No Result
View All Result
Sunday, March 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ

admin by admin
in BREAKING, COVER STORY, ENTERTAINMENT
0
ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ
0
SHARES
0
VIEWS
Share on FacebookShare on Twitter

ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਅੱਜ ਆਪਣੀ ਫਿਲਮ ‘ਡੰਕੀ’ ਦੇ ਆਉਣ ਵਾਲੇ ਟਰੈਕ ‘ਓ ਮਾਹੀ’ ਦਾ ਟੀਜ਼ਰ ਰਿਲੀਜ਼ ਕੀਤਾ। ਉਸ ਨੇ ਪ੍ਰਸ਼ੰਸਕਾਂ ਨੂੰ ਆਪਣੀ ਫਿਲਮ ‘ਡੰਕੀ’ ਦੇ ਅਰਥ ਵੀ ਸਮਝਾਏ ਹਨ। ਸ਼ਾਹਰੁਖ ਨੇ ਐਕਸ ’ਤੇ ਗੀਤ ਦਾ ਟੀਜ਼ਰ ਸਾਂਝਾ ਕਰਦਿਆਂ ਕੈਪਸ਼ਨ ਲਿਖੀ ‘‘ਸਬ ਪੂਛਤੇ ਹੈਂ, ਇਸ ਲੀਏ ਬਤਾ ਰਹਾਂ ਹੂ, ਡੰਕੀ ਕਾ ਮਤਲਬ ਹੋਤਾ ਹੈ ਅਪਨੋਂ ਸੇ ਦੂਰ ਰਹਿਨਾ… ਔਰ ਜਬ ਅਪਨੇ ਪਾਸ ਹੋਂ ਤੋ ਬਸ ਲਗਤਾ ਹੈ ਕਿਆਮਤ ਤਕ ਉਨ ਕੇ ਸਾਥ ਹੀ ਰਹੇਂ। ਓ ਮਾਹੀ ਓ ਮਾਹੀ ਅੱਜ ਸੂਰਜ ਦੇ ਡੁੱਬਣ ਤੋਂ ਪਹਿਲਾਂ ਪਿਆਰ ਦਾ ਅਹਿਸਾਸ ਕਰੋ! #ਡੰਕੀ ਡਰੋਪ 5 – #ਓ ਮਾਹੀ ਪ੍ਰਚਾਰ ਵੀਡੀਓ ਜਲਦੀ ਹੀ ਆ ਰਿਹਾ ਹੈ! #ਡੰਕੀ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।’’ ਇਸ ਗੀਤ ਦੇ 13 ਸਕਿੰਟ ਦੇ ਟੀਜ਼ਰ ਵਿੱਚ ਸ਼ਾਹਰੁਖ ਖਾਨ ਮਾਰੂਥਲ ਵਿੱਚ ਖੜ੍ਹਾ ਹੈ ਤੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ ਜਿਸ ਦੀ ਅਧਿਕਾਰਤ ਰਿਲੀਜ਼ ਦੀ ਤਰੀਕ ਹਾਲੇ ਐਲਾਨੀ ਨਹੀਂ ਗਈ ਹੈ। ਹਾਲ ਹੀ ਵਿੱਚ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੇ ਦੋ ਟਰੈਕ ‘ਲੁਟ ਪੁਟ ਗਿਆ’ ਅਤੇ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ ‘ਡੰਕੀ’ ਵਿੱਚ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਛੜ, ਅਨਿਲ ਗਰੋਵਰ ਸਹਿ ਅਦਾਕਾਰ ਹਨ। ਇਹ ਫਿਲਮ ਜੀਓ ਸਟੂਡੀਓ, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਮਾਣ ਰਾਜਕੁਮਾਰ ਹਿਰਾਨੀ ਅਤੇ ਗੌਰੀ ਖਾਨ ਵੱਲੋਂ ਕੀਤਾ ਗਿਆ ਹੈ।

ਇਸ ਫਿਲਮ ਦੀ ਕਹਾਣੀ ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਅਤੇ ਕਨਿਕਾ ਢਿੱਲੋਂ ਵੱਲੋਂ ਲਿਖੀ ਗਈ ਹੈ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਹੈ ਜੋ ਕਿ ਵਿਦੇਸ਼ ਦੇ ਸਮੁੰਦਰੀ ਕਿਨਾਰਿਆਂ ਤੱਕ ਪਹੁੰਚਣ ਲਈ ਬੇਤਾਬ ਹਨ। ਉਹ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਔਖਾ ਪੈਂਡਾ ਤੈਅ ਕਰਦੇ ਹਨ।

Post Views: 144
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

Next Post

18 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ

Next Post
ਖੇਤੀਬਾੜੀ ਵਿਭਾਗ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹਾਦਤਾਂ ਦੇਣ ਵਾਲੇ 147 ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ: ਰਣਦੀਪ ਨਾਭਾ

18 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982