ਚੰਡੀਗੜ੍ਹ 3 ਜੂਨ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ 14 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈਪੀਐਸ ਅਧਿਕਾਰੀਆਂ ਵਿੱਚ ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਸੀਏਡੀ ਪੰਜਾਬ ਤੇ ਵਾਧੂ ਚਾਰਜ ਮਹਿਲਾ ਤੇ ਬਾਲ ਮਾਮਲੇ ਅਤੇ ਵਾਧੂ ਚਾਰਜ ਏਡੀਜੀਪੀ ਆਈਵੀਸੀ, ਜਤਿੰਦਰ ਕੁਮਾਰ ਜੈਨ ਨੂੰ ਏਡੀਜੀਪੀ ਪੀਬੀਆਈ -2 ਅਤੇ ਵਾਧੂ ਚਾਰਜ ਏਡੀਜੀਪੀ ਪਾਲਿਸੀ ਐਂਡ ਰੂਲਜ਼ ਅਤੇ ਐਸਓਜੀ ਪਟਿਆਲਾ, ਬੀ. ਚੰਦਰ ਸ਼ੇਖਰ ਨੂੰ ਏ.ਡੀ.ਜੀ.ਪੀ. ਕਰਾਈਮ -1 ਅਤੇ ਵਾਧੂ ਚਾਰਜ ਏ.ਡੀ.ਜੀ.ਪੀ. ਐਸ.ਟੀ.ਐਫ., ਐਮ.ਐਫ. ਫਾਰੂਕੀ ਨੂੰ ਆਈ.ਜੀ ਪੀ.ਏ.ਪੀ. ਜਲੰਧਰ ਅਤੇ ਵਾਧੂ ਚਾਰਜ ਆਈ.ਜੀ. ਆਫ਼ਤ ਪ੍ਰਬੰਧਨ ਪੰਜਾਬ, ਨੌਨਿਹਾਲ ਸਿੰਘ ਨੂੰ ਆਈ.ਜੀ. ਲੁਧਿਆਣਾ ਰੇਂਜ, ਜਸਕਰਨ ਸਿੰਘ ਨੂੰ ਆਈ.ਜੀ. ਬਠਿੰਡਾ ਰੇਂਜ, ਏ.ਕੇ ਮਿੱਤਲ ਨੂੰੰ ਆਈ.ਜੀ ਹੈਡਕੁਆਟਰ ਪੰਜਾਬ, ਡਾ ਕੌਸਤਭ ਸ਼ਰਮਾ ਨੂੰ ਆਈ.ਜੀ. ਫਰੀਦਕੋਟ ਰੇਂਜ, ਗੁਰਸ਼ਰਨ ਸਿੰਘ ਸੰਧੂ ਨੂੰ ਆਈ.ਜੀ ਪ੍ਰੋਵੀਜ਼ਨਿੰਗ ਪੰਜਾਬ, ਪਰਦੀਪ ਕੁਮਾਰ ਯਾਦਵ ਨੂੰ ਆਈ.ਜੀ. ਤਕਨੀਕੀ ਸੇਵਾਵਾਂ ਪੰਜਾਬ, ਸੁਰਿੰਦਰ ਕੁਮਾਰ ਕਾਲੀਆ ਨੂੰ ਆਈਜੀ ਪੀਏਪੀ -2 ਜਲੰਧਰ, ਰਣਬੀਰ ਸਿੰਘ ਖੱਟੜਾ ਨੂੰ ਡੀਆਈਜੀ ਜਲੰਧਰ ਰੇਂਜ, ਸੁਖਮਿੰਦਰ ਸਿੰਘ ਮਾਨ ਨੂੰ ਕਮਾਂਡੈਂਟ 9ਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ ਅਤੇ ਪਾਟਿਲ ਕੇਤਨ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਵਾਧੂ ਚਾਰਜ ਏਆਈਜੀ ਐਸਐਸਓਸੀ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿੱਚ ਰਾਜਿੰਦਰ ਸਿੰਘ ਨੂੰ ਐਸਐਸਪੀ ਗੁਰਦਾਸਪੁਰ, ਸਵਰਨਦੀਪ ਸਿੰਘ ਨੂੰ ਐਸਐਸਪੀ ਫਰੀਦਕੋਟ, ਮਨਜੀਤ ਸਿੰਘ ਨੂੰ ਏਆਈਜੀ ਏਆਰਪੀ ਅਤੇ ਐਸਡੀਆਰਐਫ਼ ਜਲੰਧਰ ਅਤੇ ਮਨਜੀਤ ਸਿੰਘ ਨੂੰ ਕਮਾਂਡੈਂਟ 80ਵੀਂ ਬਟਾਲੀਅਨ ਪੀਏਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।