No Result
View All Result
Monday, June 30, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ਼ਮੀ ਨੂੰ ਅਰਜੁਨ ਅਤੇ ਚਿਰਾਗ ਰੰਕੀਰੈਡੀ ਨੇ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

admin by admin
in BREAKING, COVER STORY, INDIA, National
0
ਸ਼ਮੀ ਨੂੰ ਅਰਜੁਨ ਅਤੇ ਚਿਰਾਗ ਰੰਕੀਰੈਡੀ ਨੇ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

New Delhi: President Droupadi Murmu presents Dronacharya Award to golf coach Jaskirat Singh Grewal during the Sports and Adventure Awards 2023 at the Rashtrapati Bhavan, in New Delhi, Tuesday, Jan. 9, 2024. (PTI Photo/Manvender Vashist Lav)(PTI01_09_2024_000088B)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਣੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ। ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਜੋੜੀ ਨੂੰ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ। ਇਸ ਜੋੜੀ ਨੇ 2023 ਵਿੱਚ ਏਸ਼ਿਆਈ ਖੇਡਾਂ ਵਿੱਚ ਆਪਣਾ ਅਤੇ ਬੈਡਮਿੰਟਨ ਵਿੱਚ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ ਸੀ। ਜੋੜੀ ਇਸ ਵੇਲੇ ਮਲੇਸ਼ੀਆ ਓਪਨ ਸੁਪਰ 1000 ਵਿੱਚ ਖੇਡ ਰਹੀ ਹੈ, ਜਿਸ ਕਰਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਸਟਾਰ ਪਿਸਟਲ ਨਿਸ਼ਾਨੇਬਾਜ਼ 19 ਸਾਲਾ ਈਸ਼ਾ ਸਿੰਘ ਵੀ ਜਕਾਰਤਾ `ਚ ਏਸ਼ਿਆਈ ਓਲੰਪਿਕ ਕੁਆਲੀਫਾਇਰ `ਚ ਹਿੱਸਾ ਲੈਣ ਕਰਕੇ ਸਮਾਗਮ `ਚ ਸ਼ਾਮਲ ਨਹੀਂ ਹੋ ਸਕੀ। ਉਸ ਨੇ ਬੀਤੇ ਦਿਨ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲੇ `ਚ ਸੋਨ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਰਿਕਾਰਡ 107 ਤਗਮਿਆਂ ਨਾਲ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਝਲਕ ਇਸ ਸਮਾਗਮ ਵਿੱਚ ਵੀ ਝਲਕ ਰਹੀ ਸੀ ਕਿਉਂਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਹੁਤੇ ਖਿਡਾਰੀ ਹਾਂਗਜ਼ੂ ਖੇਡਾਂ ਦੇ ਤਗਮਾ ਜੇਤੂ ਸਨ। ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਾਲੀ ਸ਼ੀਤਲ ਜਦੋਂ ਆਪਣਾ ਅਰਜੁਨ ਪੁਰਸਕਾਰ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਭਵਨ ਦਾ ਹਾਲ ਤਾੜੀਆਂ ਨਾਲ ਗੂੰਜਣ ਲੱਗਾ। ਇਸ 16 ਸਾਲਾ ਪੈਰਾ ਨਿਸ਼ਾਨੇਬਾਜ਼ ਦੇ ਦੋਵੇਂ ਹੱਥ ਨਹੀਂ ਹਨ ਅਤੇ ਉਹ ਹੱਥਾਂ ਤੋਂ ਬਿਨਾਂ ਤੀਰਅੰਦਾਜ਼ੀ ਕਰਨ ਵਾਲੀ ਪਹਿਲੀ ਕੌਮਾਂਤਰੀ ਪੈਰਾ ਤੀਰਅੰਦਾਜ਼ ਹੈ। ਇਸੇ ਤਰ੍ਹਾਂ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਸ਼ਮੀ ਪੁਰਸਕਾਰ ਲੈਣ ਲਈ ਸਮਾਗਮ ਵਿੱਚ ਮੌਜੂਦ ਸੀ। ਉਸ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸੱਤ ਮੈਚਾਂ ਵਿੱਚ 25 ਵਿਕਟਾਂ ਲੈ ਕੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਉਣ `ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਹਾਲ ਹੀ ਵਿੱਚ ਸ਼ਤਰੰਜ ਗਰੈਂਡਮਾਸਟਰ ਬਣੀ ਆਰ ਵੈਸ਼ਾਲੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸਟਾਰ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਦੀ ਵੱਡੀ ਭੈਣ ਹੈ। ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣੇ ਗਏ ਹੋਰ ਖਿਡਾਰੀਆਂ ਵਿੱਚ ਪਹਿਲਵਾਨ ਅੰਤਿਮ ਪੰਘਾਲ (ਪਹਿਲਵਾਨ), ਮੁਹੰਮਦ ਹੁਸਾਮੂਦੀਨ (ਮੁੱਕੇਬਾਜ਼), ਪਾਰੁਲ ਚੌਧਰੀ (ਅਥਲੀਟ), ਓਜਸ ਪ੍ਰਵੀਨ ਦਿਓਤਲੇ (ਤੀਰਅੰਦਾਜ਼ੀ), ਆਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਮੁਰਲੀ ਸ੍ਰੀਸ਼ੰਕਰ (ਅਥਲੈਟਿਕਸ), ਅਨੁਸ਼ ਅਗਰਵਾਲ (ਘੋੜਸਵਾਰੀ), ਦਿਵਯਕ੍ਰਿਤੀ ਸਿੰਘ (ਘੋੜਸਵਾਰੀ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨਾ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਨਿਸ਼ਾਨੇਬਾਜ਼ੀ), ਹਰਿੰਦਰ ਪਾਲ ਸਿੰਘ ਸੰਧੂ (ਸਕੁਐਸ਼), ਅਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਨਾਓਰੇਮ ਰੋਸ਼ੀਬੀਨਾ ਦੇਵੀ (ਵੁਸ਼ੂ), , ਇਲੁਰੀ ਅਜੈ ਕੁਮਾਰ ਰੈੱਡੀ (ਨੇਤਰਹੀਣ ਕ੍ਰਿਕਟ) ਅਤੇ ਪ੍ਰਾਚੀ ਯਾਦਵ (ਪੈਰਾ ਕੈਨੋਇੰਗ) ਸ਼ਾਮਲ ਹਨ।

Post Views: 87
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: arjun awardarjun award mohhamed shamiarjun award shamiarjuna awardarjuna award 2022arjuna award 2023arjuna award 2023 winnerarjuna award mohammed shamiarjuna award newsarjuna awardsbcci recommends mohammad shami for arjuna awardmohammad shami arjuna awardmohammad shami recommended arjuna awardmohammed shami arjuna awardmohammed shami arjuna award 2023mohammed shami arjuna awardsmohammed shami for arjuna awardshami arjuna award
Previous Post

ਪਹਾੜਾਂ ਦੇ ਠੰਡੇ ਖੇਤਾਂ ਦੇ ਅੰਦਰ ਉਤਰਿਆ

Next Post

ਪੰਜਾਬ, ਹਰਿਆਣਾ ‘ਚ ਠੰਢ ਅਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

Next Post
ਧੁੰਦ ਕਾਰਨ ਸੜਕੀ ਤੇ ਹਵਾਈ ਆਵਾਜਾਈ ਪ੍ਰਭਾਵਿਤ

ਪੰਜਾਬ, ਹਰਿਆਣਾ 'ਚ ਠੰਢ ਅਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In