ਚੰਡੀਗੜ੍ਹ, 22 ਮਾਰਚ ((ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਲਭਰਾਵ ਦੇ ਕਾਰਨ ਫਸਲਾਂ ਦੀ ਬੁਆਈ ਨਾ ਹੋਣ ਦੀ ਏਵਜ ਵਿਚ 23 ਹਜਾਰ ਏਕੜ ਦੇ ਲਈ ਸਾਢੇ 15 ਕਰੋੜ ਰੁਪਏ ਕਿਸਾਨਾਂ ਨੁੰ ਦਿੱਤੇ ਗਏ ਹਨ । ਮੁੱਖ ਮੰਤਰੀ ਅੱਜ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਫਸਲ ਖਰਾਬੇ ਦੇ ਮੁਆਵਜਾ ਦੇ ਸਬੰਧ ਵਿਚ ਲਗਾਏ ਗਏ ਧਿਆਨਖਿੱਚ ਪ੍ਰਸਤਾਵ ‘ਤੇ ਚਰਚਾ ਦੌਰਾਨ ਬੋਲ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਮੈਂਬਰ ਵੱਲੋਂ ਕਿਸਾਨਾਂ ਨੂੰ ਮੁਆਵਜਾ ਦੀ ਰਕਮ ਲਾ ਮਿਲਣ ਦੀ ਸ਼ਿਕਾਇਤ ‘ਤੇ ਕਿਹਾ ਕਿ ਮੁਆਵਜਾ ਦੀ ਰਕਮ ਜਿਲ੍ਹਾ ਖਜਾਨਾ ਦਫਤਰ ਵਿਚ ਭੇਜੀ ਗਈ ਸੀ। ਜੇਕਰ ਕਿਸੇ ਕਿਸਾਨ ਨੂੰ ਇਹ ਰਕਮ ਨਹੀਂ ਮਿਲੀ ਹੈ, ਤਾਂ ਮੈਂਬਰ ਸਦਨ ਨੂੰ ਜਾਣੁੰ ਰਕਵਾਉਣ। ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਹ ਰਕਮ ਵੰਡ ਨਹੀਂ ਕੀਤੀ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਕਿਸਾਨਾਂ ਦੇ ਨਾਲ ਅਨਿਆਂ ਨਹੀਂ ਹੋਣ ਦਵੇਗੀ।