ਮੁਲਾਂਕਣ ਟੈਸਟਾਂ ਨਾਲ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਦੇ ਵੀ ਸਮਰੱਥ ਬਣਨਗੇ
ਬਰਨਾਲਾ, 2 ਸਤੰਬਰ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਦੌਰਾਨ ਬਿਹਤਰ ਪ੍ਰਦਰਸ਼ਨ ਲਈ ਤਿਆਰ ਕਰਨ ਹਿੱਤ ਪੰਜਾਬ ਪ੍ਰਾਪਤੀ ਸਰਵੇਖਣ ਅਧੀਨ ਕਰਵਾਏ ਜਾ ਰਹੇ ਮੁਲਾਂਕਣ ਟੈਸਟਾਂ ਦੀ ਸਥਿਤੀ ਅਤੇ ਸੁਝਾਅ ਜਾਣਨ ਲਈ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਖੁਦ ਜਿਲ•ੇ ਦੇ ਸਿੱਖਿਆ ਅਧਿਕਾਰੀਆਂ, ਉਪ ਜਿਲ•ਾ ਸਿੱਖਿਆ ਅਧਿਕਾਰੀਆਂ, ਬਲਾਕ ਸਿੱਖਿਆ ਅਧਿਕਾਰੀਆਂ, ਜਿਲ•ਾ ਮੈਂਟਰਾਂ, ਜ਼ਿਲ•ਾ ਕੋ-ਆਰਡੀਨੇਟਰ ਪੜ•ੋ ਪੰਜਾਬ, ਜ਼ਿਲ•ਾ ਅਤੇ ਸਹਾਇਕ ਕੋ-ਆਰਡੀਨੇਟਰ ਸਮਾਰਟ ਸਕੂਲ, ਜ਼ਿਲ•ਾ ਮੀਡੀਆ ਕੋ-ਆਰਡੀਨੇਟਰ, ਸਿੱਖਿਆ ਸੁਧਾਰ ਟੀਮ, ਪ੍ਰਿੰਸੀਪਲਾਂ, ਹੈੱਡਮਾਸਟਰਾਂ, ਸੈਂਟਰ ਹੈੱਡ ਟੀਚਰਾਂ ਅਤੇ ਹੈੱਡਟੀਚਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਸਭ ਤੋਂ ਪਹਿਲਾਂ ਮੁੱਖ ਦਫਤਰ ਵੱਲੋਂ ਪੇਸ਼ਕਾਰੀ ਜਰੀਏ ਐਲੀਮੈਂਟਰੀ ਅਤੇ ਸੈਕੰਡਰੀ ਵਿਦਿਆਰਥੀਆਂ ਦੀ ਤਿਆਰੀ ਅਤੇ ਮਾਪਿਆਂ ਦੀ ਜਾਗਰੂਕਤਾ ਸਮੇਤ ਹੋਣ ਵਾਲੇ ਟੈਸਟਾਂ ਦੀ ਸਮਾਂ ਸਾਰਣੀ ਲਈ ਯੋਜਨਾ ਸਾਂਝੀ ਕੀਤੀ ਗਈ।ਉਪਰੰਤ ਸਿੱਖਿਆ ਸਕੱਤਰ ਨੇ ਪ੍ਰਿੰਸੀਪਲਾਂ, ਬਲਾਕ ਸਿੱਖਿਆ ਅਫਸਰਾਂ, ਹੈੱਡਮਾਸਟਰਾਂ ਅਤੇ ਹੈੱਡ ਟੀਚਰਾਂ ਪਾਸੋਂ ਹੋ ਰਹੇ ਆਨਲਾਈਨ ਟੈਸਟਾਂ ਦੇ ਤਜ਼ਰਬੇ ਅਤੇ ਸੁਝਾਅ ਸੁਣੇ। ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਸੌ ਫੀਸਦੀ ਯਕੀਨੀ ਬਣਾਉਣ ਲਈ ਮੁੱਖ ਦਫਤਰ ਦੀਆਂ ਹਦਾਇਤਾਂ ਲਾਗੂ ਕਰਨ ਦੇ ਨਾਲ ਨਾਲ ਆਪੋ ਆਪਣੇ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸ਼ਾ ਕੀਤੀ।
ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ ਨੇ ਜਿਲ•ੇ ਦੇ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੀ ਮੁਲਾਂਕਣ ਪ੍ਰਕ੍ਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਦੇ ਵਿਚਾਰ ਸੁਣਨ ਉਪਰੰਤ ਸਿੱਖਿਆ ਸਕੱਤਰ ਨੇ ਕਿਹਾ ਕਿ ਜਿਲ•ੇ ਚ ਮੁਲਾਂਕਣ ਪ੍ਰਕ੍ਰਿਆ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਪ੍ਰਾਪਤੀ ਸਰਵੇ ਅਧੀਨ ਹੋ ਰਹੇ ਮੁਲਾਂਕਣ ਟੈਸਟਾਂ ਦੇ ਵਿਸ਼ਾਲ ਮਹੱਤਵ ਤੋਂ ਮਾਪਿਆਂ ਨੂੰ ਜਾਣੂ ਕਰਵਾਉਣਾ ਜਰੂਰੀ ਹੈ। ਇਹਨਾਂ ਮੁਲਾਂਕਣ ਟੈਸਟਾਂ ਦੀ ਤਿਆਰੀ ਨਾਲ ਜਿੱਥੇ ਸਾਡੇ ਵਿਦਿਆਰਥੀ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਨਗੇ ਉੱਥੇ ਹੀ ਸਕੂਲ ਸਿੱਖਿਆ ਉਪਰੰਤ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਫਲ ਹੋਣ ਦੇ ਯੋਗ ਬਣਨਗੇ। ਹੁਣ ਜਦੋਂ ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਅਧਿਆਪਕ ਅਤੇ ਵਿਦਿਆਰਥੀ ਦਾ ਸਿੱਧਾ ਰਾਬਤਾ ਸੰਭਵ ਨਹੀਂ ਤਾਂ ਵੀ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨਾਲ ਆਨਲਾਈਨ ਸੰਪਰਕ ਬਣਾ ਕੇ ਟੈਸਟਾਂ ਵਿੱਚ ਉਹਨਾਂ ਦੀ ਸੌ ਫੀਸਦੀ ਸ਼ਮੂਲੀਅਤ ਬਣਾਉਂਦਿਆਂ ਬਹੁਤ ਹੀ ਕਾਬਲੇਤਾਰੀਫ ਕਾਰਜ਼ ਕੀਤਾ ਜਾ ਰਿਹਾ ਹੈ।ਉਹਨਾਂ ਇਸ ਕਾਰਜ਼ ਵਿੱਚ ਮਾਪਿਆਂ, ਪੰਚਾਇਤਾਂ, ਮੈਨੇਜਮੈਂਟ ਕਮੇਟੀਆਂ, ਕਲੱਬਾਂ ਅਤੇ ਹੋਰ ਮੋਹਤਬਰ ਸਖਸ਼ੀਅਤਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਪ੍ਰਸ਼ੰਸ਼ਾ ਕੀਤੀ।
ਮੀਟਿੰਗ ਵਿੱਚ ਉਪ ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ, ਉਪ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ, ਡਾ.ਰਵਿੰਦਰਪਾਲ ਸਿੰਘ ਜ਼ਿਲ•ਾ ਕੋ-ਆਰਡੀਨੇਟਰ ਸਮਾਰਟ ਸਕੂਲ, ਡੀ.ਐਮ ਪ੍ਰਿੰਸੀਪਲ ਹਰੀਸ਼ ਕੁਮਾਰ ਬਾਂਸ਼ਲ, ਡੀਐਮ ਅਮਨਿੰਦਰ ਸਿੰਘ, ਡੀਐਮ ਕਮਲਦੀਪ, ਪੜ•ੋ ਪੰਜਾਬ ਕੋ-ਆਰਡੀਨੇਟਰ ਕੁਲਦੀਪ ਸਿੰਘ ਭੁੱਲਰ, ਜਗਸੀਰ ਸਿੰਘ ਸਹਾਇਕ ਕੋ-ਆਰਡੀਨੇਟਰ ਸਮਾਰਟ ਸਕੂਲ ਅਤੇ ਜਿਲ•ਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਆਦਿ ਸ਼ਾਮਿਲ ਸਨ।