ਨਾਭਾ 03 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਅੱਜ ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਹੋ ਰਹੀ ਸਿਹਤਮੰਦ ਰੈਲੀ ਦੋਰਾਂਨ ਰੇਲਵੇ ਸਟੇਸ਼ਨ ਪਟਿਆਲਾ ਦੇ ਨੇੜੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਵੱਲੋਂ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਮੰਗ ਪੱਤਰ ਸੌਂਪਿਆ ਜਿਸ ਵਿੱਚ ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਦੱਸਿਆ ਗਿਆ ਇਹ ਮੰਗ ਪੱਤਰ ਜਗਮੋਹਨ ਸਿੰਘ ਨੋ ਲੱਖਾ ਸੂਬਾ ਪ੍ਰਧਾਨ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਦੀ ਅਗਵਾਈ ਵਿੱਚ ਦਿੱਤਾ ਗਿਆ ਵਿਧਾਇਕ ਦੇਵਮਾਨ ਨੇ ਜੱਥੇਬੰਦੀ ਦੇ ਸਾਰੇ ਅਹੁਦੇਦਾਰਾਂ ਨੂੰ ਭਰੋਸਾਂ ਦਿਵਾਇਆ ਕਿ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੋਪ ਕੇ ਜਲਦ ਤੋਂ ਜਲਦ ਤੁਹਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਮੋਕੇ ਉਨਾਂ ਦੇ ਨਾਲ ਕੁਲਵਿੰਦਰ ਸਿੰਘ ਜਰਨਲ ਸਕੱਤਰ, ਜਸਵਿੰਦਰ ਸਿੰਘ ਸੋਜਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਤਰਲੋਚਨ ਸਿੰਘ ਮਾੜੂ ਵਿੱਤ ਸਕੱਤਰ ਫਿਲੋਰ,ਦਰਸਨ ਸਿੰਘ ਮੱਲੇਵਾਲ, ਤਰਲੋਚਨ ਸਿੰਘ ਮੰਡੋਲੀ, ਬਲਵਿੰਦਰ ਸਿੰਘ ਨਾਭਾ, ਜਗਰੂਪ ਖਾਨ, ਕਿਰਪਾਲ ਸਿੰਘ ਭਾਦਸੋਂ, ਜਸਵਿੰਦਰ ਸਿੰਘ ਮੱਲੇਵਾਲ, ਬਲਜਿੰਦਰ ਸਿੰਘ ਅਮਲੋਹ, ਸਬਦਲ ਕੁੱਕੀ ਸਮਾਣਾ ਅਤੇ ਵੱਡੀ ਵਿੱਚ ਜੰਗਲਾਤ ਕਾਮੇ ਹਾਜ਼ਰ ਸਨ।