ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨੇ ਆਪਣਾ 58ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ। ਉਸ ਨੇ ਅੱਜ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਉਸ ਦੇ ਘਰ ‘ਮੰਨਤ’ ਦੇ ਬਾਹਰ ਵਧਾਈ ਦੇਣ ਲਈ ਖੜ੍ਹੇ ਸਨ। ਵੀਰਵਾਰ ਨੂੰ ਅਦਾਕਾਰ ਨੇ ਆਪਣੇ ਚਾਹੁਣ ਵਾਲਿਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਐਕਸ ’ਤੇ ਪੋਸਟ ਸ਼ੇਅਰ ਕੀਤੀ। ਉਸ ਨੇ ਲਿਖਿਆ, ‘ਮੈਨੂੰ ਯਕੀਨ ਨਹੀਂ ਹੁੰਦਾ ਐਨੇ ਸਾਰੇ ਲੋਕ ਦੇਰ ਰਾਤ ਤੱਕ ਮੈਨੂੰ ਸ਼ੁਭਕਾਮਨਾਵਾਂ ਦੇਣ ਲਈ ਇੱਥੇ ਖੜ੍ਹੇ ਸਨ। ਮੈਂ ਕੇਵਲ ਇੱਕ ਅਦਾਕਾਰ ਹਾਂ। ਮੈਨੂੰ ਇਸ ਨਾਲੋਂ ਵੱਧ ਖੁਸ਼ੀ ਕਿਸੇ ਹੋਰ ਚੀਜ਼ ਦੀ ਨਹੀਂ ਹੁੰਦੀ ਕਿ ਮੈਂ ਤੁਹਾਡਾ ਮੰਨੋਰੰਜਨ ਕਰ ਸਕਾਂ। ਸ਼ਾਹਰੁਖ਼ ਖਾਨ ਦੇ ਜਨਮ ਦਿਨ ਮੌਕੇ ਉਸ ਦੀ ਧੀ ਅਤੇ ਅਦਾਕਾਰਾ ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਪਤਿਾ ਨਾਲ ਉਸ ਦੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਨੇ ਕੈਪਸ਼ਨ ਲਿਖਿਆ ਹੈ,‘ਹੈਪੀ ਬਰਥਡੇ’। ਉਸ