ਪਟਿਆਲਾ,01-02-23(ਪ੍ਰੈਸ ਕੀ ਤਾਕਤ ਬਿਊਰੋ): ਔਰਤਾਂ ਦੀ ਨਿੱਜੀ ਸਾਫ ਸਫਾਈ ਅਤੇ ਸੈਨਟਰੀ ਪੈਡ ਸਬੰਧੀ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਟੇਟ ਐਵਾਰਡੀ ਰੁਪਿੰਦਰ ਕੌਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ, ਇਹ ਸਨਮਾਨ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗਾਂ ਦੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵਲੋਂ ਦਿੱਤਾ ਗਿਆ, ਇਸ ਮੌਕੇ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ, ਐਸ ਐਸ ਪੀ ਪਟਿਆਲਾ ਵਰੁੱਣ ਸ਼ਰਮਾ, ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਏ ਡੀ ਸੀ ਗੁਰਪ੍ਰੀਤ ਸਿੰਘ ਥਿੰਦ,ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ,ਐਮ ਐਲ ਏ ਗੁਰਲਾਲ ਘਨੌਰ ਵੀ ਹਜਾਰ ਸਨ, ਜ਼ਿਕਰਯੋਗ ਹੈ ਕਿ ਸਟੇਟ ਐਵਾਰਡੀ ਰੁਪਿੰਦਰ ਕੌਰ ਵਲੋਂ ਹੁਣ ਤੱਕ ਪੰਦਰਾ ਸੋ ਤੋਂ ਉਪਰ ਔਰਤਾਂ ਨੂੰ ਉਹਨਾਂ ਦੀ ਨਿੱਜੀ ਸਾਫ ਸਫਾਈ ਸਬੰਧੀ ਜਾਗਰੂਕਤਾ ਸੈਮੀਨਾਰਾ ਰਾਹੀਂ ਸੈਨਟਰੀ ਪੈਡ ਵਰਤਣ ਲਈ ਜਾਗਰੂਕ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਰੁਪਿੰਦਰ ਕੌਰ ਵੱਲੋਂ ਸੰਗਨੀ ਸਹੇਲੀ ਸੰਸਥਾ,ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੀਆਂ ਸਲੱਮ ਬਸਤੀਆਂ, ਪੇਂਡੂ ਖੇਤਰ, ਵਿਚ ਜਾ ਕੇ ਡੇਡ ਲੱਖ ਤੋਂ ਉਪਰ ਔਰਤਾਂ ਨੂੰ ਸੈਨਟਰੀ ਪੈਡ ਮੁਫ਼ਤ ਵੰਡੇ ਜਾ ਚੁੱਕੇ ਹਨ , ਇਹ ਸੈਨਟਰੀ ਪੈਡ ਵੰਡਣ ਦੀ ਮੁਹਿੰਮ ਹੁਣ ਵੀ ਜਾਰੀ ਹੈ, ਇਸ ਤੋਂ ਇਲਾਵਾ ਰੁਪਿੰਦਰ ਕੌਰ ਵੱਲੋਂ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਵੀ ਜਾਗਰੂਕ ਕੀਤਾ ਜਾ ਰਿਹਾ ਹੈ।