ਨਵੀਂ ਦਿੱਲੀ,27ਮਾਰਚ(ਪ੍ਰੈਸ ਕੀ ਤਾਕਤ): ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਸਿਆਸੀ ਸੰਘਰਸ਼ ਜਾਰੀ ਹੈ। ਇਸ ਮੁੱਦੇ ‘ਤੇ ਇਕਜੁੱਟ ਵਿਰੋਧੀ ਧਿਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਦਿਆਂ ਹੀ ਕਾਫੀ ਹੰਗਾਮਾ ਕੀਤਾ। ਇਸ ਤੋਂ ਬਾਅਦ ਦੋਵੇਂ ਸਦਨ ਮੁਲਤਵੀ ਕਰ ਦਿੱਤੇ ਗਏ।

