ਚੰਡੀਗੜ੍ਹ, 21 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਚੰਡੀਗੜ੍ਹ ਮੌਸਮ ਕੇਂਦਰ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ 21 ਤੋਂ 24 ਜੁਲਾਈ ਤੱਕ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਹੈ। 21 ਅਤੇ 22 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ 21 ਤੋਂ 24 ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਕੁੱਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਵੀਰਵਾਰ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਉੱਥੇ ਹੀ ਹੇਠਲਾ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਮੌਸਮ ਵਿਭਾਗ ਦੇ ਲਾਂਗ ਫੋਰਕਾਸਟ ਵਿਚ ਵੇਖੀਏ ਤਾਂ 24 ਜੁਲਾਈ ਤੱਕ ਮੀਂਹ ਦੇ ਆਸਾਰ ਬਣੇ ਹੋਏ ਹਨ। ਪਹਿਲੀ ਜੂਨ ਤੋਂ ਹੁਣ ਤੱਕ ਕੁੱਲ 734.1 ਐੱਮ. ਐੱਮ. ਮੀਂਹ ਪੈ ਚੁੱਕਿਆ ਹੈ। ਇਹ ਸੀਜ਼ਨਲ ਮੀਂਹ ਤੋਂ 126 ਫ਼ੀਸਦੀ ਤੋਂ ਜ਼ਿਆਦਾ ਰਿਕਾਰਡ ਹੋਇਆ ਹੈ।ਸ਼ੁੱਕਰਵਾਰ ਬੱਦਲ ਰਹਿਣ ਦੇ ਨਾਲ ਹੀ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 37, ਜਦੋਂਕਿ ਹੇਠਲਾ 29 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।
ਸ਼ਨੀਵਾਰ ਵੀ ਬੱਦਲ ਰਹਿਣ ਦੇ ਨਾਲ ਹੀ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 34, ਜਦੋਂਕਿ ਹੇਠਲਾ 28 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।
ਐਤਵਾਰ ਵੀ ਬੱਦਲ ਰਹਿਣ ਦੇ ਨਾਲ ਹੀ ਮੀਂਹ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 31, ਜਦੋਂਕਿ ਹੇਠਲਾ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ।