ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪਾਰਟੀ ਦੀ ਫੰਡ ਜੁਟਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦਾਨ ਕੀਤਾ ਤੇ ਕਿਹਾ ਕਿ ਇਹ ਭਾਈਚਾਰੇ ਵਾਲੇ ਤੇ ਅਗਾਂਹਵਧੂ ਭਾਰਤ ਲਈ ਉਨ੍ਹਾਂ ਦਾ ਯੋਗਦਾਨ ਹੈ। ਰਾਹੁਲ ਨੇ ਐਕਸ ’ਤੇ ਪੋਸਟ ਕੀਤਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਦਾਨ ਕਰਨ ਅਤੇ ਭਾਰਤ ਦੀ ਰੂਹ ਨੂੰ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ।’ ਰਾਹੁਲ ਗਾਂਧੀ ਨੇ ਦਾਨ ਕਰਦੇ ਸਮੇਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।

