ਭਾਰਤ ਅਤੇ ਪੰਜਾਬ ਵਿੱਚ ਅਨੇਕਾਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਮਾਨਵਤਾ ਦੀ ਭਲਾਈ ਉਨਤੀ ਖੁਸ਼ਹਾਲੀ ਅਤੇ ਸਹਾਇਤਾ ਲਈ ਜੰਗੀ ਪੱਧਰ ਤੇ ਯਤਨ ਕਰ ਰਹੀਆਂ ਹਨ ਜਿਨ੍ਹਾਂ ਨੇ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ ਮਹਾਂਮਾਰੀਆਂ, ਸਮੇਂ ਮਾਨਵਤਾ ਲਈ ਭੋਜਨ ਪਾਣੀ ਸੇਲਟਰ ਆਕਸੀਜਨ ਗੁਲੂਕੋਜ਼ ਦਵਾਈਆਂ ਧੰਨ ਦੌਲਤ ਕਪੜੇ ਅਤੇ ਹੋਰ ਜ਼ਰੂਰੀ ਸਾਮਾਨ ਘਰ ਘਰ ਪਹੁੰਚਾਉਂਣ ਲਈ ਜਦੋਜਹਿਦ ਕੀਤੀ। ਅਤੇ ਵੱਧ ਤੋਂ ਵੱਧ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਨੂੰ ਮਰਨ ਤੋਂ ਬਚਾਇਆ ਹੈ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮੰਡਲ ਨਵੀਂ ਦਿੱਲੀ ਦੇ ਪ੍ਰਬੰਧਕਾਂ ਅਤੇ ਦੂਸਰੀ ਮਾਨਵਤਾ ਦੀ ਭਲਾਈ ਲਈ ਯਤਨਸ਼ੀਲ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਬੱਚੇ ਨੋਜਵਾਨ ਮਾਤਾ ਪਿਤਾ ਬਜ਼ੁਰਗਾਂ ਭੁੱਖ ਨਾਲ ਘੱਟ ਪਰ ਅਚਾਨਕ ਹੋਣ ਵਾਲੀਆਂ ਮੌਤਾਂ ਕਾਰਨ ਵੱਧ ਮਰ ਰਹੇ ਹਨ ਜਿਵੇਂ ਦਿਲ ਦਾ ਦੌਰਾ ਅਨਜਾਇਨਾ ਕਾਰਡੀਅਕ ਅਰੈਸਟ, ਸਾਹ ਬੰਦ ਹੋਣਾ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣਾ, ਸਾਹ ਨਾਲੀ ਵਿੱਚ ਬਾਹਰੀ ਚੀਜ ਦਾ ਫਸਣਾ,ਬਹੁਤ ਜ਼ਿਆਦਾ ਖ਼ੂਨ ਨਿਕਲ ਜਾਣਾ, ਡੁੱਬਣਾ, ਕਰੰਟ, ਗੈਸਾਂ ਜਾਂ ਧੂੰਏਂ ਵਿੱਚ ਫ਼ਸੇ ਰਹਿਣਾ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਹਾਲਤਾਂ ਦੌਰਾਨ ਪੀੜਤਾਂ ਦੀ ਜੇਕਰ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਨਾ ਕੀਤੀ ਜਾਵੇ ਤਾਂ ਪੀੜਤਾਂ ਦੀ 3/4 ਮਿੰਟਾਂ ਤੋਂ ਲੈਕੇ 10/15 ਮਿੰਟਾਂ ਵਿੱਚ ਮੋਤਾਂ ਹੋ ਰਹੀਆਂ ਹਨ ਕਿਉਂਕਿ ਹਸਪਤਾਲ ਪਹੁੰਚਣ ਲਈ 30/40/50 ਮਿੰਟ ਜਾ ਵੱਧ ਸਮਾਂ ਲਗ ਜਾਂਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮਾਨਵਤਾ ਪਸ਼ੂ ਪੰਛੀਆਂ ਨੂੰ ਮਾਰਨ ਲਈ ਤਾਂ ਸੰਸਾਰ ਵਿੱਚ ਮਜਾਇਲਾ ਰਸਾਇਣਕ ਐਟਮੀ ਪਰਵਾਣੂ ਬੰਬ ਅਤੇ ਹੋਰ ਅਨੇਕਾਂ ਘਾਤਕ ਤੋਂ ਘਾਤਕ ਵਾਇਰਸ ਤਿਆਰ ਕੀਤੇ ਹਨ ਪਰ ਮਾਨਵਤਾ ਨੂੰ ਬਚਾਉਣ ਦੁਨੀਆਂ ਵਿੱਚ ਕੁੱਝ ਕੁ ਹੀ ਸੰਤਾਂ ਅਤੇ ਮਹਾਂਪੁਰਸ਼ਾ ਰਾਹੀਂ ਕਾਰਜ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਨਵਤਾ ਨੂੰ ਬਚਾਉਣ ਲਈ ਡਾਕਟਰ ਨਰਸਾਂ, ਸੈਨਿਕ ਪੁਲਿਸ ਫਾਇਰ ਬ੍ਰਿਗੇਡ ਕਰਮਚਾਰੀ, ਐਨ ਡੀ ਆਰ ਐਫ ਸਿਵਲ ਡਿਫੈਂਸ ਆਫ਼ਤ ਪ੍ਰਬੰਧਨ ਕਰਮਚਾਰੀ ਯਤਨਸ਼ੀਲ ਰਹਿੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਧਰਮ ਪਰਮਾਤਮਾ ਸੇਵਾ ਸਿਮਰਨ ਸਤਿਸੰਗ ਦਾਨ ਪੁੰਨ ਪੂਜਾ ਭਗਤੀ ਦੇ ਨਾਲ ਨਾਲ ਮਾਨਵਤਾ ਨੂੰ ਹਰੇਕ ਤਬਾਹੀ ਤੋਂ ਬਚਾਉਣ ਲਈ ਜੀਵਨ ਬਚਾਓ ਬ੍ਰਿਗੇਡ ਧਾਰਮਿਕ ਸੰਸਥਾਵਾਂ ਵਲੋਂ ਆਪਣੇ ਸਤਿਸੰਗੀਆ ਅਤੇ ਸੇਵਾਦਾਰਾਂ ਰਾਹੀਂ ਐਨ ਡੀ ਆਰ ਐਫ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਪੀੜਤਾਂ ਨੂੰ ਰੈਸਕਿਯੂ ਅਤੇ ਟਰਾਂਸਪੋਰਟ ਕਰਨ ਲਈ ਹਰੇਕ ਪਿੰਡ ਸ਼ਹਿਰ ਮਹੱਲੇ ਦੇਸ਼ ਵਿਦੇਸ਼ਾਂ ਵਿਚ ਤਿਆਰ ਕੀਤੇ ਜਾਣ ਤਾਂ ਜੋਂ ਕੀਮਤੀ ਜਾਨਾਂ ਬਚਾਕੇ ਘਰਾਂ ਮੁਹੱਲਿਆਂ ਦੁਕਾਨਾਂ ਸੜਕਾਂ ਨੂੰ ਹੀ ਸਵਰਗ ਵਰਗੇ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਤਦਰੁੰਸਤ ਬਣਾਇਆ ਜਾਵੇ

