ਪਟਿਆਲਾ,07-02-23 (ਪ੍ਰੈਸ ਕੀ ਤਾਕਤ ਬਿਊਰੋ): ਅੰਡਰ -19 ਦੀ ਮਹਿਲਾ ਕ੍ਰਿਕਟ ਟੀਮ ਨੇ 20 ਮਹਿਲਾ ਵਿਸ਼ਵ ਕੱਪ ਜਿੱਤਣ ਉਪਰੰਤ ਆਪਣੇ ਸਰਕਾਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਵਿੱਚ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਸੁਖਵਿੰਦਰ ਖੋਸਲਾ ਤੇ ਸਟਾਫ, ਤੇ ਵਿਦਿਆਰਥਣਾ ਵਲੋ ਨੇੜੇ ਬੱਸ ਸਟੈਂਡ ਸੜਕ ਦੇ ਦੋਨਾ ਪਾਸਿਆ ਤੇ ਤਾੜੀਆ ਮਾਰਕੇ ਜੀ ਆਇਆ ਕਿਹਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋ ਮੰਨਤ ਕਸ਼ਯਪ, ਤੇ ਉਸ ਦੇ ਕੋਚ ,ਉਸ ਦੇ ਮਾਪਿਆ ਦਾ ਫੂਲਾ ਦੇ ਹਾਰ ਪਾਕੇ ਗੁਲਦੱਸਤੇ ਦੇਕੇ ਜੀ ਆਇਆ ਨੂੰ ਕਿਹਾ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਮੰਨਤ ਨੂੰ ਮੁਬਾਰਕਬਾਦ ਦਿੱਤੀ ਸਾਨੂੰ ਤੇ ਸਾਰੇ ਭਾਰਤ ਨੂੰ ਸਾਹੀ ਸਹਿਰ ਦੀ ਧੀ ਨੇ ਦੇਸ ਦੀਆ ਧੀਆ ਦਾ ਮਾਣ ਵਧਾਇਆ ਹੈ।ਧੀਆ ਕਿਸੇ ਤੋ ਘੱਟ ਨਹੀ ਹਨ ਮੰਨਤ ਕਸ਼ਯਪ ਸਾਡੇ ਸਾਹਮਣੇ ਹੈ ।
ਸੋਸਾਇਟੀ ਵਲੋ ਮੰਨਤ ਕਸ਼ਯਪ, ਮੰਨਤ ਦੇ ਕੋਚ,ਮੰਨਤ ਦੇ ਮਾਪਿਆ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ ਸੁਸਾਇਟੀ ਵਲੋ ਸਤਿੰਦਰ ਸਿੰਘ ਨੰਦਾ,ਡਾਇਰੈਕਟਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਡਾ ਹਰਨੇਕ ਸਿੰਘ ਢੋਟ ਚਰਨਪਾਲ ਸਿੰਘ ਗੁਰਿੰਦਰ ਪਾਲ ਸਿੰਘ ਸੰਧੂ ਵੀ ਹਾਜਰ ਸਨ ਢੋਟ ਨੇ ਬੋਲਦਿਆ ਮੰਨਤ ਕਸ਼ਯਪ ਤੇ ਉਸ ਪਰਿਵਾਰ ਨੂੰ ਸਕੂਲ ਦੇ ਪ੍ਰਿੰਸੀਪਲ, ਸਟਾਫ ਨੂੰ ਵਧਾਈ ਦਿਤੀ ਇਸ ਸਮਾਗਮ ਵਿੱਚ ਡਾ ਰਵਿੰਦਰ ਕੁਮਾਰ ਉਪ ਜਿੱਲਾ ਸਿੱਖਿਆ ਅਫਸਰ, ਦਲਜੀਤ ਸਿੰਘ ਵਲੋ ਵਧਾਈ ਦਿੱਤੀ ਗਈ।