ਭਿੱਖੀਵਿੰਡ/ਖਾਲੜਾ, 08 ਸਤੰਬਰ (ਰਣਬੀਰ ਸਿੰਘ)- ਤਹਿਸੀਲ ਕੰਪਲੈਕਸ ਅੰਦਰ ਲੱਗਾ ਆਰਓ ਸਿਸਟਮ ਬੰਦ ਹੋਣ ਕਾਰਨ ਤਹਿਸੀਲ ਵਿਖੇ ਆਏ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਦੱਸ ਦਈਏ ਕਿ ਇਹ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਖਰਾਬ ਪਿਆ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਨੂੰ ਰਿਪੇਅਰ ਰਵਾਏ ਜਾਣ ਦੀ ਤਾਕ ਵਿੱਚ ਹੈ । ਪ੍ਰੰਤੂ ਤਹਿਸੀਲਦਾਰ ਸਾਹਿਬ ਅਤੇ ਡਿਪਾਰਟਮੈਂਟ ਦੇ ਹੋਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ । ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਤਹਿਸੀਲ ਕੰਪਲੈਕਸ ਦੇ ਬਾਥਰੂਮ ਅਤੇ ਆਰ.ਓ ਸਿਸਟਮ ਨੂੰ ਠੀਕ ਕਰਵਾਇਆ ਜਾਵੇ । ਉੱਥੇ ਹੀ ਜਦੋਂ ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਅਜੇਪਾਲ ਜੀ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਦਾ ਪੋਸ਼ਣ ਨਵਾਂ ਤਿਆਰ ਹੋਣ ਡਿਪਾਰਟਮੈਂਟ ਵੱਲੋਂ ਅਸਟੀਮੇਟ ਭੇਜਿਆ ਗਿਆ ਹੈ । ਜਿਸ ਵਿੱਚ ਹੋਰ ਵੀ ਪਟਵਾਰੀ ਦਫਤਰ ਆਦਿ ਅਤੇ ਅਟੈਚ ਬਾਥਰੂਮ ਬਣਾਏ ਜਾਣੇ ਹਨ । ਹਾਲਾਂਕਿ ਤਹਿਸੀਲ ਕੰਪਲੈਕਸ ਦੇ ਇਨ੍ਹਾਂ ਬਦ ਤੋਂ ਬਦਤਰ ਹੋਈ ਬਾਥਰੂਮਾਂ ਦੀ ਰਿਪੇਅਰ ਸਬੰਧੀ ਨਾਇਬ ਤਹਿਸੀਲਦਾਰ ਅਜੇਪਾਲ ਜੀ ਕੋਈ ਠੋਸ ਜਵਾਬ ਨਹੀ ਦੇ ਸਕੇ । ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗ ਕੇ ਇਸ ਗੱਲ ਨੂੰ ਕਿੰਨਾ ਗੰਭੀਰ ਲੈਂਦਾ ਹੈ ।