ਼ਤਰਾਂ ਤੱਕ ਹੈਲਪਲਾਈਨ ਨੰਬਰਾਂ ਜ਼ਰੀਏ ਅਸਾਨੀ ਨਾਲ ਪਹੰੁਚ ਕੀਤੀ ਜਾ ਸਕਦੀ ਹੈ।

ਸ. ਚੰਨੀ ਨੇ ਅੱਗੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 1100 ਤੋਂ ਵੱਧ ਨਿਯੋਜਕ ਹਿੱਸਾ ਲੈਣਗੇ ਜਿਨ੍ਹਾਂ ਵੱਲੋਂ ਤਕਰੀਬਨ 90,000 ਅਸਾਮੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਪ੍ਰਾਪਤ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਰੋਜ਼ਗਾਰ ਉਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਪ੍ਰਸਾਸਨਾਂ ਵੱਲੋਂ ਬੇਰੁਜਗਾਰ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਲ ਨੌਕਰੀ ਮੇਲਿਆਂ ਦੌਰਾਨ ਕੋਵਿਡ -19 ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਵੀ ਚਲਾਈ ਗਈ ਹੈ। ਨੌਕਰੀ ਮੇਲਿਆਂ ਦੌਰਾਨ 10ਵੀਂ ਤੋਂ ਘੱਟ, 10 ਵੀਂ, 12 ਵੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਆਈਟੀਆਈ ਅਤੇ ਡਿਪਲੋਮਾ ਪਾਸ ਨਵੇਂ ਅਤੇ ਤਜਰਬੇਕਾਰ ਵਿਦਿਆਰਥੀਆਂ ਜੋ ਨੌਕਰੀ ਦੀ ਭਾਲ ਕਰ ਰਹੇ ਹਨ, ਲਈ ਅਸਾਮੀਆਂ ਉਪਲਬਧ ਹੋਣਗੀਆਂ।

ਲੜੀ ਨੰ. ਜ਼ਿਲ੍ਹਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਹੈਲਪਲਾਈਨ ਨੰਬਰ

1 ਅੰਮਿ੍ਰਤਸਰ 9915789068

2 ਬਰਨਾਲਾ 9417039072

3 ਬਠਿੰਡਾ 7719681908

4 ਫਰੀਦਕੋਟ 9988350193

5 ਫਤਿਹਗੜ੍ਹ ਸਾਹਿਬ 9915682436

6 ਫਾਜ਼ਿਲਕਾ 8906022220

7 ਫਿਰੋਜ਼ਪੁਰ 9465474122

8 ਗੁਰਦਾਸਪੁਰ 8196015208

9 ਹੁਸ਼ਿਆਰਪੁਰ 6280197708

10 ਜਲੰਧਰ 9056920100

11 ਕਪੂਰਥਲਾ 9888219247

12 ਲੁਧਿਆਣਾ 7740001682

13 ਮਾਨਸਾ 9464178030

14 ਮੋਗਾ 6239266860

15 ਪਠਾਨਕੋਟ 7657825214

16 ਪਟਿਆਲਾ 9877610877

17 ਰੂਪਨਗਰ 8557010066

18 ਸੰਗਰੂਰ 9877918167

19 ਐਸ.ਏ.ਐਸ. ਨਗਰ 7814259210

20 ਐਸ.ਬੀ.ਐਸ. ਨਗਰ 8872759915

21 ਸ੍ਰੀ ਮੁਕਤਸਰ ਸਾਹਿਬ 9888562317

22 ਤਰਨ ਤਾਰਨ 7717397013

Post Views: 56
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghchandigarh newsCHIEF MINISTER OFFICE PUNJABcrime news in punjabcriminal newscriminal storyDr Senu Duggal additional director department of information and public relations PunjabDr Senu Duggal DPR Punjab latest news and videosInformation & Public Relations Department Punjabinternational latest news channeljust now india newsLatest News and Updates on Punjablive #Ask Captain Facebook interactionlive updateslive viral newslive viral videopb govt. newspress ki takatpress ki taquatpunjab congress akali dal newspunjab congress newspunjab crime newsPunjab Ghar Ghar Rozgar web portal working slow due to heavy trafficPunjab government latest newsPunjab Live latest newspunjab politicsPunjabi khabranpunjabi latest newsSenu Duggal pro chandigarh latest news and videostop 10 newspaperstop ten patiala daily punjabi newspapers listसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ
Previous Post

ਪੰਜਾਬ ਸਰਕਾਰ ਸਾਰਿਆਂ ਦੇ ਸਿਰ ‘ਤੇ ਛੱਤ ਦਾ ਸੁਪਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

Next Post

ਮੁੱਖ ਸਕੱਤਰ ਪੰਜਾਬ ਵੱਲੋਂ ਨਿੱਜੀ ਹਸਪਤਾਲਾਂ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਸਮੱਸਿਆਵਾਂ ਦੇ ਹੱਲ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ

Next Post
ਕੋਰੋਨਾ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਮਾਨਵਤਾ ਖਤਰੇ ਵਿੱਚ

ਮੁੱਖ ਸਕੱਤਰ ਪੰਜਾਬ ਵੱਲੋਂ ਨਿੱਜੀ ਹਸਪਤਾਲਾਂ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਸਮੱਸਿਆਵਾਂ ਦੇ ਹੱਲ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982